02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੰਜਾਬ ਕਲਾ ਭਵਨ 'ਚ ਕਰਵਾਇਆ 'ਸੁਖ਼ਨ ਲਾਈਵ' ਬਣਿਆ ਯਾਦਗਾਰੀ ਸਾਹਿਤਕ ਪ੍ਰੋਗਰਾਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 07-06-2026
ਚੰਡੀਗੜ•, 6 ਜੂਨ (ਅਜਾਇਬ ਸਿੰਘ ਔਜਲਾ)- ਪੰਜਾਬ ਆਰਟਸ ਕੌਂਸਲ ਵਲੋਂ ਪੰਜਾਬ ਕਲਾ ਭਵਨ ਚੰਡੀਗੜ• ਵਿਚ ਕਰਵਾਏ ਗਏ ਵਿਸ਼ੇਸ਼ ਸਾਹਿਤਕ ਅਤੇ ਸੰਗੀਤਮਈ ਸਮਾਗਮ 'ਸੁਖ਼ਨ ਲਾਈਵ' ਨੇ ਪੰਜਾਬੀ ਸ਼ਾਇਰੀ ਅਤੇ ਸੰਗੀਤ ਪ੍ਰੇਮੀਆਂ ਨੂੰ ਇਕ ਅਨੋਖਾ ਅਤੇ ਯਾਦਗਾਰੀ ਅਨੁਭਵ ਦਾ ਸਹਿਜੇ ਹੀ ਅਹਿਸਾਸ ਕਰਵਾਇਆ | ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਨੇ ਆਪਣੇ ਸੁਰੀਲੇ ਤੇ ਭਾਵਪੂਰਨ ਅੰਦਾਜ਼ ਨਾਲ ਕਵੀ ਸ਼ਮੀ ਜਲੰਧਰੀ ਅਤੇ ਜਸਵੰਤ ਵਾਗਲਾ ਦੀ ਸ਼ਾਇਰੀ ਨੂੰ ਸੰਗੀਤ ਦੇ ਰੰਗਾਂ ਵਿਚ ਪਰੋ ਕੇ ਪੇਸ਼ ਕੀਤਾ | ਉਨ•ਾਂ ਵਲੋਂ ਸ਼ਮੀ ਜਲੰਧਰੀ ਦੇ ਗੀਤ 'ਨੰਗੇ ਪੈਰੀਂ', 'ਬਾਅਦ ਦੀ ਗੱਲ', 'ਅੰਬਾਂ 'ਤੇ ਬੂਰ' ਅਤੇ 'ਬੰਦਾ' ਦੀ ਪੇਸ਼ਕਾਰੀ ਨੂੰ ਸਰੋਤਿਆਂ ਵਲੋਂ ਖ਼ੂਬ ਸਰਾਹਿਆ ਗਿਆ | ਇਸੇ ਤਰ•ਾਂ ਜਸਵੰਤ ਵਾਗਲਾ ਦੇ ਗੀਤ 'ਜ਼ਮਾਨਾ', 'ਛੱਲਾ', 'ਫਿਰ ਜੀਵਤ' ਤੇ 'ਮੁਸ਼ਕਿਲ' ਵੀ ਸੁਨੀਲ ਡੋਗਰਾ ਦੀ ਆਵਾਜ਼ ਵਿਚ ਨਵੇਂ ਰੰਗਾਂ ਨਾਲ ਰੂ-ਬਰੂ ਹੋਏ ਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਏ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਵਰਨਜੀਤ ਸਵੀ, ਚੇਅਰਮੈਨ ਪੰਜਾਬ ਆਰਟਸ ਕੌਂਸਲ ਚੰਡੀਗੜ• ਸ਼ਾਮਲ ਹੋਏ | ਉਨ•ਾਂ ਨੇ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਇਸ ਸੁੰਦਰ ਮਿਲਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਨਵੀਂ ਪੀੜ•ੀ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਖਚਾਖਚ ਭਰੇ ਹਾਲ ਵਿਚ ਮੌਜੂਦ ਸਰੋਤਿਆਂ ਨੇ ਹਰ ਪੇਸ਼ਕਾਰੀ ਨੂੰ ਭਰਪੂਰ ਦਾਦ ਦਿੱਤੀ | ਕਵਿਤਾ, ਸੰਗੀਤ ਅਤੇ ਭਾਵਨਾਵਾਂ ਨਾਲ ਰੰਗੀ ਇਹ ਸ਼ਾਮ ਪੰਜਾਬੀ ਅਦਬ ਦੇ ਚਾਹੁਣ ਵਾਲਿਆਂ ਲਈ ਇੱਕ ਯਾਦਗਾਰ ਸਾਹਿਤਕ ਜਸ਼ਨ ਸਾਬਤ ਹੋਈ | ਇਸ ਮੌਕੇ ਸੁਨੀਲ ਸਿੰਘ ਡੋਗਰਾ ਨੇ ਕਿਹਾ ਕਿ 'ਸੁਖ਼ਨ ਲਾਈਵ' ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਸ਼ਾਇਰੀ ਨੂੰ ਸੁਰੀਲੇ ਸੁਰ ਮਿਲ ਜਾਣ ਤਾਂ ਲਫ਼ਜ਼ ਸਿਰਫ਼ ਸੁਣੇ ਨਹੀਂ ਜਾਂਦੇ, ਸਗੋਂ ਰੂਹ ਤੱਕ ਮਹਿਸੂਸ ਕੀਤੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਕਲਾ ਭਵਨ ਵਿਖੇ ਕੁਮਾਰ ਜਗਦੇਵ ਸਿੰਘ ਦੀ ਕਿਤਾਬ 'ਮੈਲ਼ੇ ਲੱਠੇ ਦੀ ਝਾਲਰ' ਦਾ ਲੋਕ ਅਰਪਣ ਤੇ ਵਿਚਾਰ ਚਰਚਾ ਸਮਾਰੋਹ... ਅਗਲੀ ਖ਼ਬਰ ਵਪਾਰੀ ਦੇ ਕਤਲ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵਲੋਂ ਵੱਡੀ ਕਾਰਵਾਈ <br/>
Ad Position 24