05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਪੱਤਰਕਾਰ ਬਲਵਨ ਕਰੀਵਾਲ ਦੀ ਕਾਵਿ-ਪੁਸਤਕ ‘ਖੁਸ਼ੀਆਂ ਦੀ ਚਾਬੀ’ ਲੋਕ ਅਰਪਿਤ

Ad Position 21
No active advertisement
ਅਜੀਤ ਡੈਸਕ 27-07-2026
ਚੰਡੀਗੜ੍ਹ, 26 ਜੁਲਾਈ (ਸੰਦੀਪ ਕੁਮਾਰ ਮਾਹਨਾ) -ਬਚਪਨ ਦੀਆਂ ਯਾਦਾਂ, ਮਾਂ ਦੇ ਪਿਆਰ ਅਤੇ ਰਸੋਈ ਦੀ ਮਹਿਕ, ਪਿਤਾ ਦੀਆਂ ਜ਼ਿੰਮੇਵਾਰੀਆਂ, ਜੀਵਨ ਸਾਥਣ ਦੇ ਸਹਿਯੋਗ, ਪੁੱਤਰ ਦੇ ਵਧਦੇ ਕਦਮਾਂ, ਕੁਦਰਤ ਦੇ ਬਦਲਦੇ ਰੰਗਾਂ ਨੂੰ ਸੰਵੇਦਨਸ਼ੀਲ ਅੰਦਾਜ਼ ਵਿਚ ਕਵਿਤਾਵਾਂ ਰਾਹੀਂ ਪੇਸ਼ ਕਰਦਿਆਂ ਸੀਨੀਅਰ ਪੱਤਰਕਾਰ ਬਲਵਨ ਕਰੀਵਾਲ ਵਲੋਂ ਲਿਖੀ ਪੁਸਤਕ ‘ਖੁਸ਼ੀਆਂ ਦੀ ਚਾਬੀ’ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲੋਕ ਅਰਪਿਤ ਕੀਤਾ ਗਿਆ। ਸਮਾਗਮ ਦੌਰਾਨ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਇਹ ਪੁਸਤਕ ਸਿਰਫ਼ ਕਵਿਤਾਵਾਂ ਦਾ ਸੰਗ੍ਰਹਿ ਨਹੀਂ, ਸਗੋਂ ਸਮਾਜ ਨੂੰ ਆਤਮ-ਚਿੰਤਨ ਲਈ ਪ੍ਰੇਰਿਤ ਕਰਨ ਵਾਲਾ ਸਾਹਿਤਕ ਦਸਤਾਵੇਜ਼ ਹੈ, ਜੋ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀ ਅਤੇ ਦੇਸ਼ਭਗਤੀ ਦਾ ਸੰਦੇਸ਼ ਦਿੰਦਿਆਂ ਪਾਠਕਾਂ ਦੇ ਦਿਲਾਂ ‘ਤੇ ਲੰਬੇ ਸਮੇਂ ਤੱਕ ਅਸਰ ਛੱਡੇਗੀ।ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਏ ਗਏ ਸਮਾਗਮ ਵਿਚ ਪੱਤਰਕਾਰਾਂ, ਲੇਖਕ ਦੇ ਪਰਿਵਾਰਕ ਮੈਂਬਰਾਂ, ਸਾਹਿਤਕਾਰਾਂ ਅਤੇ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ। ਇਸ ਮੌਕੇ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਅਜਿਹੀਆਂ ਰਚਨਾਵਾਂ ਪੱਤਰਕਾਰਤਾ ਦੇ ਰਚਨਾਤਮਕ ਪੱਖ ਨੂੰ ਵੀ ਉਜਾਗਰ ਕਰਦੀਆਂ ਹਨ। ਲੇਖਕ ਬਲਵਾਨ ਕਰੀਵਾਲ ਨੇ ਪੁਸਤਕ ਦੀ ਪ੍ਰੇਰਣਾ ਬਾਰੇ ਦੱਸਦਿਆਂ ਕਿਹਾ ਕਿ ‘ਖੁਸ਼ੀਆਂ ਦੀ ਚਾਬੀ’ ਇਸ ਵਿਚਾਰ ‘ਤੇ ਆਧਾਰਿਤ ਹੈ ਕਿ ਖੁਸ਼ੀਆਂ ਕਿਸੇ ਤਿਜੋਰੀ ਵਿਚ ਬੰਦ ਨਹੀਂ ਹੁੰਦੀਆਂ, ਸਗੋਂ ਜੀਵਨ ਦੇ ਛੋਟੇ-ਛੋਟੇ ਪਲਾਂ ਵਿਚ ਵਿਖਰੀਆਂ ਹੁੰਦੀਆਂ ਹਨ। ਅਸਲ ਖੁਸ਼ੀ ਦੀ ਚਾਬੀ ਉਨ੍ਹਾਂ ਪਲਾਂ ਨੂੰ ਪਛਾਣਨ ਅਤੇ ਆਪਣੇ ਅੰਦਰ ਮੌਜੂਦ ਸੰਤੁਸ਼ਟੀ ਨੂੰ ਮਹਿਸੂਸ ਕਰਨ ਵਿਚ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ‘ਖੁਸ਼ੀਆਂ ਦੀ ਚਾਬੀ’ ਪਾਠਕਾਂ ਦੇ ਦਿਲਾਂ ‘ਚ ਵਿਸ਼ੇਸ਼ ਥਾਂ ਬਣਾਉਣ ਦੇ ਨਾਲ-ਨਾਲ ਸਮਾਜ ਵਿਚ ਸਕਾਰਾਤਮਕ ਸੋਚ ਨੂੰ ਵੀ ਮਜ਼ਬੂਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਦਾ ਸਨਮਾਨ ਅੱਜ ਅਗਲੀ ਖ਼ਬਰ ਓਮੈਕਸ ਕਾਸੀਆ ’ਚ ਬੂਟੇ ਲਗਾਏ
Ad Position 24
No active advertisement