08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਕੀਲ ਦੇ ਘਰ ਨੇੜੇ ਕਾਰ 'ਚ ਬੈਠੇ 2 ਨੌਜਵਾਨ ਕਮਾਨੀਦਾਰ ਚਾਕੂਆਂ ਸਮੇਤ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 12-05-2026
ਚੰਡੀਗੜ੍ਹ, 11 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਥਾਣਾ ਸੈਕਟਰ-34 ਦੀ ਪੁਲਿਸ ਵਲੋਂ ਸੈਕਟਰ-44 ਬੀ ਵਿਖੇ ਇਕ ਵਕੀਲ ਦੇ ਘਰ ਨੇੜੇ ਸ਼ੱਕੀ ਹਾਲਾਤ 'ਚ ਬੈਠੇ 2 ਨੌਜਵਾਨਾਂ ਨੂੰ ਕਮਾਨੀਦਾਰ ਚਾਕੂਆਂ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮਾਂ ਦੀ ਪਛਾਣ ਗੋਲੂ ਤੇ ਜਿੰਮੀ ਬਾਂਸਲ ਵਾਸੀਆਨ ਪਿੰਡ ਬੁੜੈਲ, ਸੈਕਟਰ-45 ਚੰਡੀਗੜ੍ਹ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਵਕੀਲ ਉੱਜਵਲ ਭਸੀਣ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੱੁਝ ਦਿਨਾਂ ਤੋਂ ਆਪਣੇ ਘਰ ਦੇ ਬਾਹਰ ਇਕ ਸ਼ੱਕੀ ਕਾਰ ਖੜ੍ਹੀ ਹੋਈ ਨੋਟਿਸ ਕਰ ਰਹੇ ਸਨ | ਬੀਤੇ ਦਿਨੀਂ ਉਨ੍ਹਾਂ ਨੇ ਮੁੜ ਉਕਤ ਨੌਜਵਾਨਾਂ ਨੂੰ ਕਾਰ ਵਿਚ ਬੈਠੇ ਦੇਖਿਆ, ਜੋ ਕਿਸੇ ਫ਼ਿਰਾਕ ਵਿਚ ਜਾਪ ਰਹੇ ਸਨ | ਇਸ ਤੋਂ ਬਾਅਦ ਉਨ੍ਹਾਂ ਵਲੋਂ ਤੁਰੰਤ ਡਾਇਲ-112 'ਤੇ ਸੂਚਨਾ ਦਿੱਤੀ ਗਈ |
ਮੌਕੇ 'ਤੇ ਪਹੁੰਚੀ ਥਾਣਾ ਸੈਕਟਰ-34 ਦੀ ਪੁਲਿਸ ਟੀਮ ਨੇ ਦੋਵਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਕਮਾਨੀਦਾਰ ਚਾਕੂ ਬਰਾਮਦ ਹੋਏ | ਪੁਲਿਸ ਵਲੋਂ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਕੀਲ ਅਨਮੋਲ ਲੋਚਮ ਨੂੰ ਭਾਜਪਾ ਵਲੋਂ ਵੱਡਾ ਮਾਣ, ਸੂਬਾ ਕਾਨੂੰਨੀ ਟੀਮ 'ਚ ਕੀਤਾ ਸ਼ਾਮਲ <br/> ਅਗਲੀ ਖ਼ਬਰ ਦੇਸ਼ ਦੇ ਆਰਥਿਕ ਸੰਕਟ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ-ਸੁਖਜਿੰਦਰ ਸਿੰਘ ਰੰਧਾਵਾ <br/>
Ad Position 24