ਚੰਡੀਗੜ੍ਹ, 7 ਜੁਲਾਈ (ਅ. ਬ.)- ਖੇਡਾਂ ਵਿਚ ਪਰਿਵਾਰ ਦੀ ਅਮੀਰ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਦਸ ਵਰ੍ਹਿਆਂ ਦੇ ਜ਼ੋਰਾਵਰ ਸਿੰਘ ਚਹਿਲ ਨੇ ਇੰਡੀਅਨ ਗੋਲਫ਼ ਯੂਨੀਅਨ ਦੇ ਉੱਤਰੀ ਜ਼ੋਨ ਫੀਡਰ ਦੇ ਛੇਵੇਂ ਈਵੈਂਟ ਵਿਚ ਸੋਨ ਤਗਮਾ ਜਿੱਤਿਆ। ਸ੍ਰਟਾਅਬੇਰੀ ਫੀਲਡ ਹਾਈ ਸਕੂਲ ਚੰਡੀਗੜ੍ਹ ਵਿਖੇ ਪੰਜਵੀਂ ਕਲਾਸ ਦੇ ਵਿਦਿਆਰਥੀ ਜ਼ੋਰਾਵਰ ਸਿੰਘ ਨੇ ਇਹ ਟੂਰਨਾਮੈਂਟ ਅੰਬਾਲਾ ਦੇ ਖੜਗਾ ਵਾਤਾਵਰਣ ਪਾਰਕ ਤੇ ਸਿਖਲਾਈ ਕੇਂਦਰ ਵਿਚ ਜਿੱਤਿਆ, ਜਿਸ ਵਿਚ ਉਸ ਨੇ ਅੰਡਰ 6 ਸਕੋਰ ਨਾਲ ਗੋਲਡ ਮੈਡਲ ਜਿੱਤਿਆ ਸੀ। ਜ਼ੋਰਾਵਰ ਸਿੰਘ ਨੇ ਦਿਖਾ ਦਿੱਤਾ ਕਿ ਉਹ ਆਪਣੇ ਪਰਿਵਾਰ ਦੀ ਖੇਡ ਵਿਰਾਸਤ ਨੂੰ ਬਰਕਰਾਰ ਰੱਖੇਗਾ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਓਲੰਪੀਅਨ ਗਗਨ ਅਜੀਤ ਸਿੰਘ ਜੋ ਕਿ ਫਾਜ਼ਿਲਕਾ ਦੇ ਐੱਸ.ਐੱਸ.ਪੀ. ਹਨ, ਦੇ ਬੇਟੇ ਤੇ ਸਾਬਕਾ ਓਲੰਪੀਅਨ ਅਜੀਤ ਸਿੰਘ ਦੇ ਪੋਤਰੇ ਜ਼ੋਰਾਵਰ ਸਿੰਘ ਦੀ ਖੇਡਾਂ ਪ੍ਰਤੀ ਸ਼ੁਰੂ ਤੋਂ ਹੀ ਰੁਚੀ ਸੀ, ਇਸ ਲਈ ਉਨ੍ਹਾਂ ਦੇ ਪਿਤਾ ਨੇ ਬਹੁਤ ਸਹਿਯੋਗ ਕੀਤਾ। ਜ਼ੋਰਾਵਰ ਸਿੰਘ ਨੇ ਸਾਲ 2023 ਵਿਚ ਯੂ.ਐੱਸ. ਜੂਨੀਅਰ ਚੈਪੀਅਨਸ਼ਿੱਪ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਸਾਲ 2024 ਵਿਚ ਯੂ.ਐਸ. ਕਿਡਜ਼ ਜੂਨੀਅਰ ਚੈਂਪੀਅਨਸ਼ਿਪ ਵਿਚ ਵੀ ਪਹਿਲਾਂ ਸਥਾਨ ਹਾਸਿਲ ਕਰ ਚੁੱਕਾ ਹੈ।