08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੀ.ਜੀ.ਆਈ. 'ਚ ਸਰਵਾਈਕਲ ਕੈਂਸਰ ਦੀ ਰੋਕਥਾਮ ਸੰਬੰਧੀ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 12-05-2026
ਚੰਡੀਗੜ੍ਹ, 11 ਮਈ (ਮਾਰਕੰਡਾ)- ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਹਿਲਾ ਪ੍ਰਜਣਨ ਅੰਗਾਂ ਦੇ ਕੈਂਸਰ, ਬੱਚੇਦਾਨੀ, ਅੰਡਕੋਸ਼ ਤੇ ਸਰਵਾਈਕਲ ਦੇ ਮਾਹਿਰਾਂ ਡਾਕਟਰਾਂ ਦੀ ਸੰਸਥਾ ਨੇ ਗਾਇਨੀਕੋਲੋਜੀ ਵਿਭਾਗ ਦੇ ਏ.ਪੀ.ਸੀ. ਆਡੀਟੋਰੀਅਮ ਵਿਖੇ ਸਰਵਾਈਕਲ ਕੈਂਸਰ ਦੀ ਰੋਕਥਾਮ ਸਬੰਧੀ ਵਿਸ਼ੇ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਵਿਚ ਕਰੀਬ 150 ਹਿੱਸੇਦਾਰਾਂ ਨੇ ਸ਼ਿਰਕਤ ਕੀਤੀ | ਇਸ ਵਿਚ ਸੀ.ਐਮ.ਈ. ਦੇ ਸਰਵਾਈਕਲ ਕੈਂਸਰ ਦੀ ਰੋਕਥਾਮ, ਟੀਕਾਕਰਨ, ਸਕ੍ਰੀਨਿੰਗ, ਸ਼ੁਰੂਆਤੀ ਨਿਦਾਨ ਤੇ ਇਲਾਜ ਵਿਚ ਹਾਲੀਆ ਤਰੱਕੀ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਇਸ ਮੌਕੇ ਸੀ.ਐਮ.ਈ. ਦਾ ਉਦਘਾਟਨ ਪੀ.ਜੀ.ਆਈ ਦੇ ਡਾਇਰੈਕਟਰ ਪ੍ਰੋ ਵਿਵੇਕ ਲਾਲ ਦੁਆਰਾ ਗਾਇਨੀਕੋਲੋਜੀ ਵਿਭਾਗ ਦੇ ਮੁਖੀ ਪ੍ਰੋ. ਵਨੀਤਾ ਜੈਨ ਤੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਪ੍ਰੋ. ਪੀਕੇ ਸਾਹਾ ਦੀ ਸ਼ਾਨਦਾਰ ਮੌਜੂਦਗੀ 'ਚ ਕੀਤਾ ਗਿਆ ਜਿਸ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਸੰਸਥਾਵਾਂ ਦੇ ਪ੍ਰਸਿੱਧ ਫੈਕਲਟੀ ਮੈਂਬਰਾਂ ਤੇ ਡੈਲੀਗੇਟਾਂ ਸ਼ਾਮਲ ਹੋਏ | ਵਿਗਿਆਨਕ ਸੈਸ਼ਨਾਂ ਨੇ ਭਾਰਤ 'ਚ ਸਰਵਾਈਕਲ ਕੈਂਸਰ ਦੇ ਵਧ ਰਹੇ ਬੋਝ ਨੂੰ ਉਜਾਗਰ ਕੀਤਾ | ਉੱਘੇ ਬੁਲਾਰਿਆਂ ਨੇ ਸਰਵਾਈਕਲ ਕੈਂਸਰ ਦੇ ਪ੍ਰਬੰਧਨ ਵਿਚ ਹਾਲ ਹੀ ਵਿਚ ਹੋਈਆਂ ਤਰੱਕੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਿਸ ਵਿਚ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਤੇ ਬਹੁ-ਅਨੁਸ਼ਾਸਨੀ ਦੇਖਭਾਲ ਸ਼ਾਮਲ ਹੈ | ਪ੍ਰਬੰਧਕਾਂ ਨੇ ਸੀ.ਐਮ.ਈ ਦੀ ਸਫਲਤਾ ਵਿਚ ਯੋਗਦਾਨ ਪਾਉਣ ਲਈ ਸਾਰੇ ਫੈਕਲਟੀ ਮੈਂਬਰਾਂ, ਡੈਲੀਗੇਟਾਂ ਤੇ ਹਿੱਸੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਵਿਖੇ ਕਾਂਗਰਸੀ ਆਗੂ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਨਹੀਂ ਮਿਲਿਆ ਮਾਣਭੱਤਾ <br/>
Ad Position 24