08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜ਼ਨ-14 ਦੀ ਸਾਲਾਨਾ ਕਾਨਫਰੰਸ ਸਮਾਪਤ <br/>

Ad Position 21
No active advertisement
ਅਜੀਤ ਡੈਸਕ 12-05-2026
ਖਰੜ, 11 ਮਈ (ਜੰਡਪੁਰੀ)-ਲਾਇਨਜ਼ ਕਲੱਬ ਇੰਟਰਨੈਸ਼ਨਲ ਰੀਜ਼ਨ 14 ਦੀ ਸਾਲਾਨਾ ਕਾਨਫਰੰਸ ਸਮਾਪਤ ਹੋ ਗਈ | ਫੰਕਸ਼ਨ ਚੇਅਰਪਰਸਨ ਲਾਇਨ ਜਗਜੀਤ ਕੌਰ ਕਾਹਲੋਂ ਨੇ ਦੱਸਿਆ ਕਿ ਲਾਇਨ ਸੁਭਾਸ਼ ਅਗਰਵਾਲ ਦੀ ਪ੍ਰਧਾਨਗੀ 'ਚ ਹੋਈ ਇਸ ਕਾਨਫ਼ਰੰਸ ਵਿਚ ਜ਼ਿਲ੍ਹਾ ਗਵਰਨਰ ਅੰਮਿ੍ਤਪਾਲ ਸਿੰਘ ਜੰਡੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਜਗਜੀਤ ਕੌਰ ਕਾਹਲੋਂ ਸਮੇਤ ਜ਼ੋਨ ਦੇ ਚੇਅਰਮੈਨ ਅਮਨਦੀਪ ਸਿੰਘ ਮਾਨ ਤੇ ਸੰਜੀਵ ਗਰਗ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸੇ ਦੌਰਾਨ ਲਾਇਨ ਸੁਭਾਸ਼ ਅਗਰਵਾਲ ਨੇ ਪਿਛਲੇ ਸਾਲ ਦੌਰਾਨ ਰੀਜ਼ਨ ਦੇ ਸਾਰੇ 14 ਕਲੱਬਾਂ ਵਲੋਂ ਕੀਤੇ ਗਏ ਸੇਵਾ ਕਾਰਜਾਂ ਦੀ ਰਿਪੋਰਟ ਪੜ੍ਹ ਕੇ ਸੁਣਾਈ | ਉਨ੍ਹਾਂ ਕਿਹਾ ਕਿ ਰੀਜ਼ਨ ਦੇ ਸਾਰੇ ਕਲੱਬਾਂ ਨੇ ਖ਼ੂਨਦਾਨ, ਅੱਖਾਂ ਦੀ ਜਾਂਚ, ਆਪ੍ਰੇਸ਼ਨ ਕੈਂਪ ਤੇ ਮੈਡੀਕਲ ਜਾਂਚ ਕੈਂਪ ਲਗਾ ਕੇ ਲੋਕਾਂ ਦੀ ਸੇਵਾ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ | ਇਸ ਤੋਂ ਇਲਾਵਾ ਲਾਇਨਜ਼ ਕਲੱਬ ਖਰੜ ਉਮੰਗ ਵਲੋਂ ਸਿਵਲ ਹਸਪਤਾਲ ਮੋਰਿੰਡਾ ਨੂੰ ਲਗਭਗ 10 ਲੱਖ ਰੁ. ਦਾ ਲੈਬੋਰਟਰੀ ਦਾ ਸਾਮਾਨ ਦੇਣ ਤੇ ਮੈਂਬਰਾਂ ਦੀ ਉਚੇਚੇ ਤੌਰ 'ਤੇ ਸ਼ਲਾਘਾ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨ ਅੰਮਿ੍ਤਪਾਲ ਸਿੰਘ ਜੰਡੂ ਨੇ ਰੀਜ਼ਨ ਦੇ ਵੱਖ-ਵੱਖ ਕਲੱਬਾਂ ਅਤੇ ਅਹੁਦੇਦਾਰਾਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਸਮਾਜ ਸੇਵੀ ਕਾਰਜਾਂ ਬਦਲੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸੇ ਦੌਰਾਨ ਜਗਜੀਤ ਕੌਰ ਕਾਹਲੋਂ ਅਤੇ ਸੁਭਾਸ਼ ਅਗਰਵਾਲ ਨੂੰ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਦਾ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਅੰਤ 'ਚ ਡੀ. ਸੀ. ਐਸ. ਜਤਿੰਦਰ ਪਾਲ ਸਿੰਘ ਸਹਿਦੇਵ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪੀ. ਡੀ. ਜੀ. ਪ੍ਰੀਤਕੰਵਲ ਸਿੰਘ, ਬਰਿੰਦਰ ਸਿੰਘ ਨੌਨੀ, ਸੰਜੀਵ ਸੂਦ, ਸ਼ਸ਼ੀ ਕੁਮਾਰ ਰਾਣਾ, ਪਰਮਪ੍ਰੀਤ ਸਿੰਘ, ਸੰਦੀਪ ਬਿੰਦਰਾ, ਗੁਰਮੁੱਖ ਸਿੰਘ ਮਾਨ, ਸੁਖਬੀਰ ਰਾਣਾ, ਸ਼ਿਵ ਵਰਮਾ ਤੇ ਨਰੇਸ਼ ਸਿੰਗਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਕੇਂਦਰ 'ਚ ਪੁਲਿਸ ਦੀ ਅਚਨਚੇਤ ਚੈਕਿੰਗ <br/> ਅਗਲੀ ਖ਼ਬਰ ਕਾਂਗਰਸ ਕੌਂਸਲਰ ਸੁਸ਼ੀਲ ਸ਼ਰਮਾ ਤੇ ਸਮਾਜ ਸੇਵੀ ਸਰਵਣ ਸਿੰਗਲਾ ਭਾਜਪਾ 'ਚ ਸ਼ਾਮਿਲ <br/>
Ad Position 24