05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਯੂ. ਆਈ. ਈ. ਟੀ. ਦੇ ਸੰਸਥਾਪਕ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਸੋਹੀ ਦੀ ਯਾਦ ’ਚ ਲਾਇਬ੍ਰੇਰੀ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 25-07-2026
ਚੰਡੀਗੜ੍ਹ, 24 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂ.ਆਈ.ਟੀ.ਟੀ) ਵਿਖੇ ਇਕ ਸਮਾਰੋਹ ਦੌਰਾਨ ਲਾਇਬ੍ਰੇਰੀ ਦੇ ਸੰਸਥਾਪਕ ਡਾਇਰੈਕਟਰ ਪ੍ਰੋ. ਬਲਵਿੰਦਰ ਸਿੰਘ ਸੋਹੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਯੂ.ਆਈ.ਈ.ਟੀ ਦੇ ਡਾਇਰੈਕਟਰ ਪ੍ਰੋ. ਸੁਖਵਿੰਦਰ ਸਿੰਘ ਨੇ ਕੀਤੀ। ਪ੍ਰੋਗਰਾਮ ਵਿਚ ਸਵ. ਪ੍ਰੋ. ਸੋਹੀ ਦੀ ਪਤਨੀ ਹਰਭਜਨ ਕੌਰ ਸੋਹੀ, ਪੀ.ਯੂ ਦੇ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ, ਡਾਇਰੈਕਟਰ ਆਰ.ਡੀ.ਸੀ ਪ੍ਰੋ. ਸਵਿਤਾ ਗੁਪਤਾ, ਡੀਨ ਵਿਦਿਆਰਥੀ ਭਲਾਈ ਪ੍ਰੋ. ਯੋਗੇਸ਼ ਰਾਵਲ, ਯੂ.ਆਈ.ਈ.ਟੀ. ਦੇ ਸਾਬਕਾ ਡਾਇਰੈਕਟਰ ਪ੍ਰੋ. ਜੇ.ਕੇ. ਗੋਸਵਾਮੀ ਅਤੇ ਪ੍ਰੋ. ਸੰਜੀਵ ਪੁਰੀ ਸ਼ਾਮਲ ਸਨ। ਨਵੀਂ ਸਮਰਪਿਤ ਪ੍ਰੋ. ਬੀ.ਐੱਸ. ਸੋਹੀ ਲਾਇਬ੍ਰੇਰੀ ਪ੍ਰੋ. ਸੋਹੀ ਦੀ ਅਸਾਧਾਰਨ ਦੂਰਦਰਸ਼ੀ, ਅਗਵਾਈ ਅਤੇ ਅਟੁੱਟ ਵਚਨਬੱਧਤਾ ਨੂੰ ਇਕ ਸਥਾਈ ਸ਼ਰਧਾਂਜਲੀ ਹੈ। ਜਿਨ੍ਹਾਂ ਦੇ ਮੋਹਰੀ ਯਤਨਾਂ ਨੇ ਯੂ.ਆਈ.ਈ.ਟੀ ਦੀ ਨੀਂਹ ਰੱਖੀ ਅਤੇ ਇਸਨੂੰ ਖੇਤਰ ਦੇ ਪ੍ਰਮੁੱਖ ਇੰਜੀਨੀਅਰਿੰਗ ਸੰਸਥਾਵਾਂ ਵਿਚੋਂ ਇਕ ਵਿਚ ਬਦਲ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਪ੍ਰੋ. ਸੋਹੀ ਨੂੰ ਇਕ ਦੂਰਦਰਸ਼ੀ ਸਿੱਖਿਆ ਸ਼ਾਸਤਰੀ, ਇਕ ਪ੍ਰੇਰਨਾਦਾਇਕ ਸਲਾਹਕਾਰ ਅਤੇ ਇੱਕ ਵਿਲੱਖਣ ਸੰਸਥਾ ਨਿਰਮਾਤਾ ਵਜੋਂ ਯਾਦ ਕੀਤਾ। ਜਿਨ੍ਹਾਂ ਦੀ ਵਿਰਾਸਤ ਵਿਦਿਆਰਥੀਆਂ ਅਤੇ ਫੈਕਲਟੀ ਦੀਆਂ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਨਮਾਨ ਵਿਚ ਲਾਇਬ੍ਰੇਰੀ ਸਮਰਪਿਤ ਕਰਨਾ ਇੰਜੀਨੀਅਰਿੰਗ ਸਿੱਖਿਆ ਅਤੇ ਗਿਆਨ ਸਿਰਜਣ ਪ੍ਰਤੀ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਦੀ ਇੱਕ ਢੁਕਵੀਂ ਮਾਨਤਾ ਹੈ।ਪ੍ਰੋ. ਵਰਮਾ ਨੇ ਕਿਹਾ ਕਿ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਨਗੀਆਂ। ਪ੍ਰੋ. ਸੋਹੀ ਨੂੰ ਉਨ੍ਹਾਂ ਦੀ ਸਦੀਵੀ ਵਿਰਾਸਤ ਦਾ ਸਨਮਾਨ ਕਰਨ ਲਈ ਪੰਜਾਬ ਯੂਨੀਵਰਸਿਟੀ ਤੇ ਯੂ. ਆਈ. ਈ. ਟੀ. ਭਾਈਚਾਰੇ ਦਾ ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਆਈ. ਟੀ. ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ-ਗੌਰਵ ਗੌਤ... ਅਗਲੀ ਖ਼ਬਰ ਸੂਬੇ ’ਚ 1 ਕਰੋੜ 40 ਲੱਖ ਬੂਟੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ-ਮੁੱਖ ਮੰਤਰੀ
Ad Position 24
No active advertisement