29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕਰਬਓਵਰ ਵਲੋਂ 19,400 ਫੁੱਟ ਦੀ ਉਚਾਈ 'ਤੇ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਲਈ ਸਭ ਤੋਂ ਵੱਡੇ ਹਿਮਾਲਿਆਈ ਜ਼ਿਮਨੀ ਕਾਫ਼ਲੇ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 31-05-2026
ਪੰਚਕੂਲਾ, 30 ਮਈ (ਅ.ਬ.)- ਭਾਰਤ ਦੇ ਮਾਰੂਤੀ ਸੁਜ਼ੂਕੀ ਜਿਮਨੀ ਮਾਲਕਾਂ ਦੇ ਪ੍ਰਮੁੱਖ ਭਾਈਚਾਰੇ ਕਰਬਓਵਰ ਵੱਲੋਂ 31 ਮਈ 2026 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ | ਇਸ ਮੁਹਿੰਮ ਤਹਿਤ 30 ਜਿਮਨੀ ਗੱਡੀਆਂ ਵਿਚ ਸਵਾਰ 65 ਤੋਂ ਵੱਧ ਭਾਗੀਦਾਰ ਪੰਚਕੂਲਾ ਤੋਂ 14 ਦਿਨਾਂ ਅਤੇ ਲਗਭਗ 3,000 ਕਿੱਲੋਮੀਟਰ ਲੰਬੇ ਹਿਮਾਲਿਆਈ ਸਫ਼ਰ ਲਈ ਰਵਾਨਾ ਹੋਣਗੇ | ਇਸ ਮੁਹਿੰਮ ਦਾ ਅੰਤਿਮ ਮੰਜ਼ਿਲ ਪੂਰਬੀ ਲਦਾਖ਼ ਦਾ ਮਿਗਲਾ ਦੱਰਾ ਹੈ, ਜੋ ਸਮੁੰਦਰ ਤਲ ਤੋਂ 19,400 ਫੁੱਟ ਦੀ ਉਚਾਈ 'ਤੇ ਸਥਿਤ ਦੁਨੀਆ ਦੀ ਸਭ ਤੋਂ ਉੱਚੀ ਮੋਟਰ ਯੋਗ ਸੜਕ ਹੈ | ਇਸ ਯਾਤਰਾ ਦਾ ਉਦੇਸ਼ ਇੱਕ ਨਵਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ਰਿਕਾਰਡ ਕਾਇਮ ਕਰਨਾ ਹੈ | ਇਹ ਰਿਕਾਰਡ ਦੁਨੀਆ ਦੀ ਸਭ ਤੋਂ ਉੱਚੀ ਮੋਟਰ ਯੋਗ ਸੜਕ ਤੱਕ ਪਹੁੰਚਣ ਵਾਲੇ ਇੱਕੋ ਮਾਡਲ ਦੇ ਚਾਰ ਪਹੀਆ ਵਾਹਨਾਂ ਦੇ ਸਭ ਤੋਂ ਵੱਡੇ ਕਾਫ਼ਲੇ ਲਈ ਹੋਵੇਗਾ¢ ਇੰਨੀ ਵੱਡੀ ਗਿਣਤੀ ਤੇ ਇੰਨੀ ਉਚਾਈ 'ਤੇ ਇਹ ਉਪਲਬਧੀ ਹਾਸਲ ਕਰਨ ਦੀ ਕੋਸ਼ਿਸ਼ ਪਹਿਲਾਂ ਕਦੇ ਨਹੀਂ ਕੀਤੀ ਗਈ | ਇਸ ਮੁਹਿੰਮ ਲਈ ਮੋਟੂਲ ਪ੍ਰਦਰਸ਼ਨ ਭਾਗੀਦਾਰ ਵਜੋਂ ਸਾਥ ਨਿਭਾ ਰਿਹਾ ਹੈ | ਕਰਬਓਵਰ ਦੇ ਸੰਸਥਾਪਕ ਮਾਨਿਕ ਅਹੂਜਾ ਨੇ ਕਿਹਾ ਕਿ ਇਹ ਕੋਈ ਮਨੋਰੰਜਨ ਲਈ ਕੀਤੀ ਜਾਣ ਵਾਲੀ ਯਾਤਰਾ ਨਹੀਂ ਹੈ | 'ਕਲੋਜ਼ਰ ਟੂ ਹੈਵਨ' ਮੁਹਿੰਮ ਸੜਕ ਰਾਹੀਂ ਕੀਤੀਆਂ ਜਾਣ ਵਾਲੀਆਂ ਸਭ ਤੋਂ ਮੁਸ਼ਕਲ ਯਾਤਰਾਵਾਂ ਵਿਚੋਂ ਇੱਕ ਹੈ | ਇਹ ਇਨਸਾਨ ਤੇ ਮਸ਼ੀਨ ਦੋਵਾਂ ਦੀ ਸਮਰੱਥਾ ਦੀ ਕਸੌਟੀ ਹੈ | 15-15 ਵਾਹਨਾਂ ਦੇ ਦੋ ਕਾਫ਼ਲੇ 45 ਮਿੰਟ ਦੇ ਅੰਤਰ ਨਾਲ ਰਵਾਨਾ ਹੋਣਗੇ | ਇਹ ਕਾਫ਼ਲੇ ਜ਼ਾਂਸਕਾਰ, ਨੁਬਰਾ ਘਾਟੀ ਤੇ ਪੈਂਗੋਂਗ ਝੀਲ ਰਾਹੀਂ ਲੰਘਦੇ ਹੋਏ ਅੰਤ ਵਿਚ ਮਿਗ ਲਾ ਦੱਰੇ ਤੱਕ ਪਹੁੰਚਣਗੇ | ਯਾਤਰਾ ਦੌਰਾਨ ਛੇ ਉੱਚੇ ਪਹਾੜੀ ਦੱਰਿਆਂ ਨੂੰ ਪਾਰ ਕੀਤਾ ਜਾਵੇਗਾ,ਜਿਨ੍ਹਾਂ ਵਿਚ ਰੋਹਤਾਂਗ/ਅਟਲ ਸੁਰੰਗ, ਸ਼ਿਨਕੁਲਾ ਲਾ (16,580 ਫੁੱਟ), ਪੈਂਸੀ ਲਾ (14,436 ਫੁੱਟ), ਜੋਜ਼ੀ ਲਾ (11,576 ਫੁੱਟ), ਖਰਦੁੰਗ ਲਾ (17,982 ਫੁੱਟ) ਤੇ ਮਿਗ ਲਾ (19,400 ਫੁੱਟ) ਸ਼ਾਮਲ ਹਨ | ਮਿਗ ਲਾ ਦੀ ਚੋਟੀ 'ਤੇ ਰਿਕਾਰਡ ਬਣਾਉਣ ਦੀ ਕੋਸ਼ਿਸ਼ ਲਈ 8 ਜੂਨ 2026 ਦੀ ਤਾਰੀਖ਼ ਨਿਰਧਾਰਿਤ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਆਰਥੋਪੀਡਿਕ ਇਲਾਜਾਂ 'ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚਿਆਂ-ਡਾ. ਬਲਬੀਰ ਸਿੰਘ <br/... ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਨਵੇਂ ਸੈਸ਼ਨ ਦੇ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ <br/>
Ad Position 24