20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

'ਸੱਥ' ਦੇ ਉੱਦਮ ਸਦਕਾ ਹੁਣ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਵਿਚ ਲੱਗਣਗੇ ਸਾਈਨ ਬੋਰਡ <br/>

Ad Position 21
No active advertisement
ਅਜੀਤ ਡੈਸਕ 11-06-2026
ਚੰਡੀਗੜ੍ਹ, 10 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਜੱਥੇਬੰਦੀ 'ਸੱਥ' ਦੇ ਮੈਂਬਰਾਂ ਜਿਸ ਵਿਚ ਅਸ਼ਮੀਤ ਸਿੰਘ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ, ਅਨਮੋਲ ਪ੍ਰਤਾਪ ਸਿੰਘ, ਹਰਸ਼ ਸਿੰਘ, ਨਵਜੋਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨਿਰਮਾਣ ਦਫ਼ਤਰ ਚੰਡੀਗੜ੍ਹ ਦੀ ਰਜਿਸਟਰਾਰ ਦੇ ਦਫ਼ਤਰ ਵਿਖੇ ਪੰਜਾਬੀ ਵਿਚ ਨਾਮ ਪਲੇਟਾਂ ਲਗਾਉਣ ਸਬੰਧੀ 'ਸੱਥ' ਵਲੋਂ ਦਿੱਤੇ ਗਏ ਸੁਝਾਅ ਦੇ ਆਧਾਰ 'ਤੇ ਚਰਚਾ ਕੀਤੀ ਜਿਸ ਵਿਚ ਪ੍ਰੋ. ਵਾਈ.ਪੀ. ਵਰਮਾ ਰਜਿਸਟਰਾਰ, ਪ੍ਰੋ. ਵਾਈ.ਕੇ. ਰਾਵਲ ਡੀ.ਐਸ.ਡਬਲਿਯੂ, ਪ੍ਰੋ. ਰਮੇਸ਼ ਕਟਾਰੀਆ ਕੋਆਰਡੀਨੇਟਰ ਈ.ਓ.ਸੀ.-ਪੀ.ਡਬਲਿਯੂ.ਡੀਜ਼, ਇੰਜੀਨੀਅਰ ਅਨਿਲ ਠਾਕੁਰ ਕਾਰਜਕਾਰੀ ਇੰਜੀਨੀਅਰ, ਆਰ. ਇੰਦਰ ਗੁਲਾਟੀ ਆਰਕੀਟੈਕਟ, ਵਿਕਰਮ ਸਿੰਘ ਸੀ.ਯੂ.ਐਸ., ਇੰਜੀਨੀਅਰ ਸੰਦੀਪ ਗਰੋਵਰ ਐਸ.ਡੀ.ਈ. (ਸਿਵਲ) ਸ਼ਾਮਲ ਸਨ | ਮੀਟਿੰਗ ਤੋਂ ਬਾਅਦ ਪੀ.ਯੂ. ਕਮੇਟੀ ਨੇ ਆਦੇਸ਼ ਵਿਚ ਕਿਹਾ ਕਿ ਵਿਦਿਆਰਥੀ ਜਥੇਬੰਦੀ 'ਸੱਥ' ਅਤੇ ਪੰਜਾਬੀ ਵਿਭਾਗ ਨਾਲ ਸਲਾਹ ਮਸ਼ਵਰਾ ਕਰਕੇ ਹੀ ਅੰਗਰੇਜ਼ੀ ਦੇ ਸ਼ਬਦਾਂ ਦਾ ਅਨੁਵਾਦ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ <b... ਅਗਲੀ ਖ਼ਬਰ ਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ, ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ <br/>
Ad Position 24