01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਮਾਰਚ ਕੱਢਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਚੰਡੀਗੜ•, 6 ਜੂਨ (ਅਜਾਇਬ ਸਿੰਘ ਔਜਲਾ) - ਜੂਨ 1984 ਦੇ ਵਿਚ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਗੋਲਾਬਾਰੀ ਕੀਤੇ ਜਾਣ 'ਤੇ ਇਸ ਘੱਲੂਘਾਰੇ ਵਿਚ ਬਹੁਤ ਸਿੰਘ ਸ਼ਹੀਦ ਹੋਏ ਜਿਨ•ਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਸਿੱਖ ਯੂਥ ਚੰਡੀਗੜ• ਵਲੋਂ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਸਿੱਖ ਯੂਥ ਚੰਡੀਗੜ• ਦੇ ਚੇਅਰਮੈਨ ਕਿ੍ਪਾਲ ਸਿੰਘ ਨੇ ਕੀਤੀ | ਇਹ ਰੋਸ ਮਾਰਚ ਗੁਰਦੁਆਰਾ ਸਾਹਿਬ ਸੈਕਟਰ 19 ਤੋਂ 5 ਵਜੇ ਆਰੰਭ ਹੋ ਕੇ ਵੱਖ-ਵੱਖ ਸੈਕਟਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੈਕਟਰ 22 ਵਿਖੇ ਸ਼ਾਮ ਨੂੰ 7 ਵਜੇ ਸਮਾਪਤ ਹੋਇਆ | ਇਸ ਰੋਸ ਮਾਰਚ ਵਿਚ ਕਮੇਟੀ ਗੁਰਦੁਆਰਾ ਸੈਕਟਰ 19 ਤੇ ਕਮੇਟੀ ਗੁਰਦੁਆਰਾ ਸਾਹਿਬ ਸੈਕਟਰ 22 ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਵਿਚ ਸ਼ਾਮਿਲ ਹੋਏ ਸੈਕਟਰ 22 ਗੁਰਦੁਆਰਾ ਸਾਹਿਬ ਤੋਂ ਗੁਰਜੋਤ ਸਿੰਘ ਸਾਹਨੀ, ਗੁਰਦੁਆਰਾ ਸੈਕਟਰ 19 ਤੋਂ ਪਿ੍ਤਪਾਲ ਸਿੰਘ, ਨਾਨਕਸਰ ਤੋਂ ਬਾਬਾ ਬਲਜੀਤ ਸਿੰਘ, ਹਰਬਿੰਦਰ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ, ਪ੍ਰੀਤਇੰਦਰ ਸਿੰਘ ਤੇ ਹੋਰ ਜਥੇਬੰਦੀਆਂ ਨੇ ਵੀ ਹਾਜ਼ਰੀਆਂ ਭਰੀਆਂ |

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਜਾਗਰੂਕਤਾ ਵਧਾਉਣ ਲਈ ਕੱਢੀ ਸਾਈਕਲ ਰੈਲੀ ਅਗਲੀ ਖ਼ਬਰ ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ <br/>
Ad Position 24