27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮੁਬਾਰਕਪੁਰ ਵਿਖੇ ਦੂਸ਼ਿਤ ਪਾਣੀ ਦਾ ਭਰਿਆ ਟੈਂਕਰ ਕਾਬੂ ਅੱਖਾਂ 'ਚ ਘੱਟਾ ਪਾਉਣ ਲਈ ਮੋਡੀਫਾਈ ਕਰਵਾਇਆ ਹੋਇਆ ਸੀ ਟੈਂਕਰ <br/>

Ad Position 21
No active advertisement
ਅਜੀਤ ਡੈਸਕ 14-05-2026
ਡੇਰਾਬੱਸੀ, 13 ਮਈ (ਗੁਰਮੀਤ ਸਿੰਘ)- ਮੁਬਾਰਕਪੁਰ ਵਿਖੇ ਦੂਸ਼ਿਤ ਪਾਣੀ ਦਾ ਭਰਿਆ ਟੈਂਕਰ ਕਾਬੂ ਕੀਤਾ ਗਿਆ ਹੈ | ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਧਿਆਨ 'ਚ ਆਉਣ 'ਤੇ ਬੋਰਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੈਂਪਲ ਇਕੱਤਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਟੈਂਕਰ ਕਿਸ ਫੈਕਟਰੀ 'ਚੋਂ ਭਰ ਕੇ ਆਇਆ ਸੀ ਅਤੇ ਕਿਥੇ ਜਾ ਰਿਹਾ ਸੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ | ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਸ਼ੱਕ ਦੇ ਆਧਾਰ 'ਤੇ ਟੈਂਕਰ ਰੋਕ ਕੇ ਜਾਂਚ ਕੀਤੀ ਗਈ ਤਾਂ ਮਾਮਲਾ ਸ਼ੱਕੀ ਜਾਪਿਆ | ਕੈਂਟਰ 'ਚ ਦੂਸ਼ਿਤ ਪਾਣੀ ਭਰਿਆ ਹੋਇਆ ਸੀ, ਜਦਕਿ ਕੈਂਟਰ ਚਾਲਕ ਕਿਸੇ ਤਰ੍ਹਾਂ ਜਾਣਕਾਰੀ ਦੇਣ 'ਚ ਆਨਾਕਾਨੀ ਕਰ ਰਿਹਾ ਸੀ ਜਿਸ ਤੋਂ ਬਾਅਦ ਪ੍ਰਦੂਸ਼ਣ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ | ਟੈਂਕਰ 'ਤੇ ਹਰਿਆਣਾ ਦੀ ਨੰਬਰ ਪਲੇਟ ਲੱਗੀ ਹੋਈ ਸੀ ਤੇ ਅੱਖਾਂ 'ਚ ਘੱਟਾ ਪਾਉਣ ਲਈ ਟੈਂਕਰ ਦੇ ਹੇਠ 3 ਵੱਡੇ ਪਾਈਪ ਲਗਾ ਕੇ ਦੂਸ਼ਿਤ ਪਾਣੀ ਬਾਹਰ ਕੱਢਣ ਦਾ ਰਾਹ ਬਣਾਇਆ ਗਿਆ ਸੀ | ਇਥੇ ਹੀ ਬਸ ਨਹੀਂ ਟੈਂਕਰ ਦੇ ਟੂਲ ਬਾਕਸ 'ਚ ਡਿਸਚਾਰਜ ਪੁਆਇੰਟ ਅਤੇ ਵਾਲਵ ਵੀ ਲਗਾਏ ਹੋਏ ਸਨ | ਮੌਕੇ 'ਤੇ ਮੌਜੂਦ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ. ਡੀ. ਓ. ਅਸ਼ਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਸ਼ੱਕੀ ਡਿਸਚਾਰਜ ਪੁਆਇੰਟ ਉਨ੍ਹਾਂ ਗੱਡੀਆਂ 'ਚ ਲਗਾਏ ਜਾਂਦੇ ਹਨ, ਜੋ ਕਿ ਦੂਸ਼ਿਤ ਪਾਣੀ ਦਾ ਗੰਦਾ ਧੰਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਸੈਂਪਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸੰਬੰਧ 'ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਐਕਸੀਅਨ ਕਵਲਪ੍ਰੀਤ ਕੌਰ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ 'ਚ ਆਉਂਦੇ ਸਾਰ ਹੀ ਟੀਮ ਨੂੰ ਮੌਕੇ 'ਤੇ ਭੇਜ ਦਿੱਤੀ ਗਿਆ ਸੀ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਇਸੇ ਦੌਰਾਨ ਵਾਤਾਵਰਨ ਪ੍ਰੇਮੀਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡੇਰਾਬੱਸੀ ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ | ਕੈਮੀਕਲ ਫੈਕਟਰੀਆਂ ਵਾਲੇ ਦੂਸ਼ਿਤ ਪਾਣੀ ਨੂੰ ਟਰੀਟ ਕਰਨ ਦਾ ਖ਼ਰਚਾ ਬਚਾਉਣ ਲਈ ਸਾਰਾ ਦੂਸ਼ਿਤ ਪਾਣੀ ਬਾਹਰ ਸੁੱਟਵਾ ਦਿੰਦੇ ਹਨ | ਕੁਝ ਲੋਕ ਟੈਂਕਰਾਂ ਦੀ ਮਦਦ ਨਾਲ ਪੈਸਿਆਂ ਦੇ ਲਾਲਚ 'ਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਟੈਂਕਰਾਂ ਵਿਚ ਭਰ ਕੇ ਬਾਹਰ ਸੁੱਟਦੇ ਹਨ | ਅਜਿਹੇ ਦਰਜਨਾਂ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਐਨ. ਡੀ. ਪੀ. ਐੱਸ. ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਦਵਿੰਦਰ ਸਿੰਘ ਨਿਰਵਾਲ ਦੀ ਜ਼ਮਾਨਤ ਅਰਜ਼ੀ ਰੱਦ <br/> ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਦੇ ਨੌਜਵਾਨ ਨੂੰ ਲੋਕਾਂ ਨੇ ਰੰਗੇ-ਹੱਥੀਂ ਕੀਤਾ ਕਾਬੂ <br/>
Ad Position 24