27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਮਨਿਆਰੀ ਦੀ ਦੁਕਾਨ 'ਚੋਂ ਕਰੀਬ 4.50 ਲੱਖ ਰੁਪਏ ਦੀ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 14-05-2026
ਖਰੜ, 13 ਮਈ (ਜੰਡਪੁਰੀ)- ਬੀਤੀ ਰਾਤ ਖਰੜ ਦੇ ਮੇਨ ਬਾਜ਼ਾਰ 'ਚ ਚੋਰਾਂ ਨੇ ਸ਼ਸ਼ੀ ਜਨਰਲ ਸਟੋਰ ਨਾਮਕ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 4.50 ਲੱਖ ਰੁ. ਦੀ ਨਕਦੀ ਚੋਰੀ ਕਰ ਲਈ | ਇਸ ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਸਟੋਰ ਦੇ ਮਾਲਕ ਗੌਰਵ ਗਰਗ ਸਵੇਰੇ ਕਰੀਬ 9.30 ਵਜੇ ਦੁਕਾਨ ਖੋਲ੍ਹ ਕੇ ਕਾਊਾਟਰ ਦਾ ਗੱਲਾ ਚੈੱਕ ਕੀਤਾ | ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਸਟੋਰ ਦੀ ਉਪਰਲੀ ਮੰਜ਼ਿਲ 'ਤੇ ਲੱਗਿਆ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਏ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ 'ਚ ਦਿਖਾਈ ਦਿੱਤਾ ਕਿ ਪਹਿਲਾਂ ਚੋਰਾਂ ਵਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੁਕਾਨ ਦੇ ਦੁਆਲੇ ਗੇੜੇ ਮਾਰੇ ਗਏ ਤੇ ਬਾਅਦ 'ਚ ਇਕ ਚੋਰ ਉਪਰਲੀ ਮੰਜ਼ਿਲ ਦੇ ਦਰਵਾਜੇ ਰਾਹੀਂ ਸੱਬਲ ਸਮੇਤ ਥੱਲੇ੍ਹ ਦੁਕਾਨ 'ਚ ਉਤਰਿਆ ਤੇ ਅੰਦਰ ਲੱਗੇ ਕੈਮਰੇ ਨੂੰ ਘੁਮਾਇਆ ਤੇ ਕਾਊਾਟਰ ਦੇ ਗੱਲੇ 'ਚ ਪਈ ਕਰੀਬ 4.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ | ਉਨ੍ਹਾਂ ਦੱਸਿਆ ਕਿ ਇਸ ਰਕਮ 'ਚ ਕਰੀਬ 2 ਲੱਖ ਇਕ ਧਾਰਮਿਕ ਪ੍ਰੋਗਰਾਮ ਲਈ ਕੀਤੀ ਉਗਰਾਹੀ ਦੇ ਸਨ ਜਦਕਿ ਕਰੀਬ 2.50 ਲੱਖ ਰੁ. ਨਵੇਂ ਨੋਟ ਪਏ ਸਨ, ਜਿਨ੍ਹਾਂ ਦੇ ਕਿ ਉਹ ਵਿਆਹ-ਸ਼ਾਦੀਆਂ ਲਈ ਹਾਰ ਬਣਾ ਕੇ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ... ਅਗਲੀ ਖ਼ਬਰ ਐਨ. ਡੀ. ਪੀ. ਐੱਸ. ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਦਵਿੰਦਰ ਸਿੰਘ ਨਿਰਵਾਲ ਦੀ ਜ਼ਮਾਨਤ ਅਰਜ਼ੀ ਰੱਦ <br/>
Ad Position 24