05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੰਡੀਗੜ੍ਹ 'ਚ ਅੱਜ ਹਿਮਾਚਲੀ ਸੱਭਿਆਚਾਰ ਮੇਲਾ ਸਜੇਗਾ <br/>

Ad Position 21
No active advertisement
ਅਜੀਤ ਡੈਸਕ 16-05-2026
ਚੰਡੀਗੜ੍ਹ, 15 ਮਈ (ਅਜਾਇਬ ਸਿੰਘ ਔਜਲਾ)- ਹਿਮਾਚਲ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ, ਲੋਕ ਪਰੰਪਰਾਵਾਂ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਰਲਡ ਹਿਮਾਚਲੀ ਆਰਗੇਨਾਈਜ਼ੇਸ਼ਨ ਵਲੋਂ 16 ਮਈ 2026 ਨੂੰ 'ਪਹਿਲਾ ਸਾਲਾਨਾ ਉਤਸਵ ਨਿਊਦਰ-2026' ਦੀ ਸ਼ੁਰੂਆਤ ਕਰੇਗੀ | ਪ੍ਰਬੰਧਕਾਂ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਹਾਜ਼ਰ ਰਹਿਣਗੇ | ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸਿਕੰਦਰ ਕੁਮਾਰ, ਰਾਜ ਸਭਾ ਮੈਂਬਰ ਅਨੁਰਾਗ ਸ਼ਰਮਾ ਤੇ ਕਾਂਗੜਾ-ਚੰਬਾ ਤੋਂ ਸੰਸਦ ਮੈਂਬਰ ਰਾਜੀਵ ਭਾਰਦਵਾਜ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਵਿਚ ਪੁੱਜਣਗੇ | ਪ੍ਰੋਗਰਾਮ ਦੀ ਖ਼ਾਸ ਗੱਲ ਇਹ ਰਹੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਅੱਗੇ ਵਧਾਉਂਦੇ ਹੋਏ ਕਾਰਪੂਲਿੰਗ ਰਾਹੀਂ ਇੰਧਨ ਬਚਾਉਣ ਦਾ ਸੰਦੇਸ਼ ਦਿੱਤਾ ਜਾਵੇਗਾ ਤੇ ਸਿੰਗਲ ਯੂਜ਼ ਪਲਾਸਟਿਕ ਦੇ ਇਸਤੇਮਾਲ ਤੋਂ ਬਚਣ 'ਤੇ ਵੀ ਜ਼ੋਰ ਦਿੱਤਾ ਜਾਵੇਗਾ | ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਸੰਸਥਾ ਦੀ ਚੇਅਰਪਰਸਨ ਆਸ਼ਾ ਜਸਵਾਲ ਤੇ ਪ੍ਰਧਾਨ ਅਮਿਤ ਰਾਣਾ ਨੇ ਦੱਸਿਆ ਕਿ ਇਸ ਦਾ ਮਕਸਦ ਦੇਸ਼-ਵਿਦੇਸ਼ 'ਚ ਵੱਸਦੇ ਹਿਮਾਚਲੀਆਂ ਨੂੰ ਇਕ ਮੰਚ 'ਤੇ ਜੋੜਨਾ ਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਲੋਕ ਸਭਿਆਚਾਰ, ਪਰੰਪਰਾਵਾਂ ਤੇ ਜੜ੍ਹਾਂ ਨਾਲ ਜਾਣੂ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਹਿਮਾਚਲੀ ਸਭਿਆਚਾਰ ਦੇ ਰੰਗ-ਬਿਰੰਗੇ ਰੂਪ ਦੇਖਣ ਨੂੰ ਮਿਲਣਗੇ | ਸਮਾਰੋਹ ਦਾ ਮੁੱਖ ਆਕਰਸ਼ਣ ਪ੍ਰਸਿੱਧ ਲੋਕ ਗਾਇਕ ਕਰਨੈਲ ਰਾਣਾ ਦੀ ਪੇਸ਼ਕਾਰੀ ਹੋਵੇਗੀ | ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਆਸ਼ਾ ਜਸਵਾਲ ਤੇ ਜੀ.ਐਲ ਬੱਤਰਾ ਨੇ ਕਿਹਾ ਕਿ ਸੰਸਥਾ ਭਵਿੱਖ ਵਿਚ ਵੀ ਹਿਮਾਚਲੀ ਪਛਾਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੀ ਰਹੇਗੀ | ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਸੁਰੇਸ਼ ਰਾਣਾ ਅਤੇ ਮੀਨਾਕਸ਼ੀ ਠਾਕੁਰ, ਉਪ ਪ੍ਰਧਾਨ ਮੋਹਿੰਦਰ ਨਿਰਾਲਾ, ਕੇਸੀ ਮਲਕਾਨੀਆ ਤੇ ਰਾਕੇਸ਼ ਸ਼ਰਮਾ ਤੋਂ ਇਲਾਵਾ ਸਮੀਤਾ ਕੋਹਲੀ, ਰਾਜਪਾਲ ਡੋਗਰਾ, ਜਨਕ ਸਿੰਘ ਰਾਣਾ, ਮਸਤਾਨ ਸਿੰਘ, ਸਾਕਸ਼ੀ ਸ਼ਰਮਾ, ਵਿਸ਼ਾਲ ਡੋਗਰਾ, ਰਜਨੀ ਠਾਕੁਰ ਤੇ ਦੇਵੇਂਦਰ ਠਾਕੁਰ, ਖ਼ਜ਼ਾਨਚੀ ਰਾਜੀਵ ਠਾਕੁਰ, ਕਿਰਪਾਲ ਸਿੰਘ ਠਾਕੁਰ, ਅੰਕਜ ਡਢਵਾਲ ਸਮੇਤ ਪਿੰਕੀ ਠਾਕੁਰ, ਵੀਰੇਂਦਰ ਸਿੰਘ ਠਾਕੁਰ ਤੇ ਹੋਰ ਵੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਨਵੇਂ ਬਲਾਕਾਂ 'ਚ ਪੰਜਾਬੀ 'ਚ 'ਨੇਮ ਪਲੇਟਾਂ' ਨਾ ਹੋਣ ਕਾਰਨ ਵਿਦਿਆਰਥੀਆਂ 'ਚ ਭਾਰੀ ਰੋਸ ਅਗਲੀ ਖ਼ਬਰ ਏ.ਬੀ.ਵੀ.ਪੀ. ਨੇ ਪੰਜਾਬ ਯੂਨੀਵਰਸਿਟੀ 'ਚ ਵੱਧ ਰਹੇ ਅਪਰਾਧਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement