08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਚਿੱਤਰਕਾਰੀ ਅਜਿਹੀਆਂ ਸੂਖਮ ਕਲਾਵਾਂ ਦਾ ਸੁਮੇਲ ਹੈ ਜੋ ਜਨੂੰਨ ਦੇ ਨਾਲ-ਨਾਲ ਲਗਨ ਤੇ ਵਧੇਰੇ ਮਿਹਨਤ ਮੰਗਦੀ ਹੈ-ਹਰਸ਼ਿਤ ਕੌਰ

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਅਜਾਇਬ ਸਿੰਘ ਅÏਜਲਾ)-ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸੋਭਾ ਸਿੰਘ ਆਰਟ ਗੈਲਰੀ ਵਿਚ ਲੱਗੀਆਂ ਕਲਾ ਪ੍ਰਦਰਸ਼ਨੀਆਂ ਵਿਚ ਆਪਣੀਆਂ ਕਲਾਕਿ੍ਤਾਂ ਦੇ ਜਰੀਏ ਦਰਸ਼ਕਾਂ ਦਾ ਚੰਗਾ ਨਾਮਣਾ ਖੱਟਣ ਵਾਲੀ ਬਹੁ-ਪੱਖੀ ਆਰਟ ਕਲਾਕਾਰ ਹਰਸ਼ਿਤ ਕੌਰ ਦਾ ਕਹਿਣਾ ਹੈ ਕਿ ਆਰਟ ਕਲਾ ਵਿਚ ਚਿੱਤਰਕਾਰੀ ਅਜਿਹੀ ਸੂਖਮ ਕਲਾਵਾਂ ਦਾ ਸੁਮੇਲ ਹੈ ਜੋ ਜਨੂੰਨ ਦੇ ਨਾਲ ਵਧੇਰੇ ਮਿਹਨਤ ਵੀ ਮੰਗਦੀ ਹੈ | ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੇਂਟਿੰਗ ਰਕਾਫਿਕ ਤੇ ਆਇਲ ਪੇਂਟਿੰਗ ਆਦਿ ਕਲਾਕਿ੍ਤਾਂ ਪ੍ਰਤੀ ਨੌਜਵਾਨ ਪੀੜ੍ਹੀ ਵਧੇਰੇ ਕਰੇਜੀ ਹੈ | ਡੇਰਾ ਬਾਬਾ ਨਾਨਕ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਅਤੇ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਸ਼ਹਿਰ ਵਿਚ ਵਿਚਰ ਰਹੇ ਪਿਤਾ ਹਰਪ੍ਰੀਤ ਸਿੰਘ ਅਤੇ ਮਾਤਾ ਕੁਲਬੀਰ ਕੌਰ ਦੇ ਘਰ ਜਨਮੀ ਹਰਸ਼ਿਤ ਕੌਰ ਨੂੰ ਇਹ ਵੀ ਮਾਣ ਹਾਸਲ ਹੈ ਕਿ ਜਿੱਥੇ ਉਸ ਨੇ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਿਆ ਉੱਥੇ ਰੰਗਮੰਚ (ਥੀਏਟਰ)ਨਾਲ ਜੁੜਕੇ ਵੀ ਬਿਹਤਰੀਨ ਪੇਸ਼ਕਾਰੀਆਂ ਦਾ ਹਿੱਸਾ ਵੀ ਬਣੀ ਹੈ | ਚੰਡੀਗੜ੍ਹ ਦੇ ਇੰਜੀਨੀਅਰਿੰਗ ਕਾਲਜ ਦੌਰਾਨ ਅਤੇ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਕਰਦੇ ਸਮੇਂ ਉਹ ਬਰਾਬਰ ਆਪਣੀਆਂ ਕਲਾਕਿ੍ਤਾਂ ਲੈ ਕੇ ਨਾਮੀ ਪ੍ਰਦਰਸ਼ਨੀਆਂ ਦਾ ਹਿੱਸਾ ਬਣਦੀ ਰਹੀ ਹੈ ਉੱਥੇ ਨੈਸ਼ਨਲ ਪੱਧਰ ਤੇ ਤਾਇਕਵਾਂਡੋ, ਆਥਲੈਟਿਕਸ ਵਿਚ 200 ਮੀਟਰ ਦੌੜ ਵਿਚ ਕਾਲਜ ਦੌਰਾਨ ਮੋਹਰੀ ਬਣਦਿਆਂ ਸੋਨ ਤਗਮੇ ਹਾਸਲ ਕਰਨਾ ਵੀ ਨਸੀਬ ਹੋਇਆ ਹੈ | ਗੁੜਗਾਓਾ ਵਿਖੇ ਆਰ. ਐਨ. ਡੀ ਰਿਸਰਚ ਡਿਵੈਲਪਮੈਂਟ ਤੇ ਟੈਲੀਕਾਮ ਨਾਲ ਜੁੜੀ ਹਰਸ਼ਿਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਹਮੇਸ਼ਾ ਹਿੰਮਤਾਂ ਹੀ ਸਫਲਤਾ ਦੇ ਸਿਰਨਾਵੇਂ ਸਿਰਜਦੀਆਂ ਹਨ | ਚੰਡੀਗੜ੍ਹ ਵਿਚ ਸਮਾਜਿਕ ਮੁੱਦਿਆਂ ਦੀਆਂ ਨੁੱਕੜ ਨਾਟਕ ਪੇਸ਼ਕਾਰੀਆਂ ਦਾ ਹਿੱਸਾ ਬਣੀ ਹਰਸ਼ਿਤ ਕੌਰ ਨੇ ਕਿਹਾ ਕਿ ਅÏਰਤਾਂ ਦੇ ਸ਼ਕਤੀਕਰਨ ਪ੍ਰਤੀ ਆਵਾਜ਼ ਚੁੱਕ ਕੇ ਉਸ ਨੰੂ ਬਹੁਤ ਚੰਗਾ ਲੱਗਦਾ ਹੈ | ਪੰਜਾਬ ਦੇ ਲੋਕ ਨਾਚਾਂ ਪ੍ਰਤੀ ਚੰਗੀ ਮੁਹਾਰਤ ਰੱਖਣ ਵਾਲੀ ਹਰਸ਼ਿਤ ਕੌਰ ਨੇ ਇੱਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਆਪਣੇ ਪਰਿਵਾਰਕ ਰਿਸ਼ਤਿਆਂ ਤੋਂ ਅਨਜਾਣ ਹੁੰਦੀ ਜਾ ਰਹੀ ਹੈ ਇਸ ਲਈ ਸਾਡੀਆਂ ਅਮੀਰ ਕਾਦਰ ਕੀਮਤਾਂ ਤੋਂ ਜਾਣੂ ਕਰਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਦਿ੍ੜ੍ਹ ਇਰਾਦਾ, ਲਗਨ ਅਤੇ ਸਖ਼ਤ ਮਿਹਨਤ ਹੀ ਇਨਸਾਨ ਦੀ ਤਕਦੀਰ ਦਾ ਮੂੰਹ-ਮੁਹਾਂਦਰਾ ਬਣਾਉਣ ਵਿਚ ਵਧੇਰੇ ਸਹਾਈ ਹੁੰਦੀ ਹੈ ਅਤੇ ਜੇਕਰ ਆਪ 'ਚ ਅਨੁਸ਼ਾਸਨ ਹੈ, ਹਿੰਮਤ ਤੇ ਇਰਾਦਾ ਸਪੱਸ਼ਟ ਹੈ ਤਾਂ ਸਫਲਤਾ ਤੁਹਾਡੇ ਕਦਮ ਚੁੰਮੇਗੀ |
Ad Position 22
No active advertisement
ਪਿਛਲੀ ਖ਼ਬਰ ਸੰਸਾਰ ਪ੍ਰਸਿੱਧ ਰੰਗਕਰਮੀ ਜੋੜੀ ਦਵਿੰਦਰ ਦਮਨ ਤੇ ਜਸਵੰਤ ਦਮਨ 'ਕਤਰਾ ਕਤਰਾ ਜ਼ਿੰਦਗੀ' ਨਾਟ ਦੀ ਸਾਂਝ ਪਾਉਂਦੇ ਸਰੋਤੇ ਦੇ... ਅਗਲੀ ਖ਼ਬਰ ਭਾਜਪਾ ਵਲੋਂ ਡਾ. ਅੰਬੇਡਕਰ ਦੇ ਜੀਵਨ ਨਾਲ ਜੁੜੇ ਪਵਿੱਤਰ ਸਥਾਨਾਂ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
Ad Position 24