02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੋਬਾਈਲਾਂ ਦੀ ਦੁਕਾਨ 'ਚ ਚੋਰੀ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਖਰੜ, 23 ਮਈ (ਜੰਡਪੁਰੀ) - ਇਥੋਂ ਨੇੜਲੇ ਪਿੰਡ ਭੱੁਖੜੀ ਸਥਿਤ ਵਰਮਾ ਕਮਿਊਨੀਕੇਸ਼ਨ ਨਾਮਕ ਮੋਬਾਈਲਾਂ ਦੀ ਦੁਕਾਨ 'ਚ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਇਸ ਸੰਬੰਧੀ ਪੀੜਤ ਦੁਕਾਨਦਾਰ ਹਰੀਸ਼ ਕੁਮਾਰ ਵਾਸੀ ਪਿੰਡ ਤਿਊੜ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤੀਂ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਅਤੇ ਅੱਜ ਸਵੇਰੇ 6 ਕੁ ਵਜੇ ਉਸ ਦੇ ਕਰਮਚਾਰੀ ਭੁਪਿੰਦਰ ਸਿੰਘ ਨੇ ਫ਼ੋਨ ਕਰਕੇ ਉਸ ਨੂੰ ਦੱਸਿਆ ਕਿ ਦੁਕਾਨ 'ਚ ਚੋਰੀ ਹੋ ਗਈ ਹੈ | ਇਸ ਤੋਂ ਬਾਅਦ ਜਦੋਂ ਉਨ੍ਹਾਂ ਦੁਕਾਨ 'ਤੇ ਜਾ ਕੇ ਦੇਖਿਆ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਸੀ | ਇਸ ਤੋਂ ਬਾਅਦ ਜਦੋਂ ਉਨ੍ਹਾਂ ਦੁਕਾਨ ਦੇ ਅੰਦਰ ਜਾ ਕੇ ਚੈੱਕ ਕੀਤਾ ਤਾਂ ਉਥੋਂ ਕਈ ਨਵੇਂ ਅਤੇ ਕੁਝ ਮੁਰੰਮਤ ਲਈ ਆਏ ਮੋਬਾਈਲ ਫ਼ੋਨਾਂ ਸਮੇਤ ਇਨਵਰਟਰ ਗਾਇਬ ਸੀ | ਦੁਕਾਨਦਾਰ ਨੇ ਇਹ ਵੀ ਦੋਸ਼ ਲਗਾਇਆ ਕਿ ਚੋਰ ਦੁਕਾਨ 'ਚ ਪਈ 60 ਹਜ਼ਾਰ ਰੁ. ਦੀ ਨਕਦੀ ਵੀ ਚੋਰੀ ਕਰਕੇ ਲੈ ਗਏ | ਉਨ੍ਹਾਂ ਦੱਸਿਆ ਕਿ ਚੋਰੀ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੀਣ ਵਾਲੇ ਪਾਣੀ ਦਾ ਨਵਾਂ ਟਿਊਬਵੈੱਲ ਸ਼ੁਰੂ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਨਗਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਵੱਡੀ ਸਮੱਸਿਆ : ਸੋਹਲ <br/>
Ad Position 24