05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 11-05-2026
ਐੱਸ. ਏ. ਐੱਸ. ਨਗਰ, 10 ਮਈ (ਕਪਿਲ ਵਧਵਾ)- ਮੁਹਾਲੀ ਦੇ ਨਾਈਪਰ ਚੌਕ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ ਜਦਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਸਥਾਨਕ ਥਾਣਾ ਫੇਜ਼-11 ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਨੀਟੂ (45) ਵਾਸੀ ਰਾਮ ਦਰਬਾਰ ਫੇਜ਼-1 ਚੰਡੀਗੜ੍ਹ ਨੇ ਦੱਸਿਆ ਕਿ ਉਹ ਨਗਰ ਨਿਗਮ ਵਿਚ ਨੌਕਰੀ ਕਰਦਾ ਹੈ | ਉਸ ਦਾ ਪੁੱਤਰ ਨਿਖਿਲ ਖਰੜ ਸਥਿਤ ਇਕ ਆਈ. ਟੀ. ਕੰਪਨੀ ਵਿਚ ਨੌਕਰੀ ਕਰਦਾ ਸੀ ਅਤੇ ਰਾਤ ਦੀ ਡਿਊਟੀ ਕਰਕੇ ਸਵੇਰੇ ਘਰ ਪਰਤਦਾ ਸੀ | ਬਿਆਨਕਰਤਾ ਅਨੁਸਾਰ ਬੀਤੀ 8 ਮਈ ਦੀ ਸ਼ਾਮ ਨਿਖਿਲ ਰੋਜ਼ਾਨਾ ਦੀ ਤਰ੍ਹਾਂ ਡਿਊਟੀ 'ਤੇ ਗਿਆ ਸੀ ਪਰ 9 ਮਈ ਦੀ ਸਵੇਰ ਘਰ ਵਾਪਸ ਨਹੀਂ ਆਇਆ | ਇਸ ਦੌਰਾਨ ਕਈ ਵਾਰ ਉਸਨੂੰ ਫੋਨ ਕਰਨ ਦੇ ਬਾਵਜੂਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਹ ਆਪਣੇ ਦੋਸਤ ਰੋਹਿਤ ਨਾਲ ਗੱਡੀ ਵਿਚ ਉਸ ਨੂੰ ਲੱਭਣ ਲਈ ਨਿਕਲਿਆ | ਇਸ ਦੌਰਾਨ ਜਦੋਂ ਉਹ ਨਾਈਪਰ ਚੌਕ ਮੁਹਾਲੀ ਦੀਆਂ ਲਾਈਟਾਂ ਕੋਲ ਪੁੱਜੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨਿਖਿਲ ਨੂੰ ਸਕੂਟਰ 'ਤੇ ਆਉਂਦੇ ਵੇਖਿਆ | ਇਸ ਦੌਰਾਨ ਜਿਵੇਂ ਹੀ ਨਿਖਿਲ ਚੰਡੀਗੜ੍ਹ ਵਾਲੇ ਪਾਸੇ ਲਾਈਟਾਂ ਪਾਰ ਕਰਨ ਲੱਗਾ ਤਾਂ ਫੇਜ਼-11 ਬਾਵਾ ਵਾਈਟ ਹਾਊਸ ਵਲੋਂ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਸਿਆਜ਼ ਕਾਰ ਨੇ ਉਸ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਟੱਕਰ ਕਾਰਨ ਨਿਖਿਲ ਸੜਕ 'ਤੇ ਜਾ ਡਿੱਗਿਆ ਤੇ ਇਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੇ ਇਕ ਨਾਮਲੂਮ ਟਰੱਕ ਨੇ ਉਸ ਨੂੰ ਕੁਚਲ ਦਿੱਤਾ | ਇਸ ਹਾਦਸੇ ਤੋਂ ਬਾਅਦ ਹਰਿਆਣਾ ਨੰਬਰੀ ਕਾਰ ਚਾਲਕ ਨੇ ਕੁਝ ਦੂਰੀ 'ਤੇ ਕਾਰ ਰੋਕੀ ਪਰ ਮੌਕੇ 'ਤੇ ਲੋਕ ਇਕੱਠੇ ਹੁੰਦੇ ਦੇਖ ਕੇ ਉਹ ਆਪਣੀ ਕਾਰ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ | ਉਨ੍ਹਾਂ ਦੱਸਿਆ ਕਿ ਜ਼ਖਮੀ ਨਿਖਿਲ ਨੂੰ ਤੁਰੰਤ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਫੇਜ਼-6 ਮੁਹਾਲੀ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਫੇਜ਼-11 ਦੀ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਕਾਰ ਚਾਲਕ ਅਤੇ ਟਰੱਕ ਡਰਾਇਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਦੌਰਾਨ ਸੀਆਜ਼ ਕਾਰ ਦੇ ਡਰਾਈਵਰ ਗੁਰਦੀਪ ਸਿੰਘ ਵਾਸੀ ਪਿੰਡ ਧੂਰੀ ਜ਼ਿਲ੍ਹਾ ਸੰਗਰੂਰ ਨੂੰ ਗਿ੍ਫ਼ਤਾਰ ਕਰ ਲਿਆ, ਜਿਸ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਆਗੂ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਕੁਰਾਲੀ ਵਿਖੇ ਆਵਾਰਾ ਪਸ਼ੂ ਦੀ ਟੱਕਰ ਨਾਲ ਮਹਿਲਾ ਦੀ ਮੌਤ <br/>
Ad Position 24