02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨਿਊ ਚੰਡੀਗੜ੍ਹ ਸਟੇਡੀਅਮ ਵਿਖੇ ਪੀ. ਸੀ. ਏ. ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਪਹਿਲੇ ਟੈਸਟ ਮੈਚ ਦਾ ਆਗਾਜ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਐੱਸ. ਏ. ਐੱਸ. ਨਗਰ, 6 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਨਿਊ ਚੰਡੀਗੜ• ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪੀ. ਸੀ. ਏ. ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੀ. ਸੀ. ਏ. ਦੀਆਂ ਪ੍ਰਾਪਤੀਆਂ ਵਿਚ ਇਕ ਹੋਰ ਇਤਿਹਾਸਕ ਪੰਨ•ਾ ਜੋੜਦਿਆਂ ਰਵਾਇਤੀ ਘੰਟੀ ਵਜਾ ਕੇ ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਅੱਜ 6 ਜੂਨ ਤੋਂ ਸ਼ੁਰੂ ਹੋਏ ਪਹਿਲੇ ਟੈਸਟ ਮੈਚ ਦਾ ਆਗਾਜ਼ ਕੀਤਾ ਅਤੇ ਨਿਊ ਚੰਡੀਗੜ• ਸਟੇਡੀਅਮ ਨੂੰ ਅਧਿਕਾਰਤ ਤੌਰ 'ਤੇ ਬੀ. ਸੀ. ਸੀ. ਆਈ. ਦੇ ਟੈਸਟ ਮੇਜ਼ਬਾਨ ਵਜੋਂ ਸਮਰਪਿਤ ਕੀਤਾ | ਜ਼ਿਕਰਯੋਗ ਹੈ ਕਿ ਨਿਊ ਚੰਡੀਗੜ• ਪੰਜਾਬ ਦਾ ਤੀਜਾ ਅਤੇ ਭਾਰਤ ਦਾ 31ਵਾਂ ਟੈਸਟ ਕਿ੍ਕਟ ਮੇਜ਼ਬਾਨ ਬਣਨ ਵਾਲਾ ਸਟੇਡੀਅਮ ਹੈ | ਮੈਚ ਦੀ ਸ਼ੁਰੂਆਤ ਦੋਵੇਂ ਦੇਸ਼ਾਂ ਦੇ ਰਾਸ਼ਟਰੀ ਗੀਤ ਦੇ ਗਾਇਨ ਉਪਰੰਤ ਹੋਈ | ਇਸ ਮੌਕੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਟੀਮ ਨੇ ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ 85 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 368 ਦੌੜਾਂ ਬਣਾਈਆਂ | ਭਾਰਤੀ ਬੱਲੇਬਾਜ਼ਾਂ ਕੇ. ਐੱਸ. ਰਾਹੁਲ ਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਂਕੜੇ ਜੜੇ | ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ 24 ਦੌੜਾਂ ਤੇ ਸਾਈਾ ਸੁਦਰਸ਼ਨ ਨੇ 81 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਕਪਤਾਨ ਸ਼ੁਭਮਨ ਗਿੱਲ 103 ਅਤੇ ਰਿਸ਼ਭ ਪੰਤ 50 ਦੌੜਾਂ 'ਤੇ ਨਾਬਾਦ ਪਵੇਲੀਅਨ ਪਰਤੇ | ਇਸੇ ਦੌਰਾਨ ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਨਿਊ ਚੰਡੀਗੜ• ਕਿ੍ਕਟ ਸਟੇਡੀਅਮ ਵਿਖੇ ਪੰਜਾਬ ਦੇ ਨੌਜਵਾਨ ਕਿ੍ਕਟ ਸਿਤਾਰਿਆਂ ਦਾ ਸਨਮਾਨ ਕੀਤਾ ਗਿਆ | ਪੀ. ਸੀ. ਏ. ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕਿ੍ਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਹਾਲ ਹੀ ਵਿਚ ਟੀਮ ਵਿਚ ਚੁਣੇ ਗਏ ਗੁਰਨੂਰ ਬਰਾੜ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸ ਈਵੈਂਟ ਵਿਚ ਦੋਵਾਂ ਖਿਡਾਰੀਆਂ ਦੇ ਮਾਤਾ-ਪਿਤਾ ਵੀ ਹਾਜ਼ਰ ਸਨ | ਇਸ ਮੌਕੇ ਮੀਤ ਹੇਅਰ ਨੇ ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਕਪਤਾਨ ਸ਼ੁਭਮਨ ਗਿੱਲ ਵਲੋਂ ਜੜੇ ਗਏ ਸ਼ਾਨਦਾਰ ਸੈਂਕੜੇ ਦੀ ਵੀ ਭਰਪੂਰ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਮੀਤ ਹੇਅਰ ਨੇ ਗੁਰਨੂਰ ਬਰਾੜ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ•ਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨੌਜਵਾਨ ਖਿਡਾਰੀ ਕਿ੍ਕਟ ਦੇ ਮੈਦਾਨ ਵਿਚ ਆਪਣੀ ਵਿਲੱਖਣ ਪਛਾਣ ਬਣਾਏਗਾ | ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਦੇ ਪਹਿਲੇ ਦਿਨ ਦੌਰਾਨ ਸਕੂਲਾਂ ਤੇ ਦਫ਼ਤਰਾਂ ਨੂੰ ਛੁੱਟੀ ਹੋਣ ਦੇ ਬਾਵਜੂਦ ਦਰਸ਼ਕਾਂ ਦਾ ਹੁੰਗਾਰਾ ਮੱਠਾ ਨਜ਼ਰ ਆਇਆ ਜਿਥੇ ਮੈਦਾਨ ਤੋਂ ਬਾਹਰ ਵਿਰਲਾ-ਵਿਰਲਾ ਦਰਸ਼ਕ ਨਜ਼ਰ ਆ ਰਿਹਾ ਸੀ ਉਥੇ ਹੀ 38 ਹਜ਼ਾਰ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੇ ਅੰਦਰ ਵੀ ਦਰਸ਼ਕਾਂ ਦੀ ਗਿਣਤੀ ਸੈਂਕੜਿਆਂ ਵਿਚ ਹੀ ਸੀ | ਭਾਰਤੀ ਖਿਡਾਰੀਆਂ ਵਲੋਂ ਚੌਕੇ-ਛੱਕੇ ਲਗਾਉਣ 'ਤੇ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਤੇ ਹੂਟਿੰਗ ਕਰਕੇ ਉਨ•ਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਸੀ | ਦਰਸ਼ਕਾਂ ਦੀ ਘਾਟ ਕਾਰਨ ਭਾਰਤੀ ਝੰਡੇ, ਖਿਡਾਰੀਆਂ ਦੇ ਨਾਵਾਂ ਵਾਲੀਆਂ ਟੀ-ਸ਼ਰਟਾਂ ਤੇ ਭਾਰਤੀ ਟੀਮ ਵਰਗੀਆਂ ਟੋਪੀਆਂ ਵੇਚਣ ਵਾਲੇ ਕਾਫ਼ੀ ਨਿਰਾਸ਼ ਨਜ਼ਰ ਆਏ |

Ad Position 22
No active advertisement
ਪਿਛਲੀ ਖ਼ਬਰ ਵਪਾਰੀ ਦੇ ਕਤਲ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ <br/> ਅਗਲੀ ਖ਼ਬਰ ਵਾਤਾਵਰਨ ਜਾਗਰੂਕਤਾ ਵਧਾਉਣ ਲਈ ਕੱਢੀ ਸਾਈਕਲ ਰੈਲੀ
Ad Position 24