05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਨੌਜਵਾਨਾਂ 'ਤੇ ਤਲਵਾਰਾਂ ਤੇ ਡੰਡਿਆਂ ਨਾਲ ਹਮਲਾ ਕਰਨ ਦੇ ਦੋਸ਼ ਹੇਠ 10 ਲੋਕਾਂ ਵਿਰੁੱਧ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 11-05-2026
ਜ਼ੀਰਕਪੁਰ, 10 ਮਈ (ਮਨਿੰਦਰ ਸਿੰਘ)- ਦੇਰ ਰਾਤ ਢਕੌਲੀ ਇਲਾਕੇ ਵਿਚ ਕੁਝ ਨੌਜਵਾਨਾਂ ਨੇ ਹਰਿਆਣਾ ਦੇ ਇਕ ਨੌਜਵਾਨ ਤੇ ਉਸ ਦੇ ਦੋਸਤਾਂ 'ਤੇ ਕਥਿਤ ਤੌਰ 'ਤੇ ਤਲਵਾਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ | ਪੁਲਿਸ ਨੇ ਨਾਮਜ਼ਦ ਮੁਲਜ਼ਮਾਂ ਸਮੇਤ 9-10 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਸੰਦੀਪ ਕੁਮਾਰ ਵਾਸੀ ਪਿੰਡ ਸ਼ਿਵਾ ਜ਼ਿਲ੍ਹਾ ਪਾਣੀਪਤ ਹਰਿਆਣਾ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਕਿਸਾਨ ਹੈ | ਉਹ 6 ਮਈ ਨੂੰ ਆਪਣੇ ਦੋਸਤਾਂ ਸੋਨੂੰ ਤੇ ਮਹੇਸ਼ ਨੂੰ ਮਿਲਣ ਅਤੇ ਘੁੰਮਣ ਲਈ ਜ਼ੀਰਕਪੁਰ ਆਇਆ ਸੀ ਅਤੇ 7 ਮਈ ਦੀ ਰਾਤ ਨੂੰ ਉਨ੍ਹਾਂ ਨੇ ਢਕੌਲੀ ਦੇ ਇਕ ਹਸਪਤਾਲ ਦੇ ਸਾਹਮਣੇ ਆਪਣੀ ਕਾਰ ਖੜ੍ਹੀ ਕਰ ਦਿੱਤੀ ਤੇ ਖਾਣੇ ਦੇ ਆਪਣੇ ਆਨਲਾਈਨ ਆਰਡਰ ਆਉਣ ਦੀ ਉਡੀਕ ਕਰ ਰਹੇ ਸਨ | ਇਸ ਦੌਰਾਨ ਰਾਤ ਲਗਭਗ 8:30 ਵਜੇ ਦੋ ਕਾਰਾਂ ਰੁਕੀਆਂ ਜਿਨ੍ਹਾਂ 'ਚੋਂ ਇਕ ਹਰਿਆਣਾ ਨੰਬਰ ਦੀ ਚਿੱਟੀ ਆਈ 20 ਕਾਰ ਸੀ, ਜਿਸ 'ਚੋਂ ਉਸ ਦੇ ਪਿੰਡ ਦੇ ਨੇੜੇ ਦੇ ਪਿੰਡ ਦਾ ਰਹਿਣ ਵਾਲਾ ਮੁੱਕਾ ਤੇ ਕਈ ਹੋਰ ਨੌਜਵਾਨ ਬਾਹਰ ਨਿਕਲੇ | ਇਸੇ ਦੌਰਾਨ ਦੂਜੀ ਗੱਡੀ 'ਚੋਂ ਵੀ ਕਈ ਨੌਜਵਾਨ ਬਾਹਰ ਆਏ ਤੇ ਉਨ੍ਹਾਂ ਨੇ ਤਿੰਨਾਂ ਦੋਸਤਾਂ ਨੂੰ ਘੇਰ ਲਿਆ | ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮ ਨੇ ਤੁਰੰਤ ਉਸ 'ਤੇ ਲੱਕੜ ਦੇ ਡੰਡਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ | ਇਸ ਦੌਰਾਨ ਮੁੱਕਾ ਨੇ ਉਸ ਦੇ ਸਿਰ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ | ਮੁਲਜ਼ਮ ਨੇ ਫਿਰ ਉਸ 'ਤੇ ਵਾਰ-ਵਾਰ ਹਮਲਾ ਕੀਤਾ ਜਿਸ ਨਾਲ ਉਸ ਦੀਆਂ ਲੱਤਾਂ ਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ | ਹਮਲਾਵਰਾਂ ਨੇ ਉਸ ਦੇ ਦੋਸਤਾਂ ਸੋਨੂੰ ਤੇ ਮਹੇਸ਼ ਨੂੰ ਵੀ ਕੁੱਟਿਆ |
ਇਸ ਦੌਰਾਨ ਜਦੋਂ ਪੀੜਤਾਂ ਨੇ ਰੌਲਾ ਪਾਇਆ ਤਾਂ ਲੋਕ ਮੌਕੇ 'ਤੇ ਇਕੱਠੇ ਹੋ ਗਏ ਤੇ ਭੀੜ ਇਕੱਠੀ ਹੁੰਦੀ ਦੇਖ ਕੇ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਹਥਿਆਰਾਂ ਸਮੇਤ ਆਪਣੇ ਵਾਹਨਾਂ ਵਿਚ ਭੱਜ ਗਏ | ਸੰਦੀਪ ਨੂੰ ਉਸ ਦੇ ਦੋਸਤ ਜ਼ਖਮੀ ਹਾਲਤ ਵਿਚ ਢਕੌਲੀ ਦੇ ਸਿਵਲ ਹਸਪਤਾਲ ਲੈ ਗਏ ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜੀ. ਐਮ. ਸੀ. ਐਚ. ਰੈਫਰ ਕਰ ਦਿੱਤਾ ਗਿਆ | ਪੁਲਿਸ ਨੇ ਸੰਦੀਪ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਲਬੀਰ ਸਿੰਘ ਸਿੱਧੂ ਵਲੋਂ ਆਮ ਆਦਮੀ ਪਾਰਟੀ 'ਤੇ ਮੁਹਾਲੀ 'ਚ ਵੱਡੇ ਪੱਧਰ 'ਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼ ਅਗਲੀ ਖ਼ਬਰ ਮੋਬਾਈਲ 'ਤੇ ਗੱਲ ਕਰਦੇ ਗੱਡੀ ਚਾਲਕ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ
Ad Position 24