ਵੀ. ਵੀ. ਆਈ. ਪੀ. ਡਿਊਟੀਆਂ ਦੀ ਭੇਟ ਚੜ੍ਹੇ ਡੇਰਾਬੱਸੀ ਹਲਕੇ ਦੇ ਪੁਲਿਸ ਸਾਂਝ ਕੇਂਦਰ <br/>
ਅਜੀਤ ਡੈਸਕ
01-06-2026
ਮੁੱਖ ਮੰਤਰੀ ਨਾਇਬ ਸਿੰਘ ਸੈਣੀ 3 ਜੂਨ ਨੂੰ ਮੋਰਨੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ
ਪੰਚਕੂਲਾ, 31 ਮਈ (ਕਪਿਲ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 3 ਜੂਨ ਨੂੰ ਪੰਚਕੂਲਾ ਦੇ ਮੋਰਨੀ ਸਥਿਤ ਸਰਕਾਰੀ ਪੌਲੀਟੈਕਨਿਕ ਕਾਲਜ 'ਚ ਜਨ ਸੁਣਵਾਈ ਕਰਨਗੇ | ਇਸ ਦੌਰਾਨ ਉਹ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਨਣਗੇ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ 'ਤੇ ਮੌਜੂਦ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦੇਣਗੇ | ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਜਨ ਸੁਣਵਾਈ ਦੇ ਨਾਲ-ਨਾਲ ਕੁਦਰਤੀ ਤੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਿਸਾਨਾਂ ਤੇ ਕਿਸਾਨ ਉਤਪਾਦਕ ਸੰਸਥਾਵਾਂ (ਐਫ. ਪੀ. ਓ.) ਦੇ ਮੈਂਬਰਾਂ ਨਾਲ ਵੀ ਸੰਵਾਦ ਕਰਨਗੇ | ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀ ਸਫ਼ਲਤਾ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ |