ਚੰਡੀਗੜ੍ਹ, 12 ਜੂਨ (ਅ.ਬ.)- ਡੀ ਬੀਅਰਸ ਗਰੁੱਪ ਦੇ ਮਸ਼ਹੂਰ ਬਰਾਂਡ ਫੋਰਐਵਰਮਾਰਕ ਡਾਇਮੰਡ ਜਿਊਲਰੀ ਨੇ ਭਾਰਤੀ ਕਿ੍ਕਟ ਦੇ ਚਮਕਦੇ ਸਿਤਾਰੇ ਸੂਰਿਆ ਕੁਮਾਰ ਯਾਦਵ ਨਾਲ ਮਿਲ ਕੇ ਇੱਕ ਬੇਹੱਦ ਖ਼ਾਸ ਸਕਾਈ ਫੋਰਐਵਰਮਾਰਕ ਲਿਮਟਿਡ ਐਡੀਸ਼ਨ ਪੈਂਡੈਂਟ ਨੂੰ ਬਾਜ਼ਾਰ ਵਿਚ ਉਤਾਰਿਆ ਹੈ | ਅਣਥੱਕ ਮਿਹਨਤ, ਬੁਲੰਦ ਹੌਸਲੇ ਤੇ ਵਿਲੱਖਣ ਪਛਾਣ ਨੂੰ ਸਮਰਪਿਤ ਇਹ ਸ਼ਾਨਦਾਰ ਕਲੈਕਸ਼ਨ ਖੇਡ ਜਗਤ ਅਤੇ ਬੇਸ਼ਕੀਮਤੀ ਗਹਿਣਿਆਂ ਦੀ ਕਲਾ ਦਾ ਇੱਕ ਬੇਜੋੜ ਸੰਗਮ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਹਰ ਕਿਸੇ ਦੀ ਖ਼ਾਹਿਸ਼ ਹੋਵੇਗੀ | ਕਿ੍ਕਟ ਦੀ ਖੇਡ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤੇ ਗਏ ਇਸ ਪੈਂਡੈਂਟ ਵਿਚ ਬੱਲੇ ਤੇ ਗੇਂਦ ਦੇ ਡਿਜ਼ਾਈਨ ਨੂੰ 14 ਕੈਰੇਟ ਸੋਨੇ ਵਿਚ ਬੜੀ ਨਫ਼ਾਸਤ ਨਾਲ ਉਕਰਿਆ ਗਿਆ ਹੈ ਜਿਸ ਦੇ ਕੇਂਦਰ ਵਿਚ ਇੱਕ ਅਸਲੀ ਫੋਰਐਵਰਮਾਰਕ ਹੀਰਾ ਜੜਿਆ ਹੋਇਆ ਹੈ | ਪੈਂਡੈਂਟ ਦੇ ਪਿਛਲੇ ਪਾਸੇ ਇੱਕ ਖ਼ਾਸ ਕਿ੍ਸ-ਕ੍ਰਾਸ ਪੈਟਰਨ ਹੈ, ਜਿਸ ਉੱਤੇ ਲਿਮਟਿਡ-ਐਡੀਸ਼ਨ ਦਾ ਖ਼ਾਸ ਨੰਬਰ ਤੇ ਸੂਰਿਆ ਕੁਮਾਰ ਯਾਦਵ ਦੇ ਲੇਜ਼ਰ-ਨਾਲ ਉੱਕਰੇ ਹੋਏ ਦਸਤਖ਼ਤ ਹਨ, ਜੋ ਹਰ ਇੱਕ ਪੀਸ ਨੂੰ ਆਪਣੇ ਆਪ ਵਿਚ ਵਿਲੱਖਣ ਅਤੇ ਅਨਮੋਲ ਬਣਾਉਂਦੇ ਹਨ | ਇਸ ਖ਼ਾਸ ਮੌਕੇ 'ਤੇ ਫੋਰਐਵਰਮਾਰਕ, ਡੀ ਬੀਅਰਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮੱਲੀਕਾਅਰਜੁਨ ਰੈਡੀ ਯਾਰਾਬੋਲੂ ਨੇ ਕਿਹਾ ਕਿ ਫੋਰਐਵਰਮਾਰਕ ਡਾਇਮੰਡ ਜਿਊਲਰੀ ਵਿਚ ਅਸੀਂ ਹਮੇਸ਼ਾ ਇਨਸਾਨੀ ਹੁਨਰ, ਉੱਤਮਤਾ ਤੇ ਸੱਚੀ ਕਾਮਯਾਬੀ ਦਾ ਜਸ਼ਨ ਮਨਾਉਣ ਦੇ ਨਵੇਂ ਤਰੀਕੇ ਲੱਭਦੇ ਹਾਂ | ਸਕਾਈ ਫੋਰਐਵਰਮਾਰਕ ਲਿਮਟਿਡ ਐਡੀਸ਼ਨ ਪੈਂਡੈਂਟ ਇਹਨਾਂ ਹੀ ਕਦਰਾਂ-ਕੀਮਤਾਂ ਦੀ ਮਿਸਾਲ ਹੈ, ਜੋ ਫੋਰਐਵਰਮਾਰਕ ਹੀਰੇ ਦੀ ਸਦਾਬਹਾਰ ਖ਼ੂਬਸੂਰਤੀ ਤੇ ਕਿ੍ਕਟ ਦੇ ਜਨੂਨ ਨੂੰ ਇੱਕ ਸੂਤਰ ਵਿਚ ਪਰੋਂਦਾ ਹੈ | ਸੂਰਿਆ ਕੁਮਾਰ ਯਾਦਵ ਨਾਲ ਸਾਡੀ ਇਹ ਸਾਂਝ ਉਨ੍ਹਾਂ ਲੋਕਾਂ ਨੂੰ ਇੱਕ ਤੋਹਫ਼ਾ ਹੈ ਜੋ ਬਿਹਤਰੀਨ ਕਾਰੀਗਰੀ, ਦੁਰਲੱਭ ਚੀਜ਼ਾਂ ਤੇ ਹਰ ਇੱਕ ਮੁਕਾਮ ਦੇ ਪਿੱਛੇ ਛੁਪੀ ਪ੍ਰੇਰਨਾਦਾਇਕ ਕਹਾਣੀ ਦੀ ਕਦਰ ਕਰਦੇ ਹਨ |'