28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੋਟਰਸਾਈਕਲ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ-ਹੱਥੀਂ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 14-05-2026
ਜ਼ੀਰਕਪੁਰ, 13 ਮਈ (ਮਨਿੰਦਰ ਸਿੰਘ)- ਬੀਤੀ ਦੇਰ ਸ਼ਾਮ ਪਟਿਆਲਾ ਰੋਡ 'ਤੇ ਸਥਿਤ ਸ਼ਿਵਾਲਿਕ ਵਿਹਾਰ ਪਾਰਕ 'ਚ ਮੋਟਰਸਾਈਕਲ ਚੋਰੀ ਹੋਣ ਦੀ ਘਟਨਾ ਕਾਰਨ ਹੰਗਾਮਾ ਹੋ ਗਿਆ | ਇਸ ਮੌਕੇ ਭੀੜ ਵਲੋਂ ਕਾਬੂ ਕੀਤੇ ਗਏ ਇਕ ਨੌਜਵਾਨ ਨੇ ਆਪਣੀ ਜੇਬ 'ਚੋਂ ਦੇਸੀ ਪਿਸਤੌਲ ਕੱਢ ਲਿਆ | ਮੁਲਜ਼ਮ ਨੇ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਤੇ ਅਫ਼ਰਾ-ਦਫ਼ਰੀ ਦੇ ਵਿਚਕਾਰ ਮੌਕੇ ਤੋਂ ਭੱਜਣ 'ਚ ਸਫ਼ਲ ਹੋ ਗਿਆ | ਘਟਨਾ ਸਮੇਂ ਪਾਰਕ 'ਚ ਵੱਡੀ ਗਿਣਤੀ 'ਚ ਔਰਤਾਂ, ਬੱਚੇ ਤੇ ਬਜ਼ੁਰਗ ਮੌਜੂਦ ਸਨ ਜਿਸ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਚਸ਼ਮਦੀਦਾਂ ਅਨੁਸਾਰ ਲੋਕ ਸ਼ਾਮ ਨੂੰ ਆਮ ਵਾਂਗ ਪਾਰਕ 'ਚ ਸੈਰ ਕਰ ਰਹੇ ਸਨ | ਇਸੇ ਦੌਰਾਨ ਇਕ ਨੌਜਵਾਨ ਪਾਰਕ ਦੇ ਨੇੜੇ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਜਿਵੇਂ ਹੀ ਫ਼ਰਾਰ ਹੋਣ ਲੱਗਾ ਤਾਂ ਰਾਹਗੀਰਾਂ ਨੇ ਉਸ ਨੂੰ ਕਾਬੂ ਕਰ ਲਿਆ | ਇਸੇ ਦੌਰਾਨ ਨੌਜਵਾਨ ਨੇ ਅਚਾਨਕ ਆਪਣੀ ਜੇਬ 'ਚੋਂ ਪਿਸਤੌਲ ਕੱਢ ਕੇ ਧਮਕੀ ਦਿੱਤੀ ਕਿ ਜੋ ਵੀ ਉਸ ਕੋਲ ਆਵੇਗਾ, ਉਹ ਉਸ ਨੂੰ ਗੋਲੀ ਮਾਰ ਦੇਵੇਗਾ | ਪਿਸਤੌਲ ਦੇਖ ਕੇ ਘਟਨਾ ਸਥਾਨ 'ਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ ਤੇ ਲੋਕ ਪਿੱਛੇ ਹਟ ਗਏ | ਜਿਵੇਂ ਹੀ ਲੋਕ ਪਿੱਛੇ ਹਟੇ ਨੌਜਵਾਨ ਮੌਕੇ ਦਾ ਫਾਇਦਾ ਚੁਕਦੇ ਹੋਏ ਫ਼ਰਾਰ ਹੋ ਗਏ | ਸਥਾਨਕ ਵਸਨੀਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਗਸ਼ਤ ਵਧਾਈ ਜਾਵੇ | ਉੱਧਰ ਦੂਜੇ ਪਾਸੇ ਮਾਮਲੇ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਜ਼ੀਰਕਪੁਰ ਦੇ ਐਸ.ਐਚ.ਓ. ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਸੀ ਤੇ ਵੀਡੀਓ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਢੁਕਵੀਂ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮੁਬਾਰਕਪੁਰ ਵਿਖੇ ਦੂਸ਼ਿਤ ਪਾਣੀ ਦਾ ਭਰਿਆ ਟੈਂਕਰ ਕਾਬੂ ਅੱਖਾਂ 'ਚ ਘੱਟਾ ਪਾਉਣ ਲਈ ਮੋਡੀਫਾਈ ਕਰਵਾਇਆ ਹੋਇਆ ਸੀ ਟੈਂਕਰ... ਅਗਲੀ ਖ਼ਬਰ ਬਲੌਂਗੀ ਸਬਜ਼ੀ ਮੰਡੀ 'ਚ ਫੜ੍ਹੀ ਲਗਾਉਣ ਆਏ ਵਿਅਕਤੀ ਦੇ ਕਤਲ ਮਾਮਲੇ 'ਚ ਮੁਲਜ਼ਮ ਨੂੰ 20 ਹਜ਼ਾਰ ਜੁਰਮਾਨੇ ਸਮੇਤ ਉਮਰ ਕੈ...
Ad Position 24