03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਹਰਿਆਣਾ ਤੋਂ ਬਾਅਦ ਹੁਣ ਡੇਰਾਬੱਸੀ ਦੀ ਵਾਰੀ', ਰਵਨੀਤ ਸਿੰਘ ਬਿੱਟੂ ਨੇ ਇਸ਼ਾਰਿਆਂ 'ਚ ਕੀਤਾ ਸੈਣੀ ਪਰਿਵਾਰ ਬਾਬਤ ਵੱਡਾ ਐਲਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਜ਼ੀਰਕਪੁਰ, 23 ਮਈ (ਹੈਪੀ ਪੰਡਵਾਲਾ)-ਨਗਰ ਕੌਂਸਲ ਚੋਣਾਂ ਬਾਬਤ ਹਲਕਾ ਡੇਰਾਬੱਸੀ ਦੇ ਸਿਆਸੀ ਮੈਦਾਨ 'ਚ ਉਸ ਵੇਲੇ ਵੱਡੀ ਹਲਚਲ ਹੋ ਗਈ, ਜਦੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਦੀ ਅਗਵਾਈ ਹੇਠ ਇਥੇ ਕਰਵਾਏ ਗਏ ਚੋਣ ਪ੍ਰੋਗਰਾਮਾਂ 'ਚ ਮੁੱਖ ਤੌਰ 'ਤੇ ਹਾਜ਼ਰੀ ਭਰੀ | ਇਸ ਦੌਰਾਨ ਰਵਨੀਤ ਬਿੱਟੂ ਨੇ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ ਅਤੇ ਸ਼ਹਿਰ ਵਾਸੀਆਂ ਨੂੰ ਭਾਜਪਾ ਦੇ ਹੱਕ 'ਚ ਭੁਗਤਣ ਦੀ ਅਪੀਲ ਕੀਤੀ | ਰਵਨੀਤ ਬਿੱਟੂ ਇਥੇ ਗੁਰਦਰਸ਼ਨ ਸਿੰਘ ਸੈਣੀ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਚੋਣ ਪ੍ਰੋਗਰਾਮਾਂ 'ਚ ਲਗਾਤਾਰ 2 ਦਿਨਾਂ ਤੋਂ ਹਾਜ਼ਰੀ ਭਰ ਰਹੇ ਹਨ | ਲੰਘੀ ਰਾਤ ਉਨ੍ਹਾਂ ਵਾ. ਨੰ. 13 ਤੋਂ ਉਮੀਦਵਾਰ ਹਰਜੀਤ ਸਿੰਘ ਮਿੰਟਾ, ਵਾ. ਨੰ. 14 ਤੋਂ ਉਮੀਦਵਾਰ ਮਿੰਟਾ ਦੀ ਪਤਨੀ ਸਵਰਨ ਕੌਰ ਤੇ ਵਾ. ਨੰ. 5 ਤੋਂ ਉਮੀਦਵਾਰ ਨੇਹਾ ਸ਼ਰਮਾ ਦੇ ਹੱਕ 'ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਭਾਜਪਾ ਦੀਆਂ ਲੋਕ-ਪੱਖੀ ਨੀਤੀਆਂ ਨਾਲ ਜੁੜਨ ਦਾ ਸੱਦਾ ਦਿੱਤਾ | ਸੰਬੋਧਨ ਦੌਰਾਨ ਬਿੱਟੂ ਇਕ ਵਾਰ ਸੈਣੀ ਪਰਿਵਾਰ ਦੀਆਂ ਸੇਵਾਵਾਂ ਦੀ ਤਾਰੀਫ਼ ਕਰਦਿਆਂ ਭਾਵੁਕ ਵੀ ਨਜ਼ਰ ਆਏ | ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਸੈਣੀ ਪਰਿਵਾਰ ਨਾਲ ਉਨ੍ਹਾਂ ਦੇ ਪਰਿਵਾਰ ਦਾ ਤਿੰਨ ਪੀੜ੍ਹੀਆਂ ਦਾ ਗੂੜ੍ਹਾ ਰਿਸ਼ਤਾ ਹੈ | ਜਦੋਂ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਗੁਰਦਰਸ਼ਨ ਸਿੰਘ ਸੈਣੀ ਦੇ ਪਿਤਾ ਇੰਜ. ਗੁਰਨਾਮ ਸਿੰਘ ਸੈਣੀ ਨੂੰ ਬੀਤ ਇਲਾਕੇ 'ਚ ਪਾਣੀ ਦੀ ਭਾਰੀ ਕਿੱਲਤ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ | ਇੰਜ. ਗੁਰਨਾਮ ਸਿੰਘ ਸੈਣੀ ਨੇ ਉਸ ਮੁਸ਼ਕਿਲ ਦੌਰ 'ਚ ਦਿਨ-ਰਾਤ ਇਕ ਕਰ ਕੇ ਇਲਾਕੇ 'ਚ ਡੂੰਘੇ ਟਿਊਬਵੈੱਲ ਲਗਾਏ ਸਨ ਤੇ ਲੋਕਾਂ ਨੂੰ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਸੀ | ਬਿੱਟੂ ਨੇ ਅੱਗੇ ਕਿਹਾ ਕਿ ਗੁਰਦਰਸ਼ਨ ਸਿੰਘ ਸਿੰਘ ਦੇ ਪੁੱਤਰ ਹਰਦੀਪ ਸਿੰਘ ਸੈਣੀ ਉਨ੍ਹਾਂ ਦੇ ਜਮਾਤੀ ਹਨ ਤੇ ਉਹ ਚੰਡੀਗੜ੍ਹ ਵਿਖੇ ਇਕੱਠੇ ਪੜ੍ਹਦੇ ਰਹੇ ਹਨ | ਇਸ ਦੌਰਾਨ ਰਵਨੀਤ ਬਿੱਟੂ ਨੇ ਅਜਿਹਾ ਸਿਆਸੀ ਬਿਆਨ ਦਿੱਤਾ ਜਿਸ ਨੇ ਹਲਕੇ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ | ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਦੇ ਰੂਪ 'ਚ ਨਾਇਬ ਸਿੰਘ ਸੈਣੀ ਨੂੰ ਅੱਗੇ ਲਿਆ ਕੇ ਸੈਣੀ ਸਮਾਜ ਨੂੰ ਵੱਡਾ ਮਾਣ ਦਿੱਤਾ ਹੈ ਤੇ ਹੁਣ ਹਲਕਾ ਡੇਰਾਬੱਸੀ ਦੀ ਵਾਰੀ ਹੈ | ਬਿੱਟੂ ਦੇ ਇਸ ਬਿਆਨ ਨੂੰ ਸਿਆਸੀ ਮਾਹਿਰਾਂ ਵਲੋਂ ਹਲਕਾ ਡੇਰਾਬੱਸੀ 'ਚ ਗੁਰਦਰਸ਼ਨ ਸਿੰਘ ਸੈਣੀ ਨੂੰ ਆਉਣ ਵਾਲੇ ਸਮੇਂ 'ਚ ਪਾਰਟੀ ਵਲੋਂ ਕੋਈ ਵੱਡੀ ਜ਼ਿੰਮੇਵਾਰੀ ਦੇਣ ਦੇ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ | ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਤੇ ਉਨ੍ਹਾਂ ਦੇ ਪੁੱਤਰ ਹਰਦੀਪ ਸਿੰਘ ਸੈਣੀ ਨੇ ਕਿਹਾ ਕਿ ਹਲਕੇ ਦੇ ਲੋਕਾਂ 'ਚ ਭਾਜਪਾ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਗਰ ਕੌਂਸਲ ਚੋਣਾਂ 'ਚ ਭਾਜਪਾ ਪੂਰੀ ਮਜ਼ਬੂਤੀ ਨਾਲ ਉਤਰੀ ਹੈ ਤੇ ਵਿਰੋਧੀ ਧਿਰਾਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਦੇ ਵਾਰਡ ਨੰਬਰ 23 ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਵਿਧਾਇਕਾ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਸ਼ਹਿਰ ਦੀ ਤਰੱਕੀ ਲਈ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਭੁਗਤਣ ਦੀ ਕੀਤੀ ਅਪੀ...
Ad Position 24