19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਕਰੈਪ ਵਾਲੀ ਫਰਮ ਨੂੰ ਅੱਗ ਲੱਗਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 02-06-2026
ਖਰੜ, 1 ਜੂਨ (ਜੰਡਪੁਰੀ)- ਪਿੰਡ ਘੜੂੰਆਂ ਵਿਖੇ ਇਕ ਸਕਰੈਪ ਵਾਲੀ ਫਰਮ ਨੂੰ ਅੱਗ ਲੱਗਣ ਦੇ ਦੋਸ਼ ਹੇਠ ਪਰਮਜੀਤ ਸਿੰਘ ਤੇ ਅਮਰਜੀਤ ਸਿੰਘ ਨਾਮਕ ਦੋ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਹੀਰਾ ਪ੍ਰਸ਼ਾਦ ਨਾਮਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਪਿੰਡ ਘੜੂੰਆਂ ਵਿਖੇ ਸਕਰੈਪ ਡੀਲਰ ਵਜੋਂ ਕੰਮ ਕਰਦਾ ਹੈ ਜਿਥੇ ਕਿ ਉਸ ਦੀ ਫਰਮ 'ਚ ਪਲਾਸਟਿਕ ਨੂੰ ਪ੍ਰੈਸ ਕਰਕੇ ਬੰਡਲ ਤਿਆਰ ਕੀਤੇ ਜਾਂਦੇ ਹਨ | ਇਸ ਕੰਮ ਲਈ ਉਨ੍ਹਾਂ ਦੀ ਫਰਮ 'ਚ ਬਹੁਤ ਸਾਰਾ ਪਲਾਸਟਿਕ ਦਾ ਕੱਚਾ ਮਟੀਰੀਅਲ ਤੇ ਬੰਡਲ ਤਿਆਰ ਕਰਕੇ ਰੱਖੇ ਗਏ ਸਨ | ਫਰਮ ਨੇੜੇ ਸਥਿਤ ਖੇਤਾਂ 'ਚ ਕਿਸਾਨਾਂ ਵਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਸੀ ਤੇ ਹਵਾ ਨਾਲ ਅਚਾਨਕ ਅੱਗ ਉਨ੍ਹਾਂ ਦੀ ਫਰਮ 'ਚ ਪਏ ਪਲਾਸਟਿਕ ਦੇ ਸਾਮਾਨ ਨੂੰ ਪੈ ਗਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਦੀ ਪੂਰੀ ਫਰਮ ਅੱਗ ਦੀ ਲਪੇਟ 'ਚ ਆ ਗਈ | ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਆ ਗਈਆਂ ਪਰ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਉਸ ਨੂੰ ਕੰਟਰੋਲ ਨਹੀਂ ਕਰ ਸਕੀਆਂ, ਜਿਸ ਕਾਰਨ ਫਰਮ 'ਚ ਪਿਆ ਸਾਰਾ ਕੱਚਾ ਸਾਮਾਨ, ਪਲਾਸਟਿਕ ਦੇ ਬੰਡਲ, ਜਨਰੇਟਰ ਤੇ ਪਲਾਸਟਿਕ ਨੂੰ ਪ੍ਰੈਸ ਕਰਨ ਵਾਲੀਆਂ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ | ਉਨ੍ਹਾਂ ਦੱਸਿਆ ਕਿ ਘਟਨਾ ਮੌਕੇ ਉਨ੍ਹਾਂ ਦੇ ਇਕ ਕਰਮਚਾਰੀ ਦੇ ਪੈਰ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਸੜ ਗਏ | ਉਨ੍ਹਾਂ ਦੱਸਿਆ ਕਿ ਭਾਰੀ ਮੁਸ਼ੱਕਤ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਜਿਸ ਦੇ ਚਲਦਿਆਂ ਆਲੇ-ਦੁਆਲੇ ਰਹਿੰਦੇ ਲੋਕਾਂ ਦਾ ਸਾਮਾਨ ਸੜਨ ਤੋਂ ਬਚ ਗਿਆ | ਉਨ੍ਹਾਂ ਦੱਸਿਆ ਕਿ ਅੱਗ ਦੀ ਇਸ ਘਟਨਾ ਦੌਰਾਨ ਉਨ੍ਹਾਂ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ | ਇਸ ਸੰਬੰਧੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਖੇਤ ਮਾਲਕ ਅਮਰਜੀਤ ਸਿੰਘ ਅਤੇ ਪਰਮਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਬੰਦ ਘਰ 'ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਅਗਲੀ ਖ਼ਬਰ ਡੇਰਾਬੱਸੀ-ਗੁਲਾਬਗੜ੍ਹ ਰੋਡ 'ਤੇ ਝਾੜੀਆਂ 'ਚੋਂ ਮਿਲੀ ਗਲ਼ੀ-ਸੜੀ ਲਾਸ਼
Ad Position 24