06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਚੱਲ ਰਹੀਆਂ ਐਡਮਿਸ਼ਨਾਂ ਦੌਰਾਨ ਬੂਥ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ‘ਸੱਥ’ ਤੇ ‘ਏ. ਬੀ. ਵੀ. ਪੀ.’ ਹੋਈਆਂ ਆਹਮੋ-ਸਾਹਮਣੇ

Ad Position 21
No active advertisement
ਅਜੀਤ ਡੈਸਕ 18-07-2026
ਪੰਜਾਬ ਯੂਨੀਵਰਸਿਟੀ ’ਚ ਪਿਛਲੇ ਲੰਮੇ ਸਮੇਂ ਤੋਂ ਬੂਥ ਲਗਵਾਉਣ ’ਤੇ ਲਗਾਈ ਗਈ ਹੈ ਰੋਕ-ਸੱਥ
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਦੀਆਂ ਚੱਲ ਰਹੀਆਂ ਐਡਮਿਸ਼ਨਾਂ ਦੌਰਾਨ ਮਹੌਲ ਉਸ ਸਮੇਂ ਗਰਮਾ ਗਿਆ ਜਦੋਂ ਵਿਦਿਆਰਥੀ ਜੱਥੇਬੰਦੀ ‘ਸੱਥ’ ਨੇ ਦੂਸਰੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਵਿਰੁੱਧ ਇੱਕ ਪਾਸੜ ਹੋ ਕੇ ਚੱਲਣ ਵਿਰੁੱਧ ਭਾਰੀ ਪੁਲਿਸ ਬਲ ਦੇ ਸਾਹਮਣੇ ਭਾਰੀ ਰੋਸ ਪ੍ਰਗਟ ਕੀਤਾ। ਇਸ ਮੌਕੇ ‘ਸੱਥ’ ਦੇ ਮੈਂਬਰ ਅਤੇ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸਮੀਤ ਸਿੰਘ ਨੇ ਦੱਸਿਆ ਕਿ ਦਾਖਲਾ ਕੌਂਸਲਿੰਗ ਵਿਚ ਆਰ.ਐਸ.ਐਸ ਨਾਲ ਸੰਬੰਧਿਤ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ ਨੇ ਇੱਕ ਬੂਥ ਲਗਵਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਚ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਬੂਥ ਲਗਵਾਉਣ ਤੋਂ ਰੋਕ ਲਗਾਈ ਗਈ ਹੈ। ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਇਸ ਰਵੱਈਏ ਦਾ ਇਤਰਾਜ਼ ਯੂਨੀਵਰਸਿਟੀ ਪ੍ਰਸ਼ਾਸਨ ਸਾਹਮਣੇ ਰੱਖਿਆ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ‘ਸੱਥ’ ਨੂੰ ਬਾਰ-ਬਾਰ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਅੰਤ ਵਿਚ ਜੱਥੇਬੰਦੀ ‘ਸੱਥ’ ਨੇ ਆਪਣੇ ਪੱਧਰ ’ਤੇ ਕਾਰਵਾਈ ਕਰਕੇ ਇਹ ਬੂਥ ਨੂੰ ਹਟਵਾਇਆ ਗਿਆ। ਇਸ ਸਬੰਧੀ ਜਦੋਂ ਅਸੀਂ ਗੱਲਬਾਤ ਏ. ਬੀ. ਵੀ. ਪੀ. ਜੱਥੇਬੰਦੀ ਦੇ ਇਕਾਈ ਪ੍ਰਧਾਨ ਅਸੀਸ਼ ਸ਼ਰਮਾ ਨਾਲ ਕੀਤੀ ਤਾਂ ਉਨ੍ਹਾਂ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਬੀ.ਵੀ.ਪੀ ਦਾ ਇਹ ਹੈਲਪ ਡੈਸਕ ਕਿਸੇ ਇਕ ਸੰਗਠਨ ਦਾ ਨਹੀਂ, ਸਗੋਂ ਹਰ ਉਸ ਵਿਦਿਆਰਥੀ ਦਾ ਹੈ ਜੋ ਕਾਊਂਸਲਿੰਗ ਲਈ ਇੱਥੇ ਆਇਆ ਹੈ। ]
ਇਸ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦੇਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ ਹੈ। ਇਸ ਸੇਵਾ ਵਿਚ ਰੁਕਾਵਟ ਪੈਦਾ ਕਰਨਾ ਸਿੱਧੇ ਤੌਰ ’ਤੇ ਵਿਦਿਆਰਥੀਆਂ ਦੇ ਹਿੱਤਾਂ ਦੇ ਵਿਰੁੱਧ ਹੈ। ਕੁਝ ਵਿਦਿਆਰਥੀ ਸੰਗਠਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਅਜਿਹੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ’ਤੇ ਰਾਜਨੀਤਿਕ ਪ੍ਰਚਾਰ ਦਾ ਸਾਧਨ ਬਣਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਟ੍ਰੇਨ ਰਵਾਨਾ ਅਗਲੀ ਖ਼ਬਰ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ਼ 45 ਦਿਨਾਂ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ-ਡੀ. ਜੀ. ਪੀ. ਵਿਰਕ
Ad Position 24
No active advertisement