05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੀ. ਐੱਮ. ਸੀ. ਹਾਰਟੀਕਲਚਰ ਵਰਕਰਜ਼ ਯੂਨੀਅਨ ਦੀ ਰੈਲੀ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਗੂੰਜੇ ਨਾਅਰੇ

Ad Position 21
No active advertisement
ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਅਜਾਇਬ ਸਿੰਘ ਔਜਲਾ)– ਲੜੀਵਾਰ ਚੱਲ ਰਹੇ ਸੰਘਰਸ਼ਾਂ ਦੀ ਕੜੀ ਵਿਚ ਸੀ.ਐੱਮ.ਸੀ. ਹਾਰਟੀਕਲਚਰ ਵਰਕਰਜ਼ ਯੂਨੀਅਨ ਚੰਡੀਗੜ੍ਹ ਵਲੋਂ ਅੱਜ ਐਮ.ਸੀ ਬਾਗਬਾਨੀ, ਸੈਕਟਰ-36 ਵਿੱਚ ਗੇਟ ਰੈਲੀ ਕੀਤੀ ਗਈ। ਰੈਲੀ ਵਿਚ 10 ਸਾਲ ਪੂਰੇ ਕਰ ਚੁੱਕੇ ਸਾਰੇ ਕਾਂਟਰੈਕਟ ਕਰਮਚਾਰੀਆਂ ਨੂੰ ਜਲਦ ਪੱਕਾ ਕਰਨ, ਆਊਟਸੋਰਸ ਕਰਮਚਾਰੀਆਂ ਨੂੰ ਜਲਦ ਵਿਭਾਗ ਦੇ ਅਧੀਨ ਕਰਨ ਅਤੇ ਬਰਾਬਰ ਕੰਮ ਦੇ ਆਧਾਰ ’ਤੇ ਬਰਾਬਰ ਤਨਖ਼ਾਹ ਦੇਣ ਦੀ ਮੰਗ ਨੂੰ ਮੁੱਖ ਤੌਰ ’ਤੇ ਉਠਾਇਆ ਗਿਆ। ਪ੍ਰਸ਼ਾਸਨ ਨੂੰ ਅਸਥਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਜਲਦ ਢੁੱਕਵੇਂ ਕਦਮ ਚੁੱਕਣ ਪ੍ਰਤੀ ਨਾਅਰੇ ਵੀ ਗੂੰਜੇ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਕੇਸ਼ ਚੰਦ, ਹਰਦੀਪ ਸਿੰਘ, ਬੁੱਧਰਾਮ, ਅਜਾਇਬ ਸਿੰਘ, ਸੋਹਨ ਲਾਲ, ਰਾਜਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਬਿਨੋਦ ਮੀਲੂ, ਦੇਵੀ ਸਿੰਘ ਆਦਿ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਕਾਰਜਪ੍ਰਣਾਲੀ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਨਿਗਮ ਦੇ ਨਕਾਰਾਤਮਕ ਅਤੇ ਕਰਮਚਾਰੀ ਵਿਰੋਧੀ ਰਵੱਈਏ ਕਾਰਨ ਕਰਮਚਾਰੀਆਂ ਦੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਲਗਾਤਾਰ ਨਕਾਰਾਤਮਕ ਰਵੱਈਆ ਅਪਣਾ ਰਿਹਾ ਹੈ। ਇਸ ਕਾਰਨ 10 ਸਾਲ ਪੂਰੇ ਕਰ ਚੁੱਕੇ ਸਾਰੇ ਡੇਲੀਵੇਜ ਅਤੇ ਕਾਂਟਰੈਕਟ ਕਰਮਚਾਰੀਆਂ ਨੂੰ ਇੱਕਮੁਸ਼ਤ ਪੱਕਾ ਕਰਨ, ਆਊਟਸੋਰਸ ਕਰਮਚਾਰੀਆਂ ਨੂੰ ਜੈਮ ਪੋਰਟਲ ਦੀ ਬਜਾਏ ਸਿੱਧੇ ਤੌਰ ’ਤੇ ਪ੍ਰਸ਼ਾਸਨ ਜਾਂ ਸਰਕਾਰੀ ਕੇਂਦਰਿਤ ਏਜੰਸੀ ਦੇ ਅਧੀਨ ਕਰਕੇ ਰਿਟਾਇਰਮੈਂਟ ਤੱਕ ਨੌਕਰੀ ਦੀ ਸੁਰੱਖਿਆ ਦੇਣ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੇ ਸਿਧਾਂਤ ਨੂੰ ਲਾਗੂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਵਿਭਾਗਾਂ ਵਿੱਚ ਖਾਲੀ ਪਈਆਂ ਤਰੱਕੀ ਵਾਲੀਆਂ ਅਸਾਮੀਆਂ ਜਲਦ ਭਰਨ ਆਦਿ ਮੰਗਾਂ ਬਾਰੇ ਗੱਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਫੁੱਟਬਾਲ ਟਰਾਫੀ ਸੇਂਟ ਜੌਹਨਜ਼ ਹਾਈ ਸਕੂਲ 26 ਨੇ ਜਿੱਤੀ ਅਗਲੀ ਖ਼ਬਰ ਸੈਕਟਰ 42 ਮਾਰਕੀਟ ਦੇ ਬੁਨਿਆਦੀ ਢਾਂਚੇ ਨੂੰ ਮਿਲੇਗੀ ਮਜ਼ਬੂਤੀ
Ad Position 24
No active advertisement