27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਚੋਣਾਂ ਨੂੰ ਲੈ ਕੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਹੋਈ ਮੀਟਿੰਗ

Ad Position 21
No active advertisement
ਕਸਬਾ ਨਵਾਂਗਰਾਓਾ ਵਿਖੇ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਤੇ ਹੋਰ ਆਗੂ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 14-05-2026
ਮੁੱਲਾਂਪੁਰ ਗਰੀਬਦਾਸ, 13 ਮਈ (ਦਿਲਬਰ ਸਿੰਘ ਖੈਰਪੁਰ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਸਬਾ ਨਵਾਂਗਰਾਓਾ ਵਿਖੇ ਕਾਂਗਰਸੀ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ 'ਚ ਅਹਿਮ ਮੀਟਿੰਗ ਹੋਈ | ਮੀਟਿੰਗ 'ਚ ਨਗਰ ਕੌਂਸਲ ਚੋਣਾਂ ਲਈ ਨਵਾਂਗਰਾਓਾ ਦੇ ਅਬਜ਼ਰਵਰ ਰਜਵੰਤ ਰਾਏ ਸ਼ਰਮਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ, ਜਦਕਿ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਤੇ ਜ਼ਿਲ੍ਹਾ ਮਹਿਲਾ ਪ੍ਰਧਾਨ ਸਵਰਨਜੀਤ ਕੌਰ ਆਦਿ ਵੀ ਹਾਜ਼ਰ ਰਹੇ | ਇਸ ਮੌਕੇ ਸਮੁੱਚੇ ਕਾਂਗਰਸੀ ਆਗੂਆਂ ਵਲੋਂ ਨਵਾਂਗਰਾਓਾ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਚੋਣ ਮੈਦਾਨ 'ਚ ਉਤਾਰਿਆ ਗਿਆ | ਇਸ ਮੌਕੇ ਟਿਕਟਾਂ ਹਾਸਿਲ ਕਰਨ ਵਾਲੇ ਉਮੀਦਵਾਰਾਂ 'ਚ ਕਿਰਨਦੀਪ ਕੌਰ ਸਿੱਧੂ (ਵਾ. ਨੰ. 3), ਰੇਖਾ (ਵਾ. ਨੰ. 5), ਪਰਮਜੀਤ ਕੌਰ (ਵਾ. ਨੰ. 9), ਅਵਤਾਰ ਸਿੰਘ ਤਾਰੀ (ਵਾ. ਨੰ. 10), ਦੀਪਕਾ ਨੇਗੀ (ਵਾ. ਨੰ. 13), ਮਨਜੀਤ ਸਿੰਘ ਸਿੱਧੂ (ਵਾ. ਨੰ. 14), ਛੋਟੇ ਲਾਲ ਤਿਵਾੜੀ (ਵਾ. ਨੰ. 16), ਗੀਤਾ (ਵਾ. ਨੰ. 17 ਜਨਤਾ ਕਾਲੋਨੀ), ਰਾਹੁਲ ਕੁਮਾਰ (ਵਾ. ਨੰ. 18), ਅੰਜੂ ਰਾਣੀ (ਵਾ. ਨੰ. 19), ਰਾਜੂ ਸੈਮਲ (ਵਾ. ਨੰ. 20) ਅਤੇ ਕੁਲਵਿੰਦਰ ਕੌਰ (ਵਾ. ਨੰ. 21) ਆਦਿ ਸ਼ਾਮਿਲ ਹਨ | ਇਸ ਮੌਕੇ ਕਾਂਗਰਸੀ ਆਗੂਆਂ ਨੇ ਨਵਾਂਗਰਾਓਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 26 ਤਰੀਕ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਕਸਬੇ ਦਾ ਸਰਬਪੱਖੀ ਵਿਕਾਸ ਹੋ ਸਕੇ | ਅੰਤ 'ਚ ਮਨਜੀਤ ਸਿੰਘ ਸਿੱਧੂ ਜ਼ਿਲ੍ਹਾ ਮੀਤ ਪ੍ਰਧਾਨ ਨੇ ਜਿਥੇ ਕਾਂਗਰਸੀ ਉਮੀਦਵਾਰਾਂ ਨੂੰ ਟਿਕਟਾਂ ਮਿਲਣ 'ਤੇ ਵਧਾਈ ਦਿੱਤੀ, ਉਥੇ ਹੀ ਸੀਨੀਅਰ ਕਾਂਗਰਸੀ ਆਗੂਆਂ ਦਾ ਯੋਗ ਉਮੀਦਵਾਰ ਚੁਣਨ ਬਦਲੇ ਧੰਨਵਾਦ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਪਹਿਲੇ ਦਿਨ ਨਹੀਂ ਹੋਈ ਕੋਈ ਨਾਮਜ਼ਦਗੀ ਅਗਲੀ ਖ਼ਬਰ ਮਨਿਆਰੀ ਦੀ ਦੁਕਾਨ 'ਚੋਂ ਕਰੀਬ 4.50 ਲੱਖ ਰੁਪਏ ਦੀ ਨਕਦੀ ਚੋਰੀ
Ad Position 24