ਪਿੰਡ ਦੁਲਵਾਂ ਖੱਦਰੀ ਵਿਖੇ ਪੀਰਾਂ ਦਾ ਸਾਲਾਨਾ ਮੇਲਾ 3 ਤੇ 4 ਜੂਨ ਨੂੰ
ਅਜੀਤ ਡੈਸਕ
29-05-2026
ਮੁੱਲਾਂਪੁਰ ਗਰੀਬਦਾਸ, 28 ਮਈ (ਦਿਲਬਰ ਸਿੰਘ ਖੈਰਪੁਰ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਪਿੰਡ ਦੁਲਵਾਂ ਖੱਦਰੀ ਵਿਖੇ ਪੀਰਾਂ ਦਾ ਸਾਲਾਨਾ ਮੇਲਾ 3 ਤੇ 4 ਜੂਨ ਨੂੰ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਦਰਗਾਹ ਦੇ ਮੁੱਖ ਸੇਵਾਦਾਰ ਤੇ ਕਮੇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਖੇਤਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਾਲਾਨਾ ਮੇਲੇ ਦੌਰਾਨ 3 ਜੂਨ ਨੂੰ ਸ਼ਾਮ ਦੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਸੂਫੀ ਫ਼ਨਕਾਰਾਂ ਵਲੋਂ ਕਵਾਲੀਆਂ ਦੀ ਮਹਿਫ਼ਲ ਸਜਾਈ ਜਾਵੇਗੀ ਜਦਕਿ ਦੂਸਰੇ ਦਿਨ ਭਾਵ 4 ਜੂਨ ਨੂੰ ਸਵੇਰੇ 10 ਵਜੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਵੱਖ-ਵੱਖ ਪੰਜਾਬੀ ਲੋਕ ਗਾਇਕਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੌਕੇ ਗਾਇਕ ਜੋੜੀ ਮੁਹੰਮਦ ਸਦੀਕ ਤੇ ਬੀਬਾ ਸੁਖਜੀਤ ਕੌਰ ਦਾ ਖੁੱਲ੍ਹਾ ਅਖਾੜਾ ਵੀ ਹੋਵੇਗਾ |
ਇਸ ਮੌਕੇ ਸੋਨੂੰ ਦੁਲਵਾਂ, ਸੀਰਾ ਦੁਲਵਾਂ, ਮੱਖਣ ਸਿੰਘ ਸਰਪੰਚ, ਤਜਿੰਦਰ ਸਿੰਘ ਪੰਚ, ਜਰਨੈਲ ਸਿੰਘ ਜੱਗਾ, ਜਸਵਿੰਦਰ ਸਿੰਘ, ਡਾ. ਚਰਨਜੀਤ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਹਰਜਿੰਦਰ ਸਿੰਘ ਸਰਪੰਚ ਤੇ ਰਣਜੀਤ ਸਿੰਘ ਖੱਦਰੀ ਆਦਿ ਹਾਜ਼ਰ ਸਨ |