ਡੇਰਾਬੱਸੀ, 11 ਮਈ (ਗੁਰਮੀਤ ਸਿੰਘ)- ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਯੂਥ ਕਾਂਗਰਸੀ ਆਗੂ ਰਣਜੀਤ ਸਿੰਘ ਰੈੱਡੀ ਪਿਛਲੇ ਦਿਨੀਂ ਭਾਜਪਾ 'ਚ ਸ਼ਾਮਿਲ ਹੋ ਗਏ ਸਨ | ਇਸ ਤੋਂ ਬਾਅਦ ਉਹ ਨਿਰੰਤਰ ਆਪਣੇ ਕਰੀਬੀਆਂ ਨੂੰ ਭਾਜਪਾ 'ਚ ਸ਼ਾਮਿਲ ਕਰਵਾ ਕੇ ਕਾਂਗਰਸ ਨੂੰ ਝਟਕੇ ਦੇ ਰਹੇ ਹਨ | ਇਸੇ ਲੜੀ ਤਹਿਤ ਵਾ. ਨੰ. 13 ਦੇ ਕਈ ਪੱਕੇ ਕਾਂਗਰਸੀ ਪਰਿਵਾਰਾਂ ਨੇ ਰਣਜੀਤ ਸਿੰਘ ਰੈੱਡੀ ਦੀ ਅਗਵਾਈ ਹੇਠ ਭਾਜਪਾ ਦਾ ਪੱਲਾ ਫੜ੍ਹ ਲਿਆ | ਜਿਵੇਂ-ਜਿਵੇਂ ਦਿਨ ਬੀਤ ਰਹੇ ਹਨ, ਉਵੇਂ-ਉਵੇਂ ਡੇਰਾਬੱਸੀ ਵਿਖੇ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਹਨ | ਆਦਰਸ਼ ਨਗਰ 'ਚ ਹੋਏ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਸੰਭਾਵੀ ਉਮੀਦਵਾਰ ਪੁਰਾਣੀ ਟਰੱਕ ਯੂਨੀਅਨ ਦੇ ਪ੍ਰਧਾਨ ਆਸ਼ੂ ਮਹਿੰਦਰੂ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਤੋਂ ਇਲਾਵਾ ਗੁਰਵਿੰਦਰ ਸਿੰਘ, ਰਾਜੇਸ਼ ਧੀਮਾਨ, ਗੁਲਸ਼ਨ ਗੋਇਲ, ਕੇਸਰ ਸਿੰਘ, ਓਾਕਾਰ ਸਿੰਘ, ਮਾਸਟਰ ਦਾਮੋਦਰ ਤੇ ਸੌਰਭ ਦੁੱਗਲ ਸਮੇਤ ਵੱਡੀ ਗਿਣਤੀ ਪਰਿਵਾਰਾਂ ਨੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸੇ ਦੌਰਾਨ ਹਾਜ਼ਰੀਨਾਂ ਵਲੋਂ ਸੋਨਮ ਰਾਣਾ ਨੂੰ ਵਾ. ਨੰ. 13 ਤੋਂ ਭਾਜਪਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਨ ਦੀ ਹੱਲ੍ਹਾਸ਼ੇਰੀ ਦਿੰਦਿਆਂ ਪੂਰੇ ਸਮਰਥਨ ਦਾ ਐਲਾਨ ਵੀ ਕੀਤਾ ਗਿਆ | ਇਸ ਮੌਕੇ ਭਾਜਪਾ ਆਗੂ ਸੰਜੀਵ ਖੰਨਾ ਤੇ ਐੱਸ. ਐੱਮ. ਐੱਸ. ਸੰਧੂ ਨੇ ਪਾਰਟੀ 'ਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ 'ਚ ਭਾਜਪਾ ਮਜ਼ਬੂਤ ਹੋ ਕੇ ਉੱਭਰ ਰਹੀ ਹੈ |