21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

20 ਸਾਲ ਬਾਅਦ ਹਾਈ ਕੋਰਟ ਨੇ ਸੁਧਾਰੀ '6 ਹਜ਼ਾਰ ਮਹੀਨਾਵਾਰ ਆਮਦਨ' ਦੀ ਗ਼ਲਤੀ <br/>

Ad Position 21
No active advertisement
ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਸੰਦੀਪ ਕੁਮਾਰ ਮਾਹਨਾ) -ਲਗਭਗ ਦੋ ਦਹਾਕੇ ਪਹਿਲਾਂ ਇਕ ਸੜਕ ਹਾਦਸੇ 'ਚ ਜਾਨ ਗਵਾਉਣ ਵਾਲੇ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਚੰਡੀਗੜ੍ਹ ਦੇ ਹੋਣਹਾਰ ਮਕੈਨੀਕਲ ਇੰਜੀਨੀਅਰਿੰਗ ਵਿਦਿਆਰਥੀ ਦੇ ਪਰਿਵਾਰ ਨੂੰ ਆਖ਼ਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ | ਹਾਈ ਕੋਰਟ ਨੇ ਸਾਲ 2009 ਵਿਚ ਮੋਟਰ ਐਕਸੀਡੈਂਟ ਕਲੇਮ ਟਿ੍ਬਿਊਨਲ (ਐਮ.ਏ.ਸੀ.ਟੀ) ਵਲੋਂ ਨਿਰਧਾਰਿਤ 5.76 ਲੱਖ ਰੁਪਏ ਦੇ ਮੁਆਵਜ਼ੇ ਨੂੰ 'ਸਪਸ਼ਟ ਤੌਰ 'ਤੇ ਨਾਕਾਫ਼ੀ ਅਤੇ ਪੂਰੀ ਤਰ੍ਹਾਂ ਅਵਿਵਹਾਰਿਕ' ਕਰਾਰ ਦਿੰਦਿਆਂ ਇਸ ਨੂੰ ਵਧਾ ਕੇ 40.70 ਲੱਖ ਰੁਪਏ ਕਰ ਦਿੱਤਾ | ਜਸਟਿਸ ਸੁਦੀਪਤੀ ਸ਼ਰਮਾ ਨੇ 27 ਨਵੰਬਰ 2006 ਨੂੰ ਹੋਏ ਇਸ ਦੁੱਖਦਾਈ ਹਾਦਸੇ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਮਿ੍ਤਕ ਵਿਦਿਆਰਥੀ ਦੀਆਂ ਸਿੱਖਿਆ ਪ੍ਰਾਪਤੀਆਂ, ਪ੍ਰਸਿੱਧ ਸੰਸਥਾ ਵਿਚ ਪੜ੍ਹਾਈ ਤੇ ਉਜਵਲ ਭਵਿੱਖ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਦੀ ਮਹੀਨਾਵਾਰ ਆਮਦਨ ਸਿਰਫ਼ 6,000 ਰੁਪਏ ਮੰਨਣਾ ਠੀਕ ਨਹੀਂ ਸੀ | ਅਦਾਲਤ ਨੇ ਵਿਦਿਆਰਥੀ ਦੀ ਸੰਭਾਵਿਤ ਆਮਦਨ ਦਾ ਮੁੜ ਅੰਦਾਜ਼ਾ ਲਗਾਉਂਦਿਆਂ ਇਸ ਨੂੰ 30 ਹਜ਼ਾਰ ਰੁਪਏ ਮਹੀਨਾ ਨਿਰਧਾਰਿਤ ਕੀਤਾ | ਹਾਈ ਕੋਰਟ ਨੇ ਸੰਬੰਧਿਤ ਪੱਖਾਂ ਨੂੰ ਹੁਕਮ ਦਿੱਤਾ ਕਿ ਸੋਧੀ ਗਈ ਮੁਆਵਜ਼ਾ ਰਕਮ ਵਿਆਜ ਸਮੇਤ ਦੋ ਮਹੀਨਿਆਂ ਦੇ ਅੰਦਰ ਜਮ੍ਹਾਂ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਵਲੋਂ ਚੰਡੀਗੜ੍ਹ ਦੇ ਮਟਕਾ ਚੌਕ ਵਿਖੇ ਰੋਸ ਪ੍ਰਦਰਸ਼ਨ, ਚਾਰ ਦਰਜਨ ਦੇ ਕਰੀਬ ਮੁਲਾਜ਼ਮ ਪੁਲਿਸ ਵਲੋਂ ਹਿਰਾਸਤ '... ਅਗਲੀ ਖ਼ਬਰ ਗਰਮੀਆਂ 'ਚ ਗੁਰਦੇ ਦੀ ਪੱਥਰੀ ਤੇ ਯੂ.ਟੀ.ਆਈ. ਦਾ ਖ਼ਤਰਾ ਵਧਦਾ ਹੈ- ਡਾ. ਵਿਦੁਰ ਭੱਲਾ <br/>
Ad Position 24