05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਚੰਡੀਗੜ੍ਹ ਦੇ ਸਫ਼ਾਈ ਕਰਮਚਾਰੀਆਂ ਨੂੰ 4 ਸਾਲ ਬਾਅਦ ਮਿਲੀ ਤਨਖਾਹ, ਵਾਲਮੀਕਿ ਮੰਦਰ ਵਿਖੇ 551 ਦੀਵੇ ਜਗਾ ਕੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 27-07-2026
ਚੰਡੀਗੜ੍ਹ, 26 ਜੁਲਾਈ(ਅਜੀਤ ਬਿਊਰੋ)- ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਦੇ ਲਗਾਤਾਰ ਯਤਨਾਂ ਸਦਕਾ ਨਗਰ ਨਿਗਮ ਚੰਡੀਗੜ੍ਹ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਨਾਲ ਜੁੜੇ 114 ਸਫਾਈ ਕਰਮਚਾਰੀਆਂ ਨੂੰ ਆਖ਼ਿਰਕਾਰ ਚਾਰ ਸਾਲ ਬਾਅਦ ਉਨ੍ਹਾਂ ਦੀ ਬਕਾਇਆ ਤਨਖਾਹ ਮਿਲ ਗਈ। ਇਸ ਖੁਸ਼ੀ ਵਿੱਚ ਸੈਕਟਰ-25 ਸਥਿਤ ਸ੍ਰੀ ਵਾਲਮੀਕੀ ਮੰਦਰ ਵਿਖੇ ਭਾਵੁਕ ਅਤੇ ਇਤਿਹਾਸਕ ਮਾਹੌਲ ਦੇਖਣ ਨੂੰ ਮਿਲਿਆ, ਜਿੱਥੇ 114 ਸਫ਼ਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ 551 ਦੀਵੇ ਜਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਦੀਪ ਸਿੰਘ ਗਿੱਲ ਦਾ ਧੰਨਵਾਦ ਪ੍ਰਗਟਾਇਆ। ਸਫ਼ਈ ਕਰਮਚਾਰੀਆਂ ਨੇ ਕਿਹਾ ਕਿ ਲੰਬੇ ਸੰਘਰਸ਼ ਅਤੇ ਲਗਾਤਾਰ ਕੀਤੇ ਗਏ ਯਤਨਾਂ ਤੋਂ ਬਾਅਦ ਆਖ਼ਿਰਕਾਰ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਸਬੰਧ ਵਿਚ ਮਹਿਲਾ ਪ੍ਰਧਾਨ ਸੋਨੀਆ ਅਟਵਾਲ ਨੇ ਦੱਸਿਆ ਕਿ ਇਨ੍ਹਾਂ 114 ਸਫਾਈ ਕਰਮਚਾਰੀਆਂ ਦੀ ਤਨਖਾਹ ਸਾਲ 2022 ਤੋਂ ਲੰਬਿਤ ਸੀ। ਇਸ ਗੰਭੀਰ ਮਾਮਲੇ ਨੂੰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਪ੍ਰਮੁੱਖਤਾ ਨਾਲ ਉਠਾਇਆ। ਉਨ੍ਹਾਂ ਨੇ 24 ਜੂਨ 2026 ਅਤੇ 1 ਜੁਲਾਈ 2026 ਨੂੰ ਸਬੰਧਤ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗਾਂ ਕਰਕੇ ਕਰਮਚਾਰੀਆਂ ਦੀ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਪਹਿਲ ਕੀਤੀ। ਕਰਮਚਾਰੀਆਂ ਨੇ ਇਹ ਵੀ ਕਿਹਾ ਕਿ ਉਹ ਹੁਣ ਪਹਿਲਾਂ ਨਾਲੋਂ ਵੱਧ ਉਤਸ਼ਾਹ ਅਤੇ ਸਮਰਪਣ ਨਾਲ ਦੇਸ਼ ਦੇ ਸਵੱਛਤਾ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਡੋਰ-ਟੂ-ਡੋਰ ਮਹਿਲਾ ਪ੍ਰਧਾਨ ਚੰਡੀਗੜ੍ਹ ਸੋਨੀਆ ਅਟਵਾਲ, ਪ੍ਰਧਾਨ ਸ਼ਮਸ਼ੇਰ ਸਿੰਘ ਲੋਟੀਆ, ਮਹਿੰਦਰ ਰਾਣਾ ਪ੍ਰਧਾਨ ਵਾਰਡ ਨੰਬਰ 16, ਮੀਡੀਆ ਪ੍ਰਭਾਰੀ ਰੋਹਿਤ ਗਰਵੀ, ਰਕੇਸ਼ ਪਾਹੁਲ, ਸੀਮਾ ਕੁਮਾਰੀ, ਰਾਜਵੀਰ ਬਿਰਲਾ, ਸੁਦੇਸ਼ ਬਿਰਲਾ, ਕਵਿਤਾ ਕੁਮਾਰੀ, ਭੀਮ ਸਿੰਘ ਅਟਵਾਲ, ਬਲਬੀਰ ਅਟਵਾਲ, ਦੀਪਕ ਕੁਮਾਰ ਤੋਂ ਇਲਾਵਾ ਹੋਰ ਵੀ ਕਰਮਚਾਰੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗਾ-ਸਿਮਰਨਜੀਤ ਸਿੰਘ ਮਾਨ ਅਗਲੀ ਖ਼ਬਰ ਡੱਡੂਮਾਜਰਾ ’ਚ ਕਾਰ ਦੀ ਭੰਨ-ਤੋੜ ਕਰਨ ਵਾਲੇ 5 ਮੁਲਜ਼ਮ ਪੁਲਿਸ ਅੜਿੱਕੇ, ਇਕ ਨਾਬਾਲਗ ਵੀ ਕਾਬੂ
Ad Position 24
No active advertisement