05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜ਼ੀਰਕਪੁਰ ਟ੍ਰੈਫ਼ਿਕ ਪੁਲਿਸ ਨੇ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਦੇ ਕੱਟੇ ਚਲਾਨ <br/>

Ad Position 21
No active advertisement
ਅਜੀਤ ਡੈਸਕ 11-05-2026
ਜ਼ੀਰਕਪੁਰ, 10 ਮਈ (ਮਨਿੰਦਰ ਸਿੰਘ)- ਜ਼ੀਰਕਪੁਰ ਟ੍ਰੈਫ਼ਿਕ ਪੁਲਿਸ ਵਲੋਂ ਐਤਵਾਰ ਨੂੰ ਸ਼ਹਿਰ 'ਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੌਰਾਨ ਵੱਖ-ਵੱਖ ਚੌਕਾਂ 'ਤੇ ਵੱਡੇ ਪੱਧਰ 'ਤੇ ਚੈਕਿੰਗ ਕਰ ਕੇ ਸ਼ਾਮ 4 ਵਜੇ ਤੱਕ 163 ਚਲਾਨ ਕੱਟੇ ਗਏ | ਟ੍ਰੈਫ਼ਿਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਟ੍ਰੈਫ਼ਿਕ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਕਾਲਕਾ ਚੌਕ, ਪਟਿਆਲਾ ਚੌਕ, ਸਿੰਘਪੁਰਾ ਚੌਕ ਤੇ ਮੈਕਡੀ ਚੌਕ ਸਮੇਤ ਹੋਰ ਮੁੱਖ ਥਾਵਾਂ 'ਤੇ ਨਾਕਾਬੰਦੀ ਕਰ ਚੈਕਿੰਗ ਕੀਤੀ ਗਈ | ਇਸ ਦੌਰਾਨ ਗਲਤ ਪਾਸੇ ਵਾਹਨ ਚਲਾਉਣ, ਟਿ੍ੱਪਲ ਰਾਈਡਿੰਗ ਕਰਨ, ਬਿਨਾਂ ਆਰ. ਸੀ. ਵਾਹਨ ਚਲਾਉਣ, ਰੈੱਡ ਲਾਈਟ ਜੰਪ ਕਰਨ ਤੇ ਹੋਰ ਟ੍ਰੈਫ਼ਿਕ ਨਿਯਮ ਤੋੜਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਦੇਰ ਸ਼ਾਮ ਤੱਕ ਜਾਰੀ ਰਹੇਗੀ ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਮੇਤ ਦੋ ਕਾਬੂ, 3 ਪਿਸਤੌਲਾਂ ਬਰਾਮਦ <br/> ਅਗਲੀ ਖ਼ਬਰ ਪੰਚਕੂਲਾ ਨਗਰ ਨਿਗਮ ਚੋਣਾਂ 2026 : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 53 ਫ਼ੀਸਦੀ ਵੋਟਾਂ ਪਈਆਂ <br/>
Ad Position 24