03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬੀ 'ਚ ਸਾਈਨ ਬੋਰਡ ਲਿਖਣ ਸੰਬੰਧੀ ਦਿੱਤਾ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਮਾਰਕੰਡਾ)- ਅੱਜ ਵਿਦਿਆਰਥੀ ਜਥੇਬੰਦੀ ਸੱਥ ਨੇ ਯੂ.ਆਈ.ਐੱਲ.ਐੱਸ. ਵਿਭਾਗ ਦੇ ਕਮਰਿਆਂ ਦੇ ਬਾਹਰ ਲੱਗੀਆਂ ਨਵੀਆਂ ਨੇਮ ਪਲੇਟਾਂ ਵਿਚ ਪੰਜਾਬੀ ਨਾ ਲਿਖਣ ਅਤੇ ਇਕੱਲੀ ਹਿੰਦੀ ਤੇ ਅੰਗਰੇਜ਼ੀ ਲਿਖਣ 'ਤੇ ਇਸ ਦੀ ਪੁਰਜ਼ੋਰ ਨਿੰਦਾ ਕੀਤੀ ਹੈ | ਇਸ ਮੌਕੇ ਹਰਸ਼ ਸਿੰਘ, ਸੁਖਜੋਤ ਸਿੰਘ ਤੇ ਨਵਜੋਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵਿਚ ਹਰ ਇਕ ਥਾਂ 'ਤੇ ਲੱਗੇ ਸਾਈਨ ਬੋਰਡ ਉਪਰ ਪੰਜਾਬੀ ਪਹਿਲੇ ਨੰਬਰ 'ਤੇ ਦਰਜ ਹੈ | ਇਸੇ ਨੂੰ ਬਰਕਰਾਰ ਰੱਖਦੇ ਹੋਏ ਵਿਦਿਆਰਥੀ ਜਥੇਬੰਦੀ 'ਸੱਥ' ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੂੰ 2 ਦਿਨਾਂ ਅੰਦਰ ਮਸਲੇ ਦਾ ਹੱਲ ਕਰਨ ਲਈ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਸਾਰੀਆਂ ਨੇਮ ਪਲੇਟਾਂ ਨੂੰ ਬਦਲ ਕੇ ਪਹਿਲੇ ਨੰਬਰ 'ਤੇ ਪੰਜਾਬੀ ਭਾਸ਼ਾ ਲਿਖਣ ਨੂੰ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਵੱਡੇ ਨਸ਼ਾ ਤਸਕਰਾਂ 'ਤੇ ਕਾਰਵਾਈ ਕਰਨ 'ਚ ਨਾਕਾਮ ਰਹੇ ਪੰਜਾਬ ਦੇ ਮੁੱਖ ਮੰਤਰੀ: ਕੈਂਥ <br/> ਅਗਲੀ ਖ਼ਬਰ ਈ.ਡੀ. ਵਲੋਂ ਗਿ੍ਫ਼ਤਾਰੀ ਤੋਂ ਬਾਅਦ ਸੰਜੀਵ ਅਰੋੜਾ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣ-ਪਿ੍ਤਪਾਲ ਸਿੰਘ ਬਲੀਏਵਾਲ <br...
Ad Position 24