ਖਰੜ, 11 ਮਈ (ਜੰਡਪੁਰੀ)- ਕਾਂਗਰਸ ਮਨਿਊਰਟੀ ਡਿਪਾਰਟਮੈਂਟ ਦੇ ਜ਼ਿਲ੍ਹਾ ਪ੍ਰਧਾਨ ਮਨਵਰ ਇਕਵਾਲ ਚੰਨੀ ਦੀ ਅਗਵਾਈ ਹੇਠ ਅੱਜ ਹੋਈ ਇਕ ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਦੇ ਵਿਅਕਤੀਆਂ ਨੂੰ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ ਹੈ | ਚੰਨੀ ਇਕਬਾਲ ਨੇ ਦੱਸਿਆ ਕਿ ਅੱਜ ਪਾਰਟੀ 'ਚ ਕੀਤੇ ਗਏ ਵਿਅਕਤੀਆਂ 'ਚੋਂ ਨਾਜਰ ਖਾਨ ਪਿੰਡ ਪੰਨੂਆ, ਸੁਖਜੀਤ ਅਕਤਾਰ ਪਿੰਡ ਨਵਾਂ ਸ਼ਹਿਰ ਬਡਾਲਾ. ਸੁਖਵਿੰਦਰ ਸਿੰਘ ਭੱਟੀ ਬਡਾਲੀ, ਇਕਬਾਲ ਮੁਹੰਮਦ ਪਿੰਡ ਰਾਏਪੁਰ ਨੂੰ ਜ਼ਿਲ੍ਹਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਸਲਿਮ ਸਮਾਜ ਵਲੋਂ ਕਾਂਗਰਸ ਦੀ ਸਰਕਾਰ ਬਣਾਉਣ ਲਈ ਪੂਰਾ ਯੋਗਦਾਨ ਪਾਇਆ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਜਨਰਲ ਸਕੱਤਰ ਮੁਹੰਮਦ ਇਕਬਾਲ, ਕਮਲ ਖਾਨ ਉਪ ਚੇਅਰਮੈਨ ਜ਼ਿਲ੍ਹਾ ਮੁਹਾਲੀ, ਇਮਰਾਨ ਖਾਨ, ਇੰਤਜ਼ਾਰ ਅਲੀ, ਸਾਬਰ ਖਾਨ ਤੇ ਚਿਰਾਗਦੀਨ ਚਨਾਲੋਂ ਵੀ ਮੌਜੂਦ ਸਨ |