05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੁਰਾਲੀ ਵਿਖੇ ਆਵਾਰਾ ਪਸ਼ੂ ਦੀ ਟੱਕਰ ਨਾਲ ਮਹਿਲਾ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 11-05-2026
ਕੁਰਾਲੀ, 10 ਮਈ (ਬਿੱਲਾ ਅਕਾਲਗੜ੍ਹੀਆ)- ਕੁਰਾਲੀ ਸ਼ਹਿਰ ਦੇ ਨਿਹੋਲਕਾ ਰੋਡ 'ਤੇ ਇਕ ਆਵਾਰਾ ਸਾਂਢ ਦੀ ਟੱਕਰ ਨਾਲ ਇਕ ਮਹਿਲਾ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਬੀਤੀ ਰਾਤ ਨੇੜਲੇ ਪਿੰਡ ਅਕਾਲਗੜ੍ਹ ਦੀ ਬਲਜੀਤ ਕੌਰ ਅਪਣੇ ਪੁੱਤਰ ਪਵਿੱਤਰ ਸਿੰਘ ਨਾਲ ਮੋਟਰਸਾਈਕਲ ਰਾਹੀਂ ਕੁਰਾਲੀ ਦਵਾਈ ਲੈਣ ਆਈ ਸੀ ਤੇ ਦਵਾਈ ਲੈਣ ਉਪਰੰਤ ਜਦੋਂ ਇਹ ਦੋਵੇਂ ਅਪਣੇ ਮੋਟਰਸਾਈਕਲ 'ਤੇ ਪਿੰਡ ਅਕਾਲਗੜ੍ਹ ਨੂੰ ਵਾਪਸ ਜਾ ਰਹੇ ਸਨ ਤਾਂ ਇਸ ਦੌਰਾਨ ਨਿਹੋਲਕਾ ਰੋਡ 'ਤੇ ਸਥਿਤ ਨਦੀਪਾਰ ਕੁਟੀਆ ਵਿਖੇ ਘੁੰਮ ਰਹੇ ਇਕ ਅਵਾਰਾ ਸਾਂਢ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਬੁਰੀ ਤਰਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਨਦੀ 'ਤੇ ਲੱਗੇ ਪੁਲ ਤੋਂ ਇਕ ਡੁੰਘੇ ਟੋਏ ਵਿਚ ਡਿੱਗ ਗਈ ਤੇ ਬੁਰੀ ਤਰ੍ਹਾਂ ਗੰਭੀਰ ਜ਼ਖਮੀਂ ਹੋ ਗਈ | ਇਸ ਦੌਰਾਨ ਮੌਕੇ 'ਤੇ ਹਾਜ਼ਰ ਪਿੰਡ ਦੇ ਲੋਕਾਂ ਵਲੋਂ ਉਕਤ ਮਹਿਲਾ ਨੂੰ ਜ਼ਖਮੀਂ ਹਾਲਤ ਵਿਚ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਮੁਢੱਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਮੁਹਾਲੀ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ, ਜਿਥੋਂ ਉਕਤ ਮਹਿਲਾ ਨੂੰ ਜ਼ਿਆਦਾ ਗੰਭੀਰ ਹੋਣ ਕਾਰਨ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਉਸਦੀ ਮੌਤ ਹੋ ਗਈ | ਪਿੰਡ ਦੀ ਸਰਪੰਚ ਦੇ ਪਤੀ ਗੁਰਜੰਟ ਸਿੰਘ ਅਨੁਸਾਰ ਮਿ੍ਤਕ ਬਲਜੀਤ ਕੌਰ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਪਿਛਲੇ ਸਾਲ ਉਸਦੇ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ | ਇਲਾਕੇ ਦੇ ਮੁਹਤਬਰ ਆਗੂ ਰਾਜਿੰਦਰ ਸਿੰਘ ਰਾਜਾ ਨਨੰਹੇੜੀਆ, ਦਵਿੰਦਰ ਸਿੰਘ ਠਾਕੁਰ, ਗੁਰਜੰਟ ਸਿੰਘ ਅਕਾਲਗੜ੍ਹ, ਅਮਨਦੀਪ ਸਿੰਘ ਗੋਲਡੀ, ਹਰਮੇਸ਼ ਸਿੰਘ ਬੜੌਦੀ, ਜੀਤਾ ਫਾਟਵਾਂ, ਬਲਜੀਤ ਸਿੰਘ ਧਗਤਾਣਾ, ਜਾਗੀਰ ਸਿੰਘ ਤੇ ਹੋਰਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸੜਕਾਂ 'ਤੇ ਘੁੰਮ ਰਹੇ ਇਨ੍ਹਾਂ ਆਵਾਰਾ ਸਾਂਢ ਤੇ ਗਊਆਂ ਨੂੰ ਕਾਬੂ ਕਰਕੇ ਕਿਸੇ ਢੁਕਵੀਂ ਥਾਂ 'ਤੇ ਛੱਡਿਆ ਜਾਵੇ | ਦੱਸਣਯੋਗ ਹੈ ਕਿ ਪਹਿਲਾਂ ਵੀ ਘੁੰਮ ਰਹੇ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਕਈ ਵਿਅਕਤੀ ਤੇ ਮਹਿਲਾਵਾਂ ਅਪਣੀ ਜਾਨ ਗਵਾ ਬੈਠੇ ਹਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਬਲਬੀਰ ਸਿੰਘ ਸਿੱਧੂ ਵਲੋਂ ਆਮ ਆਦਮੀ ਪਾਰਟੀ 'ਤੇ ਮੁਹਾਲੀ 'ਚ ਵੱਡੇ ਪੱਧਰ 'ਤੇ ਜਾਅਲੀ ਵੋਟਾਂ ਬਣਾਉਣ ਦਾ ਦੋਸ਼
Ad Position 24