ਜ਼ੀਰਕਪੁਰ, 28 ਮਈ (ਮਨਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਕੁੱਲ ਹਿੰਦ ਕਿਸਾਨ ਸਭਾ, ਜ਼ਮਹੂਰੀ ਕਿਸਾਨ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਵਲੋਂ ਅੱਜ ਸਾਂਝੇ ਤੌਰ 'ਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਭਾਜਪਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੀਰਕਪੁਰ ਦੇ ਪਟਿਆਲਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ ਤੇ ਆਗੂਆਂ ਨੇ ਕੋਹਿਨੂਰ ਢਾਬੇ ਤੋਂ ਲੈ ਕੇ ਪਟਿਆਲਾ ਚੌਕ ਤੱਕ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਹੱਥਾਂ 'ਚ ਫੜ੍ਹ ਕੇ ਪੈਦਲ ਰੋਸ ਮਾਰਚ ਵੀ ਕੱਢਿਆ | ਇਸ ਤੋਂ ਬਾਅਦ ਪਟਿਆਲਾ ਚੌਕ 'ਚ ਪਹੁੰਚ ਕੇ ਕੇਂਦਰੀ ਰਾਜ ਮੰਤਰੀ ਬਿੱਟੂ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਸ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਕਿਹਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੁਲਿਸ ਅਧਿਕਾਰੀਆਂ ਖਾਸ ਕਰਕੇ ਐਸ. ਐਚ. ਓ. ਕਰਨਵੀਰ ਸਿੱਧੂ ਤੇ ਇਕ ਮਹਿਲਾ ਐਸ. ਪੀ. ਨਾਲ ਕੀਤੀ ਗਈ ਬਦਸਲੂਕੀ ਅਤੇ ਉਨ੍ਹਾਂ ਪ੍ਰਤੀ ਵਰਤੀ ਗਈ ਗ਼ਲਤ ਸ਼ਬਦਾਵਲੀ ਬੇਹੱਦ ਨਿੰਦਣਯੋਗ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਮਨਪ੍ਰੀਤ ਸਿੰਘ ਅਮਲਾਲਾ ਸੂਬਾ ਮੀਤ ਪ੍ਰਧਾਨ ਬੀ. ਕੇ. ਯੂ. ਲੱਖੋਵਾਲ, ਵਿਨੋਦ ਚੁੱਘ ਸੂਬਾ ਮੀਤ ਪ੍ਰਧਾਨ ਪੰਜਾਬ ਏਟਕ, ਰਣਜੀਤ ਸਿੰਘ ਰਾਣਾ ਬਲਾਕ ਪ੍ਰਧਾਨ, ਜਗਤਾਰ ਸਿੰਘ ਝਰਮੜੀ, ਗੁਰਪ੍ਰੀਤ ਸਿੰਘ ਜਸਤਾਨਾਂ ਕਲਾਂ (ਸਾਰੇ ਲੱਖੋਵਾਲ ਜਥੇਬੰਦੀ), ਗੁਰਵਿੰਦਰ ਸਿੰਘ ਜ਼ਮਹੂਰੀ ਕਿਸਾਨ ਸਭਾ ਡੇਰਾਬੱਸੀ, ਅਵਤਾਰ ਸਿੰਘ ਕੱੁਲ ਹਿੰਦ ਕਿਸਾਨ ਸਭਾ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਜੜੌਤ, ਮਹਿੰਦਰ ਸਿੰਘ ਸਰਸੀਣੀ, ਜਸਪਾਲ ਸਿੰਘ ਦੱਪਰ, ਹਰੀ ਸਿੰਘ ਬੋਹੜਾ, ਗੁਰਪਾਲ ਸਿੰਘ, ਧਰਮ ਸਿੰਘ ਦੱਪਰ, ਚਰਨਜੀਤ ਸਿੰਘ, ਅਵਤਾਰ ਸਿੰਘ ਤਸਿੰਬਲੀ, ਹਰਜਿੰਦਰ ਸਿੰਘ ਬਸੌਲੀ, ਸੁਖਚੈਨ ਸਿੰਘ ਹੰਡੇਸਰਾ, ਰਿੰਕਾ ਮਾਲਣ, ਨਿਰਮਲ ਸਿੰਘ ਅਤੇ ਅਵਤਾਰ ਸਿੰਘ ਨਾਭਾ ਆਦਿ ਹਾਜ਼ਰ ਸਨ |