02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਿਊ ਚੰਡੀਗੜ੍ਹ ਵਿਖੇ ਅੱਜ ਹੋਣ ਵਾਲੇ ਟੈਸਟ ਮੈਚ 'ਚ ਭਾਰਤ ਤੇ ਅਫ਼ਗ਼ਾਨਿਸਤਾਨ ਹੋਣਗੇ ਆਹਮੋ-ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 06-06-2026
ਐੱਸ. ਏ. ਐੱਸ. ਨਗਰ, 5 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪਹਿਲੀ ਵਾਰ 6 ਜੂਨ ਤੋਂ ਲੈ ਕੇ 10 ਜੂਨ ਤੱਕ ਖੇਡੇ ਜਾ ਰਹੇ ਟੈਸਟ ਮੈਚ ਵਿਚ ਭਾਰਤ ਤੇ ਅਫ਼ਗਾਨਿਸਤਾਨ ਆਹਮੋ-ਸਾਹਮਣੇ ਹੋਣਗੇ | 6 ਜੂਨ ਨੂੰ ਸਵੇਰੇ 9.30 ਵਜੇ ਸ਼ੁਰੂ ਹੋਣ ਵਾਲੇ ਮੈਚ ਲਈ ਪੁਲਿਸ ਪ੍ਰਸ਼ਾਸਨ ਤੇ ਪੀ. ਸੀ. ਏ. ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਥੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਨਿਊ ਚੰਡੀਗੜ੍ਹ ਦੀ ਮੁੱਖ ਸੜਕ 'ਤੇ ਪੈਂਦੇ ਪੀਰ ਬਾਬੇ ਤੋਂ ਲੈ ਕੇ ਪਿੰਡ ਤੋਗਾਂ ਦੇ ਪੈਟਰੋਲ ਪੰਪ ਤੱਕ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ ਉਥੇ ਹੀ ਪੀ. ਸੀ. ਏ. ਵਲੋਂ ਦਰਸ਼ਕਾਂ ਦੀ ਸਹੂਲਤ ਲਈ ਵਾਹਨਾਂ ਦੀ ਪਾਰਕਿੰਗ ਵਾਸਤੇ ਬਿਹਤਰ ਪ੍ਰਬੰਧ ਕੀਤੇ ਗਏ ਹਨ ਤੇ ਸਟੇਡੀਅਮ ਦੇ ਅੰਦਰ ਫ਼ੂਡ ਕੋਰਟ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ | ਦੋਵੇਂ ਟੀਮਾਂ ਵਲੋਂ ਪਿਛਲੇ 3 ਦਿਨਾਂ ਤੋਂ ਸਟੇਡੀਅਮ ਦੇ ਗਰਾਊਾਡ 'ਚ ਹੋਣ ਵਾਲੇ ਅਭਿਆਸ ਸੈਸ਼ਨਾਂ ਵਿਚ ਹਿੱਸਾ ਲਿਆ ਜਾ ਰਿਹਾ ਹੈ | ਇਸੇ ਦੌਰਾਨ ਭਾਰਤੀ ਕਿ੍ਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕੋਈ ਬਹਾਨਾ ਨਹੀਂ ਚੱਲੇਗਾ ਤੇ ਜਿੱਤ ਹੀ ਸਾਡਾ ਇਕੋ ਇਕ ਟੀਚਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਇਹ ਮੈਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊ. ਟੀ. ਸੀ.) ਦਾ ਹਿੱਸਾ ਨਹੀਂ ਹੈ, ਪਰ ਭਾਰਤੀ ਟੀਮ ਸਿਰਫ਼ ਜਿੱਤ ਦੇ ਟੀਚੇ ਨਾਲ ਮੈਦਾਨ 'ਚ ਉਤਰੇਗੀ | ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਟੈਸਟ ਮੈਚ ਆਈ. ਪੀ. ਐਲ. ਤੋਂ ਤੁਰੰਤ ਬਾਅਦ ਸ਼ੁਰੂ ਹੋ ਗਏ ਹਨ ਅਤੇ ਸਾਨੂੰ ਟੈਸਟ ਮੈਚਾਂ ਲਈ ਬਿਹਤਰ ਤਿਆਰੀ ਕਰਨ ਦੀ ਲੋੜ ਹੈ | ਗੌਤਮ ਗੰਭੀਰ ਨੇ ਸੰਕੇਤ ਦਿੱਤਾ ਕਿ ਸਾਈਾ ਸੁਦਰਸ਼ਨ ਵੀ ਅੱਜ ਤੋਂ ਸ਼ੁਰੂ ਹੋਣ ਵਾਲੇ ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ ਵਿਚ ਖੇਡ ਸਕਦੇ ਹਨ | ਉਹ ਦੇਵਦੱਤ ਪਾਡਿਕਲ ਦੀ ਜਗ੍ਹਾ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ | ਅਫ਼ਗ਼ਾਨਿਸਤਾਨ ਦੀ ਟੀਮ ਕਪਤਾਨ ਹਸ਼ਮਤੁਲਾਹ ਸ਼ਾਹਿਦੀ ਦੀ ਅਗਵਾਈ ਵਿਚ ਖੇਡੇਗੀ | ਇਸੇ ਦੌਰਾਨ ਅਫ਼ਗਾਨਿਸਤਾਨ ਦੀ ਟੀਮ ਦੇ ਨਵ-ਨਿਯੁਕਤ ਕੋਚ ਰਿਚਰਡ ਪਾਈਬਸ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਮਿਆਂ ਵਿਚ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਫ਼ਗਾਨਿਸਤਾਨ ਦੀ ਟੀਮ ਇਥੋਂ ਤੱਕ ਪਹੁੰਚ ਜਾਵੇਗੀ | ਉਨ੍ਹਾਂ ਦਾ ਵਾਧਾ ਬਹੁਤ ਤੇਜ਼ ਰਿਹਾ ਹੈ ਪਰ ਹੁਣ ਸਾਨੂੰ ਵੱਡੇ ਮੈਚਾਂ ਅਤੇ ਸੀਰੀਜ਼ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਕ ਟੈਸਟ ਜਾਂ ਦੋ ਮੈਚਾਂ ਦੀ ਸੀਰੀਜ਼ ਸਹੀ ਨਹੀਂ ਹੈ ਕਿਉਂਕਿ ਅਜਿਹੀਆਂ ਸੀਰੀਜ਼ਾਂ ਦੇ ਟਾਈ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ | ਇਸ ਲਈ ਕੋਈ ਵੀ ਸੀਰੀਜ਼ 3 ਜਾਂ 5 ਮੈਚਾਂ ਦੀ ਹੋਣੀ ਚਾਹੀਦੀ ਹੈ, ਜੋ ਕਿ ਸੀਰੀਜ਼ ਜਿੱਤਣ ਜਾਂ ਹਾਰਨ ਦੀ ਸੰਭਾਵਨਾ ਨੂੰ ਵਧਾਉਂਦੀ ਹੈ ਅਤੇ ਵਧੇਰੇ ਮੁਕਾਬਲਾ ਪ੍ਰਦਾਨ ਕਰਦੀ ਹੈ | ਅੱਜ ਦੋਵੇਂ ਟੀਮਾਂ ਦੇ ਖਿਡਾਰੀਆਂ ਵਲੋਂ ਅਭਿਆਸ ਸੈਸ਼ਨ ਦੌਰਾਨ ਨੈੱਟ ਅਭਿਆਸ ਕਰਕੇ ਖ਼ੂਬ ਪਸੀਨਾ ਵਹਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਨਿਊਟ੍ਰੀਸ਼ਨਲ ਗਾਰਡਨ, ਸਕੂਲ ਸਿਹਤ ਪ੍ਰੋਗਰਾਮਾਂ ਤੇ ਜਨਤਕ ਜਾਗਰੂਕਤਾ ਦੀ ਕੀਤੀ ਸਮੀਖਿਆ... ਅਗਲੀ ਖ਼ਬਰ ਪਿੰਜੌਰ ਵਿਖੇ 43 ਸਾਲਾ ਵਿਅਕਤੀ ਦਾ ਕਤਲ <br/>
Ad Position 24
No active advertisement