ਕੁਰਾਲੀ, 3 ਮਈ (ਬਿੱਲਾ ਅਕਾਲਗੜ੍ਹੀਆ)- ਨੇੜਲੇ ਪਿੰਡ ਝਿੰਗੜਾਂ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਕੈਂਪ 'ਚ ਕਲੀਅਰ ਮੈਡੀ ਹਸਪਤਾਲ ਖਰੜ ਤੋਂ ਸੀਨੀਅਰ ਡਾ. ਹਰਦੀਪ ਸਿੰਘ (ਜਨਰਲ) ਤੇ ਲੈਪ ਸਰਜਨ ਦੀ ਅਗਵਾਈ ਹੇਠ ਪਹੁੰਚੀ ਡਾਕਟਰੀ ਟੀਮ ਵਲੋਂ ਲਗਭਗ 88 ਮਰੀਜ਼ਾਂ ਦੀ ਵੱਖ-ਵੱਖ ਬਿਮਾਰੀਆਂ ਸੰਬੰਧੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੌਕੇ 'ਤੇ ਹੀ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸੁਖਬੀਰ ਸਿੰਘ ਸ਼ੇਰਗਿੱਲ ਤੇ ਗੁਰਦੀਪ ਸਿੰਘ ਝਿੰਗੜਾਂ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਕਲੀਅਰ ਮੈਡੀ ਹਸਪਤਾਲ ਦੀ ਡਾਕਟਰੀ ਟੀਮ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ | ਉਨ੍ਹਾਂ ਨੇ ਖ਼ਾਸ ਤੌਰ 'ਤੇ ਅਸ਼ਵਨੀ ਸਚਦੇਵਾ ਤੇ ਨਿਤਿਨ ਕੁਮਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੈਂਪ ਲਗਾਉਣ 'ਚ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਸੁਖਬੀਰ ਸਿੰਘ ਸ਼ੇਰਗਿੱਲ ਝਿੰਗੜਾਂ, ਜਤਿੰਦਰ ਸਿੰਘ, ਮੇਜਰ ਸਿੰਘ ਸ਼ੇਰਗਿੱਲ, ਕਰਮਜੀਤ ਸਿੰਘ, ਮਨਜੀਤ ਕੌਰ, ਸੰਦੀਪ ਸਿੰਘ, ਜਗਤਾਰ ਸਿੰਘ ਜੱਗਾ, ਜੱਟ ਸ਼ੇਰਗਿੱਲ, ਬਲਵਿੰਦਰ ਸਿੰਘ, ਬਹਾਦਰ ਸਿੰਘ, ਗੁਰਜੰਟ ਸਿੰਘ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਧਰਮਵੀਰ ਸਿੰਘ ਭੋਲਾ, ਜੋਤੀ ਝਿੰਗੜਾਂ, ਕਮਲਜੀਤ ਸਿੰਘ ਸੇਰਗਿੱਲ, ਗੁਰਪ੍ਰੀਤ ਸਿੰਘ ਗੁਰੀ ਤੇ ਨੇਤਰ ਸਿੰਘ ਝਿੰਗੜਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |