03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਅਧਿਕਾਰੀਆਂ ਦੀ ਅਣਗਹਿਲੀ ਦਾ ਸ਼ਿਕਾਰ ਹੋਏ ਹਜ਼ਾਰ ਕਿਸਾਨ-ਜੰਗਵੀਰ ਚੌਹਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਚੰਡੀਗੜ੍ਹ, 9 ਮਈ (ਅਜਾਇਬ ਸਿੰਘ ਔਜਲਾ) - ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਅੱਜ ਦੱਸਿਆ ਕਿ ਜੋ ਪਿਛਲੇ ਦਿਨੀਂ 6 ਮਈ ਤੇ 7 ਮਈ ਨੂੰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਿਸ ਵਿਚ ਏ.ਬੀ ਸੂਗਰ ਦਸੂਆ 20,80,68,151 /-, ਇੰਡੀਅਨ ਸੁਕਰੋਜ਼ ਮੁਕੇਰੀਆਂ 27,42,58,287/-, ਨਾਹਰ ਖੰਡ ਮਿੱਲ ਅਮਲੋਹ 5,13,47,632/-, ਚੱਢਾ ਸੁਗਰ ਮਿੱਲ ਕੀੜੀ ਅਫਗਾਨਾ 5,13,86,581/-,ਰਾਣਾ ਸੁਗਰ ਮਿੱਲ ਬੁੱਟਰ ਸਿਵੀਆ 3,39,77,776/-,ਤੇ ਫ਼ਗ਼ਵਾੜਾ ਸ਼ੂਗਰ ਮਿੱਲ ਦੀ ਪਿੱਸਲੇ ਸਾਲ 2024-25 ਦੀ 58,33,849/- ਦੇ ਹਿਸਾਬ ਨਾਲ ਕੁੱਲ 62,48,72,276/- ਜੋ ਕਿਸਾਨਾਂ ਦੇ ਖਾਤਿਆਂ ਵਿਚ ਪੰਜਾਬ ਸਰਕਾਰ ਵਲੋਂ ਬਕਾਇਆ ਰਾਸ਼ੀ ਸੀਜ਼ਨ 2025-26 ਕਰੀਬ ਢਾਈ ਸੋ ਕਰੋੜ ਰੁਪਏ ਵਿਚੋਂ ਕੱੁਝ ਰਾਸ਼ੀ ਪਾਈ | ਜੰਗਵੀਰ ਸਿੰਘ ਚੌਹਾਨ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਸਾਲ ਪੰਜਾਬ ਸਰਕਾਰ ਵਲੋਂ ਨਵਾਂ ਪੋਰਟਲ ਤਿਆਰ ਵਿਚ ਗੰਨਾ ਵਿਭਾਗ ਦੇ ਅਧਿਕਾਰੀ ਪ੍ਰੋਜੈਕਟ ਆਫ਼ੀਸਰ ਕੇਨ ਜਲੰਧਰ ਜਿਸ ਦੇ ਅਧੀਨ ਪੰਜਾਬ ਦੀਆ ਕੋ ਆਪਰੇਟਿਵ ਖੰਡ ਮਿੱਲਾਂ ਤੇ ਪ੍ਰਾਈਵੇਟ ਖੰਡ ਮਿੱਲਾਂ ਆਉਂਦਿਆਂ ਹਨ ਤੇ ਹੋਰ ਅਧਿਕਾਰੀਆਂ ਵਲੋ ਨਵਾ ਪੋਰਟਲ ਤਿਆਰ ਕਰਕੇ ਵੱਡੀ ਅਣਗਹਿਲੀ ਕੀਤੀ ਗਈ | ਉਨ੍ਹਾਂ ਕਿਹਾ ਕਿ ਗੰਨਾ ਵਿਭਾਗ ਨੇ ਜੋ ਕਿਸਾਨਾਂ ਦੇ ਖਾਤਿਆਂ ਵਿਚ ਰਾਸ਼ੀ ਪਾਈ ਉਹ ਹਜ਼ਾਰਾਂ ਕਿਸਾਨਾਂ ਦੇ ਖਾਤਿਆਂ ਵਿਚ ਇਕ ਵੀ ਪੈਸਾ ਨਹੀਂ ਪਾਇਆ ਤੇ ਹਜ਼ਾਰਾਂ ਕਿਸਾਨਾਂ ਦੇ ਖਾਤਿਆਂ ਵਿਚ ਡਬਲ ਰਾਸ਼ੀ ਪਾ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਕਰੀਬ 1300ਦੇ ਕਰੀਬ ਤਾਂ ਦਸੂਆ ਖੰਡ ਮਿੱਲ ਦੇ ਕਿਸਾਨਾਂ ਦੇ ਖਾਤਿਆਂ ਵਿਚ ਡਬਲ ਪੈਸਾ ਪਾ ਦਿੱਤਾ ਗਿਆ, ਜਿਸ ਦੀ ਰਾਸ਼ੀ ਕਰੀਬ 3 ਕਰੋੜ 85 ਲੱਖ ਇਕ ਮਿੱਲ ਦੀ ਹੀ ਬਣਦੀ ਹੈ,ਤੇ ਇਸੇ ਤਰਾ ਮੁਕੇਰੀਆ ਤੇ ਹੋਰ ਪ੍ਰਾਈਵੇਟ ਖੰਡ ਮਿੱਲਾਂ ਦੇ ਕਿਸਾਨਾਂ ਦੇ ਖਾਤਿਆਂ ਵਿਚ ਡਬਲ ਕਰੋੜਾ ਰੁਪਏ ਪਾ ਦਿੱਤੇ, ਕਈ ਕਿਸਾਨਾਂ ਨੂੰ ਇੱਕ ਪੈਸਾ ਵੀ ਨਹੀਂ ਪਾਇਆ ਗਿਆ | ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਇਕ ਵੀ ਪੈਸਾ ਨਹੀਂ ਪਿਆ, ਉਨ੍ਹਾਂ ਕਿਸਾਨਾਂ ਦੇ ਖਾਤਿਆਂ ਵਿਚ ਤੁਰੰਤ ਪੈਸਾ ਪਾਇਆ ਜਾਵੇ | ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜੋ ਇਹ ਅਧਿਕਾਰੀਆਂ ਵਲੋ ਕੰਮ ਕੀਤਾ ਹੁਣ ਇਸ ਨੂੰ ਕਿਸ ਤਰ੍ਹਾਂ ਸਹੀ ਕੀਤਾ ਜਾਵੇਗਾ ਇਹ ਜਾਂਚ ਦਾ ਵਿਸ਼ਾ ਹੈ ਤੇ ਜਿਹੜੇ ਅਧਿਕਾਰੀਆਂ ਦੀ ਗ਼ਲਤੀ ਦੇ ਨਾਲ ਇਹ ਕੰਮ ਹੋਇਆ ਉਸ ਦੀ ਜਾਂਚ ਕਰਵਾ ਕੇ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆ ਆਸਾਂ ਤੇ ਫਿਰ ਪਾਣੀ ਫਿਰ ਗਿਆ ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਜੇਕਰ ਇਕ ਹਫ਼ਤੇ ਵਿਚ ਇਹ ਸਾਰਾ ਮਾਮਲਾ ਹੱਲ ਨਾ ਹੋਇਆ ਤਾਂ ਉਹ ਕਿਸਾਨਾਂ ਸਮੇਤ ਪ੍ਰੋਜੈਕਟ ਅਫ਼ਸਰ ਜਲੰਧਰ ਦੇ ਦਫ਼ਤਰ ਸਾਹਮਣੇ 18 ਮਈ ਨੂੰ ਧਰਨਾ ਲਾ ਕੇ ਰੋਸ ਮੁਜ਼ਾਹਰਾ ਕਰਨਗੇ ਤਾਂ ਜੋ ਕਿਸਾਨਾਂ ਨੂੰ ਪੈਸੇ ਮਿਲ ਸਕਣ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਪੈਨਸ਼ਨਰਾਂ ਨੂੰ ਡੀ.ਏ. ਦੀ 18 ਫ਼ੀਸਦੀ ਅਦਾਇਗੀ ਤੁਰੰਤ ਕਰਨ ਦੀ ਮੰਗ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ 'ਚ 3 ਸੋਨੇ, 1 ਚਾਂਦੀ ਤੇ 5 ਕਾਂਸੀ ਦੇ ਤਗਮਿਆਂ 'ਤ...
Ad Position 24