21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਤਿੰਨ ਹਫ਼ਤੇ ਚੱਲੀ ਜਾਂਚ ਮੁਹਿੰਮ ਦੌਰਾਨ 5 ਮੁਲਜ਼ਮ ਹਥਿਆਰਾਂ ਸਮੇਤ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਵਲੋਂ ਕਰੀਬ ਤਿੰਨ ਹਫ਼ਤੇ ਚੱਲੇ 'ਅਪਰੇਸ਼ਨ ਕਲੀਨ ਸਵੀਪ' ਦੌਰਾਨ ਗੈਂਗਸਟਰ ਨੈਕਸਸ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਹਥਿਆਰਾਂ ਸਣੇ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਸੰਜੂ ਕਾਂਚਾ, ਅਨਸ ਰਈਨ, ਬਲਵੰਤ, ਰਣਜੀਤ ਤੇ ਸੁਭਾਸ਼ ਵਜੋਂ ਹੋਈ ਹੈ | ਪੁਲਿਸ ਅਨੁਸਾਰ ਇਨ੍ਹਾਂ ਕੋਲੋਂ 4 ਸੈਮੀ ਆਟੋਮੈਟਿਕ ਪਿਸਤੌਲਾਂ, ਇਕ ਦੇਸੀ ਕੱਟਾ, 9 ਜਿੰਦਾ ਕਾਰਤੂਸ ਤੇ ਇਕ ਫੋਰਡ ਫਿਗੋ ਕਾਰ ਬਰਾਮਦ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਵਿਚ 18 ਅਪ੍ਰੈਲ ਨੂੰ ਗਸ਼ਤ ਦੌਰਾਨ ਸੰਜੂ ਕਾਂਚਾ ਨੂੰ ਮਲੋਆ ਨੇੜੇ ਇਕ ਸੈਮੀ ਆਟੋਮੈਟਿਕ ਪਿਸਤੌਲ ਅਤੇ ਇਕ ਕਾਰਤੂਸ ਸਮੇਤ ਕਾਬੂ ਕੀਤਾ ਗਿਆ ਸੀ | ਪੁੱਛਗਿੱਛ ਦੌਰਾਨ ਉਸ ਨੇ ਹਥਿਆਰਾਂ ਦੀ ਸਪਲਾਈ ਸਬੰਧੀ ਅਨਸ ਰਈਨ ਦਾ ਨਾਮ ਲਿਆ, ਜਿਸ ਤੋਂ ਬਾਅਦ ਪੁਲਿਸ ਨੇ ਅੱਗੇ-ਪਿੱਛੇ ਦੀਆਂ ਕੜੀਆਂ ਜੋੜਦਿਆਂ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ | ਪੁਲਿਸ ਅਨੁਸਾਰ ਅਨਸ ਰਈਨ ਨੂੰ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਗਿਆ | ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਇੰਸਟਾਗ੍ਰਾਮ ਰਾਹੀਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿਚ ਆਇਆ ਸੀ ਤੇ ਟਰਾਈਸਿਟੀ ਵਿਚ ਬਲਵੰਤ ਰਾਹੀਂ ਹਥਿਆਰ ਵੇਚਦਾ ਸੀ | ਇਸ ਤੋਂ ਬਾਅਦ ਬਲਵੰਤ ਨੂੰ ਸੈਕਟਰ-63 ਨੇੜੇ ਕਾਬੂ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗਿ੍ਫਤਾਰੀ ਮੌਕੇ ਬਲਵੰਤ ਨੇ ਆਪਣੀ ਫੋਰਡ ਫੀਗੋ ਗੱਡੀ ਰਾਹੀਂ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਦਿਆਂ ਫ਼ਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਸੀ | ਹੈਰਾਨੀਜਨਕ ਇਹ ਹੈ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿ੍ਫ਼ਤਾਰੀ ਮੌਕੇ ਭੱਜਣ ਦੀ ਫ਼ਿਰਾਕ 'ਚ ਮੁਲਜ਼ਮ ਬਲਵੰਤ ਦੀ ਡਿੱਗਣ ਕਾਰਨ ਲੱਤ ਟੁੱਟ ਗਈ ਜਿਸ ਨੇ ਅੱਗੇ ਰਣਜੀਤ ਅਤੇ ਸੁਭਾਸ਼ ਨੂੰ ਹਥਿਆਰ ਵੇਚਣ ਦੀ ਗੱਲ ਕਬੂਲੀ | ਪੁਲਿਸ ਮੁਤਾਬਿਕ ਬਲਵੰਤ ਪਹਿਲਾਂ ਵੀ ਡਕੈਤੀ, ਲੁੱਟ ਤੇ ਆਰਮਜ਼ ਐਕਟ ਵਰਗੇ ਕਈ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ | ਰਣਜੀਤ ਥਾਣਾ ਸੈਕਟਰ-34 ਦੇ ਇਰਾਦਾ ਕਤਲ ਮਾਮਲੇ ਵਿਚ ਵੀ ਲੋੜੀਂਦਾ ਸੀ ਜਦਕਿ ਸੁਭਾਸ਼ ਨੂੰ ਕਾਲੀ ਸ਼ੂਟਰ ਦਾ ਨੇੜਲਾ ਸਾਥੀ ਦੱਸਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਡੀ.ਐਸ.ਪੀ. ਤੇ 4 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ <... ਅਗਲੀ ਖ਼ਬਰ ਦੁਬਈ ਭੇਜਣ ਦੇ ਨਾਂਅ 'ਤੇ 6 ਲੱਖ ਰੁਪਏ ਦੀ ਠੱਗੀ
Ad Position 24