27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਰਵਨੀਤ ਸਿੰਘ ਬਿੱਟੂ ਨੂੰ ਪਾਰਟੀ 'ਚੋਂ ਬਰਖਾਸਤ ਕਰੇ ਭਾਜਪਾ ਹਾਈਕਮਾਂਡ : ਰਾਜਾ ਨੰਨਹੇੜੀਆਂ <br/>

Ad Position 21
No active advertisement
ਅਜੀਤ ਡੈਸਕ 01-06-2026
ਖਰੜ, 31 ਮਈ (ਜੰਡਪੁਰੀ)- ਭਾਜਪਾ 'ਚ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਵਲੋਂ ਦਲਿਤਾਂ ਪ੍ਰਤੀ ਅਪ-ਸ਼ਬਦ ਬੋਲ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨੰਨਹੇੜੀਆਂ ਨੇ ਕਿਹਾ ਹੈ ਕਿ ਉਸ ਨੂੰ ਮੁਫ਼ਤ 'ਚ ਹੀ ਕੇਂਦਰ ਵਿਚ ਵਜ਼ੀਰੀ ਮਿਲ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜੀ ਪੰਜਾਬ ਪੁਲਿਸ ਉਸ ਦੀ ਸਕਿਉਰਟੀ ਵਜੋਂ ਕੰਮ ਕਰ ਰਹੀ ਹੈ ਉਹ ਉਸ ਨੂੰ ਵੀ ਦਬਕੇ ਮਾਰ ਰਿਹਾ ਹੈ | ਰਾਜਾ ਨੇ ਭਾਜਪਾ ਹਾਈ ਕਮਾਂਡ ਦੇ ਆਗੂਆਂ ਤੇ ਸੂਬਾ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਅਹੁਦੇ ਤੋਂ ਹਟਾ ਕੇ ਉਸ ਨੂੰ ਪਾਰਟੀ 'ਚੋਂ ਬਰਖਾਸਤ ਕੀਤਾ ਜਾਵੇ | ਜੇਕਰ ਭਾਜਪਾ ਹਾਈਕਮਾਂਡ ਨੇ ਬਿੱਟੂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਦੀ ਪਾਰਟੀ ਭਾਜਪਾ ਦੇ ਖ਼ਿਲਾਫ਼ ਪੰਜਾਬ 'ਚ ਸੰਘਰਸ਼ ਸ਼ੁਰੂ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਪਹਿਲੇ ਕਬੀਰ ਬਾਜਵਾ ਮੈਮੋਰੀਅਲ ਟੇਬਲ ਟੈਨਿਸ ਟੂਰਨਾਮੈਂਟ 'ਚ ਲਰਨਿੰਗ ਪਾਥ ਸਕੂਲ ਨੇ ਮਾਰੀ ਬਾਜ਼ੀ-ਮੇਜ਼ਬਾਨ ਸ਼ੈਮਰਾਕ ਸਕੂ... ਅਗਲੀ ਖ਼ਬਰ ਜੈਕ ਵੈਲਫੇਅਰ ਐਸੋਸੀਏਸ਼ਨ ਵਲੋਂ ਖੂਨਦਾਨੀਆਂ ਤੇ ਸਮਾਜ ਸੇਵੀ ਸੰਗਠਨਾਂ ਨੂੰ ਸਨਮਾਨਿਤ ਕਰਨ ਦਾ ਐਲਾਨ <br/>
Ad Position 24