08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੰਸਾਰ ਪ੍ਰਸਿੱਧ ਰੰਗਕਰਮੀ ਜੋੜੀ ਦਵਿੰਦਰ ਦਮਨ ਤੇ ਜਸਵੰਤ ਦਮਨ 'ਕਤਰਾ ਕਤਰਾ ਜ਼ਿੰਦਗੀ' ਨਾਟ ਦੀ ਸਾਂਝ ਪਾਉਂਦੇ ਸਰੋਤੇ ਦੇ ਹੋਏ ਸਨਮੁੱਖ

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਅਜਾਇਬ ਸਿੰਘ ਔਜਲਾ)-ਸੰਸਾਰ ਪ੍ਰਸਿੱਧ ਰੰਗਮੰਚ ਦੀ ਜੋੜੀ ਦਵਿੰਦਰ ਦਮਨ ਅਤੇ ਜਸਵੰਤ ਦਮਨ 'ਕਤਰਾ ਕਤਰਾ ਜ਼ਿੰਦਗੀ' ਨਾਟ ਦੀ ਸਾਂਝ ਪਾਉਂਦੇ ਹੋਏ ਅੱਜ ਇੱਥੇ ਸਰੋਤਿਆਂ ਦੇ ਸਨਮੁੱਖ ਹੋਏ | ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਦੇ ਸ਼ਾਹਕਾਰ ਨਾਟਕ 'ਕਤਰਾ ਕਤਰਾ ਜ਼ਿੰਦਗੀ' ਦਾ ਨਾਟ ਦੀ ਸਾਂਝ ਦਾ ਸਮਾਰੋਹ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ਼ ਕਰਵਾਇਆ ਗਿਆ | ਪੰਜਾਬ ਕਲਾ ਭਵਨ 'ਚ ਹੋਏ ਇਸ ਸਮਾਰੋਹ ਵਿਚ ਦਵਿੰਦਰ ਦਮਨ ਅਤੇ ਉਨ੍ਹਾਂ ਦੀ ਪਤਨੀ ਪ੍ਰਸਿੱਧ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਜਸਵੰਤ ਦਮਨ ਨੇ ਇਸ ਨਾਟ ਦੀ ਬਾਖੂਬੀ ਵਿਲੱਖਣ ਰੂਪ 'ਚ ਸਾਂਝ ਪਾਈ | ਲਗਭਗ ਡੇਢ ਘੰਟੇ ਦੀ ਇਸ ਪੇਸ਼ਕਾਰੀ ਨੂੰ ਵੱਡੀ ਗਿਣਤੀ ਵਿਚ ਸਰੋਤਿਆਂ ਨੇ ਰੀਝ ਨਾਲ਼ ਮਾਣਿਆ | ਪੰਜਾਬੀ ਲੇਖਕ ਸਭਾ ਦੀ ਮੀਤ ਪ੍ਰਧਾਨ ਮਨਜੀਤ ਕੌਰ ਮੀਤ ਨੇ ਆਪਣੇ ਕਾਵਿਕ ਅੰਦਾਜ਼ ਵਿਚ ਵਿਦਵਾਨਾਂ, ਕਵੀਆਂ ਤੇ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਦਮਨ ਜੋੜੇ ਦੇ ਰੰਗਮੰਚ ਦੇ ਸਫ਼ਰ ਨੂੰ ਸਰਾਹਿਆ | ਮੰਚ ਸੰਚਾਲਨ ਕਰਦਿਆਂ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਨਾਟਕ ਉਨ੍ਹਾਂ ਕਦਮਾਂ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਸਫ਼ਰ ਜਾਰੀ ਹੈ | ਉਪਰੰਤ ਨਾਟਕਕਾਰ ਦਵਿੰਦਰ ਦਮਨ ਨੇ ਕਿਹਾ ਕਿ ਚਿਰਾਂ ਬਾਅਦ ਕੀਤੀ ਇਸ ਪੇਸ਼ਕਾਰੀ ਨੇ ਉਨ੍ਹਾਂ ਨੂੰ ਹੋਰ ਊਰਜਾ ਪ੍ਰਦਾਨ ਕੀਤੀ ਹੈ | ਅਦਾਕਾਰਾ ਜਸਵੰਤ ਦਮਨ ਨੇ ਆਪਣੀ ਬਾਕਮਾਲ ਅਦਾਕਾਰੀ ਮਗਰੋਂ ਕਿਹਾ ਕਿ 'ਕਤਰਾ ਕਤਰਾ ਜ਼ਿੰਦਗੀ' ਉਨ੍ਹਾਂ ਦੇ ਜੀਵਨ ਦੇ ਵਲਵਲਿਆਂ ਦੀ ਤਰਜਮਾਨੀ ਕਰਦਾ ਹੈ | ਉੱਘੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਨੇ ਕਿਹਾ ਕਿ ਦਵਿੰਦਰ ਦਮਨ ਉਨ੍ਹਾਂ ਵਰਗੇ ਬਹੁਤ ਸਾਰੇ ਰੰਗਕਰਮੀਆਂ ਦੇ ਰਾਹ ਦਸੇਰੇ ਹਨ | ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦਮਨ ਜੋੜੀ ਨਾਲ਼ ਆਪਣੀ ਪੁਰਾਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦੀ ਵੱਡੀ ਘਾਲਣਾ ਕਰ ਕੇ ਹੀ ਰੰਗਮੰਚ ਜਿਉਂਦਾ ਹੈ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨਾਟਕ ਸਮਾਜ ਨੂੰ ਦਰਪਣ ਵਿਖਾਉਂਦੇ ਹਨ | ਵੱਡੀ ਗਿਣਤੀ ਵਿਚ ਲੇਖਕਾਂ, ਰੰਗਮੰਚ ਅਤੇ ਫ਼ਿਲਮ ਕਲਾਕਾਰਾਂ ਅਤੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਇਸ ਸਮਾਗਮ ਦਾ ਹਾਸਿਲ ਸੀ | ਇਨ੍ਹਾਂ ਵਿਚ ਡਾ. ਗੁਰਮੇਲ ਸਿੰਘ, ਗੁਰਨਾਮ ਕੰਵਰ, ਦਰਸ਼ਨ ਅÏਲਖ, ਬਲਕਾਰ ਸਿੱਧੂ, ਬਲਵਿੰਦਰ ਜੰਮੂ, ਜੈ ਸਿੰਘ ਛਿੱਬਰ, ਕਮਲ ਦੋਸਾਂਝ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਜਗਦੀਪ ਕੌਰ ਨੂਰਾਨੀ, ਨਰਿੰਦਰ ਨਸਰੀਨ, ਅਰਵਿੰਦ ਦਮਨ ਰਟੌਲ, ਸੁਰਜੀਤ ਸਿੰਘ ਧੀਰ, ਗੁਰਦਰਸ਼ਨ ਸਿੰਘ ਮਾਵੀ, ਸੰਜੀਵ ਸਿੰਘ ਸੈਣੀ ਤੋਂ ਇਲਾਵਾ ਅਦਾਕਾਰਾ ਅਨੀਤਾ ਸ਼ਬਦੀਸ, ਸੁਖਵਿੰਦਰ ਆਹੀ, ਵਰਿੰਦਰ ਸਿੰਘ ਚੱਠਾ, ਦਵਿੰਦਰ ਕੌਰ ਢਿੱਲੋਂ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਲਾਭ ਸਿੰਘ ਲਹਿਲੀ, ਸਰਬਜੀਤ ਸਿੰਘ ਪੱਡਾ, ਪਰਮਿੰਦਰ ਸਿੰਘ ਮਦਾਨ, ਭੁਪਿੰਦਰ ਸਿੰਘ, ਜਗਜੀਤ ਸਿੰਘ ਸੈਣੀ, ਤਜਿੰਦਰ ਜੋਗਾ ਸਿੰਘ, ਰਘਬੀਰ ਭੁੱਲਰ, ਪੂਨਮ ਸਿੰਘ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਮਿੰਨੀ ਸਰਕਾਰੀਆ, ਸਿਮਰਜੀਤ ਗਰੇਵਾਲ, ਹਰਭਜਨ ਕੌਰ ਢਿੱਲੋਂ, ਚਰਨਜੀਤ ਕੌਰ ਬਾਠ, ਰਾਜ ਸਮੱਧਰ, ਮਹਿੰਦਰ ਸੰਧੂ, ਜਲੌਰ ਸਿੰਘ ਖੀਵਾ, ਕੰਵਲਦੀਪ ਕੌਰ, ਅਸ਼ੋਕ ਕੁਮਾਰ ਗਿਰੀ, ਗਗਨਦੀਪ ਕੌਰ ਦੇ ਨਾਲ ਨਾਲ ਰਿਤੂ ਕੇਸਰ, ਇੰਦਰਜੀਤ ਭੁੱਲਰ, ਗੁਰਮੀਤ ਸਿੰਘ ਸਿੰਗਲ, ਗੋਰਕੀ ਸਿੰਘ, ਸਤਬੀਰ ਕੌਰ, ਧਰਮਿੰਦਰ ਸਿੰਘ, ਮੰਦਰ ਗਿੱਲ, ਰਜਿੰਦਰ ਦੱਤ,ਕਾਬਲ ਵਿਰਕ,ਰਣਜੀਤ ਕੌਰ ਸੰਧੂ, ਡਾ. ਵਿਨੋਦ ਸੋਨੀ, ਅਸ਼ਵਨੀ ਮਲਹੋਤਰਾ ਭੀਮ, ਰੂਪ ਦਿਓਲ, ਚਰਨਜੀਤ ਸਿੰਘ ਕਲੇਰ ਅਤੇ ਹਰਜੀਤ ਸਿੰਘ ਆਦਿ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕੁਮਾਰ ਮੈਡੀਕਲ ਸਟੋਰ ਗੋਲੀਕਾਂਡ ਤੋਂ ਬਾਅਦ ਸੈਕਟਰ -11 ਮਾਰਕੀਟ ਪੁਲਿਸ ਛਾਉਣੀ 'ਚ ਤਬਦੀਲ ਵੀ ਫ਼ਰਾਰ, ਪੁਲਿਸ ਵਲੋ... ਅਗਲੀ ਖ਼ਬਰ ਚਿੱਤਰਕਾਰੀ ਅਜਿਹੀਆਂ ਸੂਖਮ ਕਲਾਵਾਂ ਦਾ ਸੁਮੇਲ ਹੈ ਜੋ ਜਨੂੰਨ ਦੇ ਨਾਲ-ਨਾਲ ਲਗਨ ਤੇ ਵਧੇਰੇ ਮਿਹਨਤ ਮੰਗਦੀ ਹੈ-ਹਰਸ਼ਿਤ ਕੌ...
Ad Position 24