ਐੱਸ. ਏ. ਐੱਸ. ਨਗਰ, 13 ਮਈ (ਕਪਿਲ ਵਧਵਾ)- ਬਲੌਂਗੀ ਸਬਜ਼ੀ ਮੰਡੀ 'ਚ ਕਰੀਬ ਤਿੰਨ ਸਾਲ ਪਹਿਲਾਂ ਫਲਾਂ ਦੀ ਰੇਹੜੀ ਲਗਾਉਣ ਆਏ ਵਿਅਕਤੀ ਦੇ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਵਲੋਂ ਮੁਲਜ਼ਮ ਕਪਿਲ ਪਾਸਵਾਨ ਨੂੰ 20 ਹਜ਼ਾਰ ਜੁਰਮਾਨੇ ਸਮੇਤ ਉਮਰ ਕੈਦ ਦੀ ਸਜ਼ਾ ਦੇ ਹੁਕਮ ਦਿੱਤੇ ਗਏ ਹਨ | ਜਾਣਕਾਰੀ ਅਨੁਸਾਰ 13 ਅਗਸਤ 2023 ਦੀ ਰਾਤ ਕਰੀਬ 9:15 ਵਜੇ ਦਲੀਪ ਕੁਮਾਰ ਆਪਣੀ ਸਾਲੀ ਸੰਗੀਤਾ ਨੂੰ ਮਿਲਣ ਲਈ ਬਲੌਂਗੀ ਆਇਆ ਹੋਇਆ ਸੀ ਜਿਥੇ ਉਹ ਸਬਜ਼ੀ ਮੰਡੀ ਬਲੌਂਗੀ ਵਿਖੇ ਟੇਬਲ 'ਤੇ ਬੈਠ ਕੇ ਮੋਬਾਈਲ ਦੇਖ ਰਿਹਾ ਸੀ | ਇਸ ਦੌਰਾਨ ਮੂੰਹ ਕੱਪੜੇ ਨਾਲ ਢੱਕੇ ਇਕ ਵਿਅਕਤੀ ਨੇ ਉਸ ਦੀ ਪਿੱਠ ਵਿਚ ਚਾਕੂ ਮਾਰ ਦਿੱਤਾ | ਜ਼ਖ਼ਮੀ ਹਾਲਤ 'ਚ ਦਲੀਪ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਮਿ੍ਤਕ ਦੇ ਭਰਾ ਦੀਪਕ ਕੁਮਾਰ ਦੇ ਬਿਆਨਾਂ 'ਤੇ ਥਾਣਾ ਬਲੌਂਗੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ ਤੇ ਜਾਂਚ ਦੌਰਾਨ ਪੁਲਿਸ ਵਲੋਂ ਕਪਿਲ ਪਾਸਵਾਨ ਨੂੰ ਇਸ ਕਤਲ ਮਾਮਲੇ ਵਿਚ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ ਸੀ | ਹੁਣ ਸੁਣਵਾਈ ਪੂਰੀ ਹੋਣ ਉਪਰੰਤ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ |