04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਦਿਆ ਵੈਲੀ ਸਕੂਲ ਖਰੜ 'ਚ ਮਾਂ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 11-05-2026
ਖਰੜ, 10 ਮਈ (ਗੁਰਮੁੱਖ ਸਿੰਘ ਮਾਨ)-ਮਾਂ ਦਿਵਸ ਨੂੰ ਲੈ ਕੇ ਵਿਦਿਆ ਵੈਲੀ ਸਕੂਲ ਨਿਊ ਸੰਨੀ ਇਨਕਲੇਵ ਖਰੜ ਵਿਖੇ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਮਾਵਾਂ ਅਤੇ ਬੱਚਿਆਂ ਨੇ ਇਕੱਠੇ ਹੋ ਕੇ ਨੱਚਦੇ, ਗੀਤ ਗਾਉਂਦੇ ਤੇ ਕਵਿਤਾਵਾਂ ਸੁਣਾਉਂਦੇ ਹੋਏ ਆਪਣੇ ਪਿਆਰ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਬੱਚਿਆਂ ਨੇ ਕਾਰਡ ਬਣਾਉਣ ਦੀਆਂ ਗੀਤੀਵਿਧੀਆਂ ਵਿਚ ਵੀ ਹਿੱਸਾ ਲਿਆ ਤੇ ਕਲਾ ਰਾਹੀਂ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਸੁਮਨ ਲਤਾ ਨੇ ਸਮਾਗਮ ਵਿਚ ਹਾਜ਼ਰੀਨ ਨੂੰ ਵਧਾਈ ਦਿੱਤੀ ਜਦਕਿ ਚੇਅਰਪਸਨ ਸੁਰਿੰਦਰ ਕੌਰ ਤੇ ਡਾਇਰਕੈਟਰ ਸਿਮਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਹਾਜ਼ਰੀ ਲੁਆਈ ਤੇ ਸਕੂਲ ਦੇ ਸਟਾਫ ਮੈਬਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸ. ਸ. ਸ. ਖਰੜ ਵਿਖੇ ਵੱਖ-ਵੱਖ ਕਲਾਸਾਂ ਲਈ ਦਾਖ਼ਲਾ ਸ਼ੁਰੂ-ਪਿ੍ੰ. ਧਨੋਆ <br/> ਅਗਲੀ ਖ਼ਬਰ ਹਵਾਈ ਫ਼ੌਜ ਦੀ ਵਰਦੀ ਪਾ ਕੇ ਘੁੰਮ ਰਿਹਾ ਟੈਕਸੀ ਚਾਲਕ ਕਾਬੂ <br/>
Ad Position 24