ਚੰਡੀਗੜ੍ਹ, 11 ਮਈ (ਸੁਖਵਿੰਦਰ ਸਿੰਘ ਸ਼ਾਨ)- ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਤਹਿਤ ਮੇਰਾ ਯੁਵਾ ਭਾਰਤ ਚੰਡੀਗੜ੍ਹ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਜੀ.ਐੱਮ.ਐੱਸ.ਐੱਸ.ਐੱਸ.) ਸੈਕਟਰ 32 ਚੰਡੀਗੜ੍ਹ ਵਿਖੇ ਨੈਸ਼ਨਲ ਟੈਕਨੋਲੋਜੀ ਦਿਵਸ 2026 ਮਨਾਇਆ ਗਿਆ ਜਿਸ ਵਿਚ 60 ਵਿਦਿਆਰਥੀਆਂ ਸ਼ਮੂਲੀਅਤ ਕੀਤੀ | ਇਹ ਪ੍ਰੋਗਰਾਮ ਕਰੁਣਾ ਈਕੋ ਕੰਪੈਨੀਅਨ ਫਾਊਾਡੇਸ਼ਨ ਤੇ ਗਲੋਬਲ ਯੂਥ ਫੈਡਰੇਸ਼ਨ ਦੇ ਸਹਿਯੋਗ ਨਾਲ 'ਵਿਕਸਿਤ ਭਾਰਤ ਲਈ ਯੂਥ ਇਨੋਵੇਸ਼ਨ' ਥੀਮ 'ਤੇ ਕਰਵਾਇਆ ਗਿਆ | ਸਮਾਗਮ ਦੇ ਦੌਰਾਨ ਸ਼ਿਖਾ, ਰੋਹਿਤ ਤੇ ਨਵੀਨ ਵਲੋਂ ਵਿਦਿਆਰਥੀਆਂ ਲਈ ਰੋਚਕ ਅਤੇ ਵਿਵਹਾਰਿਕ ਸੈਸ਼ਨ ਕਰਵਾਇਆ ਗਿਆ | ਇਨ੍ਹਾਂ ਸੈਸ਼ਨਾਂ ਵਿਚ ਆਧੁਨਿਕ ਤਕਨੀਕਾਂ, ਵਿਸ਼ੇਸ਼ ਕਰਕੇ ਰੋਜ਼ਾਨਾ ਜੀਵਨ ਵਿਚ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ/19) ਦੇ ਵਿਵਹਾਰਿਕ ਉਪਯੋਗ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਵਿਦਿਆਰਥੀਆਂ ਨੇ ਡਿਜੀਟਲ ਇਨੋਵੇਸ਼ਨ, ਸਾਇਬਰ ਜਾਗਰੂਕਤਾ ਤੇ ਜ਼ਿੰਮੇਵਾਰ ਤਕਨੀਕੀ ਉਪਯੋਗ ਨਾਲ ਸਬੰਧਿਤ ਚਰਚਾਵਾਂ ਤੇ ਗਤੀਵਿਧੀਆਂ ਵਿਚ ਵੀ ਉਤਸ਼ਾਹ ਨਾਲ ਹਿੱਸਾ ਲਿਆ | ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ 32 ਦੀ ਪਿ੍ੰਸੀਪਲ ਸੰਗੀਤਾ ਛਾਬੜਾ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਉੱਭਰਦੀਆਂ ਤਕਨੀਕਾਂ ਤੇ ਇਨੋਵੇਸ਼ਨ-ਅਧਾਰਿਤ ਸਿੱਖਿਆ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ |