21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਚੰਡੀਗੜ੍ਹ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਡੀ.ਐਸ.ਪੀ. ਤੇ 4 ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦਾ ਤਬਾਦਲਾ <br/>

Ad Position 21
No active advertisement
ਅਜੀਤ ਡੈਸਕ 07-05-2026
ਚੰਡੀਗੜ੍ਹ, 6 ਮਈ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਪੁਲਿਸ 'ਚ ਪ੍ਰਸ਼ਾਸਨਿਕ ਸੁਧਾਰਾਂ ਤਹਿਤ ਵੱਡਾ ਫ਼ੇਰਬਦਲ ਕੀਤਾ ਗਿਆ ਹੈ | ਜਾਰੀ ਹੁਕਮਾਂ ਅਨੁਸਾਰ ਡੀ.ਐਸ.ਪੀ. ਸਮੇਤ 4 ਇੰਸਪੈਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਵੱਖ-ਵੱਖ ਯੂਨਿਟਾਂ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ | ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਡੀ.ਐਸ.ਪੀ. ਵਿਜੈ ਸਿੰਘ ਨੂੰ ਏ.ਡੀ.ਓ., ਡੀ.ਐਸ.ਪੀ./ਹੈੱਡਕੁਆਰਟਰ ਅਤੇ ਡੀ.ਸੀ.ਐਚ.ਜੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਡੀ.ਐਸ.ਪੀ ਏ. ਵੇਂਕਟੇਸ਼ ਨੂੰ ਓ.ਐਸ.ਡੀ ਵਿਜੀਲੈਂਸ ਦੇ ਨਾਲ ਵਾਧੂ ਚਾਰਜ ਡੀ.ਐਸ.ਪੀ ਈ.ਓ.ਡਬਲਿਊ, ਡੀ.ਐਸ.ਪੀ ਵਿਕਾਸ ਸ਼ਿਓਕੰਦ ਨੂੰ ਡੀ.ਐਸ.ਪੀ. ਸਾਇਬਰ ਕ੍ਰਾਈਮ ਅਤੇ ਵਾਧੂ ਚਾਰਜ ਓਪਰੇਸ਼ਨ ਸੈੱਲ ਦਿੱਤਾ ਗਿਆ ਹੈ | ਡੀ.ਐਸ.ਪੀ ਪੀ. ਅਬਿਨੰਧਨ ਨੂੰ ਐਸ.ਡੀ.ਪੀ.ਓ ਪੂਰਬੀ, ਦੇ ਨਾਲ ਨਾਲ ਡੀ.ਸੀ.ਸੀ ਤੇ ਪੀ.ਓ.-ਸੰਮਨ ਸਟਾਫ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ | ਇਸੇ ਤਰਾਂ ਡੀ.ਐਸ.ਪੀ. ਲਕਸ਼ੇ ਪਾਂਡੇ ਨੂੰ ਕ੍ਰਾਈਮ ਤੇ ਏ.ਐਨ.ਟੀ.ਐਫ ਦੇ ਨਾਲ ਆਈ.ਆਰ.ਬੀ.ਐਨ, ਕੰਪਿਊਟਰ ਤੇ ਆਈ.ਟੀ., ਟ੍ਰੈਫਿਕ (ਆਰ.ਐਂਡ.ਡੀ.), ਕਮਿਊਨੀਕੇਸ਼ਨ, ਪੀ.ਸੀ.ਸੀ ਤੇ ਪੀ.ਐਲ.ਡਬਲਯੂ.ਸੀ ਦੀਆਂ ਵਾਧੂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਡੀ.ਐਸ.ਪੀ. ਰਾਮ ਗੋਪਾਲ ਨੂੰ ਐਸ.ਡੀ.ਪੀ.ਓ. ਨਾਰਥ/ਈਸਟ ਤੋਂ ਇਲਾਵਾ ਪੀ.ਸੀ.ਆਰ ਤੇ ਪੀ.ਸੀ.ਸੀ.ਸੀ. ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਮਹਿਲਾ ਡੀ.ਐਸ.ਪੀ. ਸੀਤਾ ਦੇਵੀ ਨੂੰ ਕਮਿਊਨਟੀ ਪੋਲਿਸਿੰਗ 'ਚ ਹੀ ਤਾਇਨਾਤ ਰੱਖਦੇ ਹੋਏ ਡੀ.ਐਸ.ਪੀ (ਪ੍ਰਸ਼ਾਸਨ) ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ | ਇਸੇ ਤਰ੍ਹਾਂ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਤਹਿਤ ਇੰਸਪੈਕਟਰ ਕਰਮ ਚੰਦ ਨੂੰ ਸਿਕਿਉਰਿਟੀ ਵਿੰਗ ਤੋਂ ਸੀ.ਆਈ.ਡੀ., ਇੰਸਪੈਕਟਰ ਬਲਦੇਵ ਕੁਮਾਰ ਨੂੰ ਓ.ਪੀ.ਐਸ. ਸੈੱਲ, ਇੰਸਪੈਕਟਰ ਰਣਜੀਤ ਸਿੰਘ ਨੂੰ ਸਿਕਿਉਰਿਟੀ ਵਿੰਗ, ਇੰਸਪੈਕਟਰ ਸਤਿੰਦਰ ਕੁਮਾਰ ਨੂੰ ਆਰ.ਆਈ. ਲਾਈਨਜ਼ ਵਿਚ ਭੇਜਿਆ ਗਿਆ ਹੈ | ਪੁਲਿਸ ਵਿਭਾਗ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ | ਇਹ ਹੁਕਮ ਸੰਬੰਧਿਤ ਅਧਿਕਾਰਤ ਅਥਾਰਟੀ ਦੀ ਮਨਜ਼ੂਰੀ ਨਾਲ ਜਾਰੀ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ.-16 ਵਿਖੇ ਫਾਇਰ ਸੇਫਟੀ ਮੌਕ ਡਰਿੱਲ ਕਰਵਾਈ ਅਗਲੀ ਖ਼ਬਰ ਤਿੰਨ ਹਫ਼ਤੇ ਚੱਲੀ ਜਾਂਚ ਮੁਹਿੰਮ ਦੌਰਾਨ 5 ਮੁਲਜ਼ਮ ਹਥਿਆਰਾਂ ਸਮੇਤ ਗਿ੍ਫ਼ਤਾਰ <br/>
Ad Position 24