05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮੋਬਾਈਲ 'ਤੇ ਗੱਲ ਕਰਦੇ ਗੱਡੀ ਚਾਲਕ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ

Ad Position 21
No active advertisement
ਅਜੀਤ ਡੈਸਕ 11-05-2026
ਡੇਰਾਬੱਸੀ, 10 ਮਈ (ਰਣਬੀਰ ਸਿੰਘ ਪੜ੍ਹੀ) - ਸਥਾਨਕ ਇਸਾਪੁਰ ਕਾਲੋਨੀ ਦੇ ਸਾਹਮਣੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਐਕਟਿਵਾ ਸਵਾਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਿਸ ਦੀ ਲੱਤ ਬੁਰੀ ਤਰ੍ਹਾਂ ਟੁੱਟਣ ਕਾਰਨ ਉਸਦੇ ਹੁਣ ਤੱਕ 5 ਆਪ੍ਰੇਸ਼ਨ ਹੋ ਚੁੱਕੇ ਹਨ | ਪੁਲਿਸ ਨੇ ਘਟਨਾ ਦੇ ਕਰੀਬ 11 ਮਹੀਨਿਆਂ ਬਾਅਦ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪੀੜਤ ਸਤਵੰਤ ਸਿੰਘ (42) ਪੁੱਤਰ ਸਵ. ਮੇਵਾ ਸਿੰਘ ਵਾਸੀ ਪਿੰਡ ਇਸਾਪੁਰ ਨੇ ਦੱਸਿਆ ਕਿ ਬੀਤੀ 17 ਜੂਨ 2025 ਦੀ ਸਵੇਰ ਕਰੀਬ 7 ਵਜੇ ਜਦੋਂ ਉਹ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਡਿਊਟੀ 'ਤੇ ਜਾ ਰਿਹਾ ਸੀ ਤਾਂ ਇਸਾਪੁਰ ਕਾਲੋਨੀ ਦੇ ਸਾਹਮਣੇ ਡੇਰਾਬੱਸੀ ਸਾਈਡ ਤੋਂ ਆ ਰਹੇ ਇਕ ਛੋਟੇ ਹਾਥੀ ਦੇ ਚਾਲਕ ਨੇ ਆਪਣਾ ਵਾਹਨ ਬੇਹੱਦ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਉਸ ਦੀ ਐਕਟਿਵਾ ਵਿਚ ਮਾਰ ਦਿੱਤਾ | ਪੀੜਤ ਅਨੁਸਾਰ ਹਾਦਸੇ ਵੇਲੇ ਚਾਲਕ ਮੋਬਾਈਲ ਫੋਨ 'ਤੇ ਗੱਲਬਾਤ ਕਰ ਰਿਹਾ ਸੀ | ਇਸ ਭਿਆਨਕ ਟੱਕਰ ਕਾਰਨ ਸਤਵੰਤ ਸਿੰਘ ਦੇ ਸੱਜੇ ਗੋਡੇ ਦੀ ਚੱਪਣੀ ਤੇ ਉੱਪਰਲੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ | ਇਸ ਹਾਦਸੇ ਤੋਂ ਤੁਰੰਤ ਬਾਅਦ ਉਸ ਦੇ ਚਾਚਾ ਗੁਰਦੀਪ ਸਿੰਘ ਨੇ ਉਸ ਨੂੰ ਜੀਰਕਪੁਰ ਦੇ ਟ੍ਰਾਈਨਿਟੀ ਹਸਪਤਾਲ ਦਾਖ਼ਲ ਕਰਵਾਇਆ ਜਿਥੇ 3 ਮਹੀਨੇ ਇਲਾਜ ਚੱਲਣ ਮਗਰੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ | ਪੀੜਤ ਦੇ ਪਰਿਵਾਰ ਅਨੁਸਾਰ ਹੁਣ ਤੱਕ ਉਸ ਦੀ ਲੱਤ ਦੇ ਕੁੱਲ 5 ਆਪ੍ਰੇਸ਼ਨ ਹੋ ਚੁੱਕੇ ਹਨ ਅਤੇ ਹਾਲੇ ਵੀ ਇਲਾਜ ਜਾਰੀ ਹੈ | ਪੁਲਿਸ ਨੇ ਇਹ ਮਾਮਲਾ 11 ਮਹੀਨੇ ਬਾਅਦ ਪੀੜਿਤ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਹੈ | ਉਕਤ ਮਾਮਲੇ ਦੀ ਤਫਤੀਸ਼ੀ ਅਫਸਰ ਏ. ਐਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਦੇਰੀ ਦਾ ਮੁੱਖ ਕਾਰਨ ਗੱਡੀ ਮਾਲਕ ਨਾਲ ਚੱਲ ਰਹੀ ਰਾਜ਼ੀਨਾਮੇ ਦੀ ਗੱਲਬਾਤ ਰਹੀ ਹੈ, ਜੋ ਸਿਰੇ ਨਾ ਚੜ੍ਹਨ ਕਾਰਨ ਹੁਣ ਪੁਲਿਸ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ 'ਤੇ ਤਲਵਾਰਾਂ ਤੇ ਡੰਡਿਆਂ ਨਾਲ ਹਮਲਾ ਕਰਨ ਦੇ ਦੋਸ਼ ਹੇਠ 10 ਲੋਕਾਂ ਵਿਰੁੱਧ ਮਾਮਲਾ ਦਰਜ <br/> ਅਗਲੀ ਖ਼ਬਰ ਵਿਆਹ ਸਮਾਗਮਾਂ 'ਚ ਵਰਤੇ ਜਾਣ ਵਾਲੇ ਸਜਾਵਟ ਦੇ ਸਾਮਾਨ ਵਾਲੇ ਗੋਦਾਮ 'ਚ ਲੱਗੀ ਭਿਆਨਕ ਅੱਗ
Ad Position 24