19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਡੇਰਾਬੱਸੀ ਦੇ ਈਸਾਪੁਰ ਰੇਲਵੇ ਫਾਟਕ 'ਤੇ ਵੱਡਾ ਰੇਲਵੇ ਹਾਦਸਾ ਟਲ਼ਿਆ <br/>

Ad Position 21
No active advertisement
ਅਜੀਤ ਡੈਸਕ 02-06-2026
ਡੇਰਾਬੱਸੀ, 1 ਜੂਨ (ਰਣਬੀਰ ਸਿੰਘ ਪੜ੍ਹੀ)-ਅੰਬਾਲਾ-ਕਾਲਕਾ ਰੇਲਵੇ ਲਾਈਨ ਦੇ ਸੀ-115 ਰੇਲਵੇ ਫਾਟਕ 'ਤੇ ਸੋਮਵਾਰ ਦੁਪਹਿਰ ਉਸ ਵੇਲੇ ਇਕ ਭਿਆਨਕ ਰੇਲ ਹਾਦਸਾ ਹੋਣੋਂ ਟਲ ਗਿਆ, ਜਦੋਂ ਕਣਕ ਦੀਆਂ ਬੋਰੀਆਂ ਨਾਲ ਲੋਡ ਇਕ ਓਵਰਲੋਡ ਕੈਂਟਰ ਫਾਟਕ ਪਾਰ ਕਰਦੇ ਸਮੇਂ ਐਕਸਲ ਟੁੱਟਣ ਕਾਰਨ ਰੇਲਵੇ ਟਰੈਕ ਦੇ ਬਿਲਕੁੱਲ ਵਿਚਾਲੇ ਫਸ ਗਿਆ | ਹਾਦਸੇ ਮੌਕੇ ਅੰਮਿ੍ਤਸਰ ਤੋਂ ਅੰਬਾਲਾ ਵੱਲ ਜਾ ਰਹੀ ਇਕ ਯਾਤਰੀ ਰੇਲ-ਗੱਡੀ ਦੇ ਆਉਣ ਦਾ ਸਮਾਂ ਹੋ ਚੁੱਕਾ ਸੀ ਜਿਸ ਕਾਰਨ ਮੌਕੇ 'ਤੇ ਚੀਕ-ਚਿਹਾੜਾ ਤੇ ਅਫ਼ਰਾ-ਤਫ਼ਰੀ ਮਚ ਗਈ ਪਰ ਗੇਟਮੈਨ ਦੀ ਹਾਜ਼ਰ-ਜਵਾਬੀ ਤੇ ਰੇਲ-ਗੱਡੀ ਦੇ ਲੋਕੋ ਪਾਇਲਟ (ਡਰਾਈਵਰ) ਦੀ ਮੁਸ਼ਤੈਦੀ ਸਦਕਾ ਸੈਂਕੜੇ ਯਾਤਰੀਆਂ ਦੀ ਜਾਨ ਬਚ ਗਈ |
ਟੁੱਟੀ ਸੜਕ 'ਤੇ ਓਵਰਲੋਡਿੰਗ ਬਣੀ ਮੁਸੀਬਤ
ਇਹ ਘਟਨਾ ਦੁਪਹਿਰ ਕਰੀਬ 12.30 ਵਜੇ ਦੀ ਦੱਸੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਕਣਕ ਦੀਆਂ ਬੋਰੀਆਂ ਨਾਲ ਨੱਕੋ-ਨੱਕ ਭਰਿਆ ਕੈਂਟਰ ਜਦੋਂ ਰੇਲਵੇ ਫਾਟਕ ਪਾਰ ਕਰ ਰਿਹਾ ਸੀ ਤਾਂ ਸੜਕ ਦੇ ਉਬੜ-ਖਾਬੜ ਹੋਣ ਕਾਰਨ ਕੈਂਟਰ 'ਤੇ ਅਚਾਨਕ ਭਾਰ ਪੈ ਗਿਆ ਤੇ ਉਸ ਦਾ ਐਕਸਲ ਟੁੱਟ ਗਿਆ | ਐਕਸਲ ਟੁੱਟਦੇ ਹੀ ਕੈਂਟਰ ਚੱਲਣ ਤੋਂ ਅਸਮਰੱਥ ਹੋ ਕੇ ਟਰੈਕ ਦੇ ਵਿਚਕਾਰ ਹੀ ਜਾਮ ਹੋ ਗਿਆ |
ਗੇਟਮੈਨ ਨੇ ਦਿਖਾਈ ਬਹਾਦਰੀ, 500 ਮੀਟਰ ਪਹਿਲਾਂ ਰੁਕੀ ਰੇਲ-ਗੱਡੀ
ਸਥਿਤੀ ਦੀ ਨਾਜੁਕਤਾ ਨੂੰ ਸਮਝਦਿਆਂ ਗੇਟਮੈਨ ਨੇ ਬਿਨਾਂ ਸਮਾਂ ਗੁਆਟੇ ਤੁਰੰਤ ਮੁਸ਼ਤੈਦੀ ਦਿਖਾਈ | ਉਸ ਨੇ ਟਰੈਕ 'ਤੇ ਲਾਲ ਕੱਪੜਾ ਬੰਨ੍ਹ ਕੇ ਉੱਚ ਅਧਿਕਾਰੀਆਂ ਨੂੰ ਇਸ ਦੀ ਇਤਲਾਹ ਦਿੱਤੀ | ਸੂਚਨਾ ਮਿਲਦੇ ਸਾਰ ਹੀ ਮੁਬਾਰਕਪੁਰ ਸਟੇਸ਼ਨ ਤੋਂ ਰੈੱਡ ਸਿੰਗਨਲ ਜਾਰੀ ਕਰ ਦਿੱਤਾ ਗਿਆ | ਰੈੱਡ ਸਿੰਗਨਲ ਦੇਖ ਕੇ ਰੇਲ-ਗੱਡੀ ਦੇ ਡਰਾਈਵਰ ਨੇ ਬੜੀ ਸਿਆਣਪ ਨਾਲ ਬ੍ਰੇਕ ਲਗਾਈ ਅਤੇ ਰੇਲ-ਗੱਡੀ ਨੂੰ ਘਟਨਾ ਸਥਾਨ ਤੋਂ ਕਰੀਬ 500 ਮੀਟਰ ਪਹਿਲਾਂ ਹੀ ਰੋਕ ਲਿਆ |
ਰਾਹਗੀਰਾਂ ਨੇ ਟਰੈਕਟਰ ਦੀ ਮਦਦ ਨਾਲ ਹਟਾਇਆ ਕੈਂਟਰ
ਰੇਲਵੇ ਟਰੈਕ ਸਾਫ਼ ਹੋਣ ਤੱਕ ਰੇਲ-ਗੱਡੀ ਨੂੰ ਤਕਰੀਬਨ 10 ਮਿੰਟ ਲਈ ਉਥੇ ਹੀ ਖੜਨਾ ਪਿਆ | ਇਸ ਦੌਰਾਨ ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਹਿੰਮਤ ਦਿਖਾਈ ਤੇ ਕੋਲੋਂ ਲੰਘ ਰਹੇ ਇਕ ਟਰੈਕਟਰ ਚਾਲਕ ਦੀ ਮਦਦ ਨਾਲ ਕੈਂਟਰ ਨੂੰ ਖਿੱਚ ਕੇ ਰੇਲਵੇ ਟਰੈਕ ਤੋਂ ਪਾਸੇ ਕੀਤਾ | ਰਸਤਾ ਪੂਰੀ ਤਰ੍ਹਾਂ ਸਾਫ਼ ਹੋਣ ਤੋਂ ਬਾਅਦ ਗੇਟਮੈਨ ਨੇ ਹਰਾ ਸਿੰਗਨਲ ਦਿੱਤਾ ਜਿਸ ਤੋਂ ਬਾਅਦ ਰੇਲ-ਗੱਡੀ ਆਪਣੀ ਮੰਜ਼ਿਲ ਲਈ ਰਵਾਨਾ ਹੋਈ | ਸਥਾਨਕ ਲੋਕਾਂ ਅਨੁਸਾਰ ਕੈਂਟਰ 'ਚ ਸਮਰੱਥਾ ਤੋਂ ਵੱਧ ਕਣਕ ਦੀਆਂ ਬੋਰੀਆਂ ਲੱਦੀਆਂ ਹੋਈਆਂ ਸਨ | ਸ਼ੁਰੂਆਤੀ ਜਾਂਚ 'ਚ ਵੀ ਓਵਰਲੋਡਿੰਗ ਕਾਰਨ ਹੀ ਐਕਸਲ ਟੁੱਟਣ ਦੀ ਗੱਲ ਸਾਹਮਣੇ ਆਈ ਹੈ | ਇਸ ਘਟਨਾ ਨੇ ਇਕ ਵਾਰ ਫਿਰ ਸੜਕਾਂ 'ਤੇ ਦੌੜ ਰਹੇ ਓਵਰਲੋਡ ਵਾਹਨਾਂ ਦੇ ਖ਼ਤਰੇ ਤੇ ਰੇਲਵੇ ਫਾਟਕਾਂ ਦੇ ਆਸ-ਪਾਸ ਦੀਆਂ ਖਸਤਾਹਾਲ ਸੜਕਾਂ ਵੱਲ ਪ੍ਰਸ਼ਾਸਨ ਦਾ ਧਿਆਨ ਖਿੱਚਿਆ ਹੈ |

Ad Position 22
No active advertisement
ਪਿਛਲੀ ਖ਼ਬਰ ਖਰੜ-ਗੜਾਗਾਂ ਸੜਕ ਦੀ ਤਰਸਯੋਗ ਹਾਲਤ ਕਾਰਨ ਆਵਾਜਾਈ ਹੋ ਰਹੀ ਬੁਰੀ ਤਰ੍ਹਾਂ ਪ੍ਰਭਾਵਿਤ <br/> ਅਗਲੀ ਖ਼ਬਰ ਦਿਨ-ਦਿਹਾੜੇ ਬੰਦ ਘਰ 'ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ
Ad Position 24