05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਇਨਡ੍ਰਾਈਵ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨਾਲ ਕੀਤੀ ਸਾਂਝੇਦਾਰੀ

Ad Position 21
No active advertisement
ਅਜੀਤ ਡੈਸਕ 28-07-2026
ਚੰਡੀਗੜ੍ਹ, 27 ਜੁਲਾਈ (ਅ. ਬ.)- ਇਨਡ੍ਰਾਈਵ ਨੇ ਯਾਤਰੀਆਂ ਤੇ ਡਰਾਈਵਰਾਂ ਦੀ ਸੁਰੱਖਿਆ ਦੇ ਨਾਲ-ਨਾਲ ਡਰਾਈਵਰਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੰਪਨੀ ਨੇ ਦੱਸਿਆ ਕਿ ਉਸ ਦੇ ਪਲੇਟਫਾਰਮ ’ਤੇ ਹੋਣ ਵਾਲੀਆਂ ਸਾਰੀਆਂ ਰਾਈਡਾਂ ਹੁਣ ਡਰਾਈਵਰ ਤੇ ਯਾਤਰੀ ਦੋਵਾਂ ਲਈ 5 ਤੋਂ 6 ਲੱਖ ਰੁਪਏ ਤੱਕ ਦੇ ਮੁਫ਼ਤ ਬੀਮਾ ਕਵਰ ਦੇ ਦਾਇਰੇ ਵਿਚ ਹੋਣਗੀਆਂ। ਹਾਲਾਂਕਿ, ਬੀਮਾ ਕਲੇਮ ਦੀ ਮਨਜ਼ੂਰੀ ਨਿਰਧਾਰਤ ਨਿਯਮਾਂ ਤੇ ਮੁਲਾਂਕਣ ਦੇ ਆਧਾਰ ’ਤੇ ਹੀ ਦਿੱਤੀ ਜਾਵੇਗੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਮਾਰੁਤੀ ਸੁਜ਼ੂਕੀ ਡਰਾਈਵਿੰਗ ਸਕੂਲ ਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਡਰਾਈਵਰਾਂ ਲਈ ਨਿਯਮਿਤ ਸਿਖਲਾਈ ਪ੍ਰੋਗਰਾਮ ਚਲਾ ਰਹੀ ਹੈ। ਇਸ ਤਹਿਤ ਸੜਕ ਸੁਰੱਖਿਆ ਸਬੰਧੀ ਸੈਸ਼ਨ ਕਰਵਾਏ ਜਾ ਰਹੇ ਹਨ ਤੇ ਵਾਹਨਾਂ ’ਤੇ ਰਿਫਲੈਕਟਿਵ ਸੇਫਟੀ ਸਟਿਕਰ ਵੀ ਲਗਾਏ ਜਾ ਰਹੇ ਹਨ। ਇਨਡ੍ਰਾਈਵ ਇੰਡੀਆ ਦੇ ਕੰਟਰੀ ਮੈਨੇਜਰ ਅਵਿਕ ਕਰਮਾਕਰ ਨੇ ਕਥਿਤ ਤੌਰ ’ਤੇ ਰੂਟ ਬਦਲਣ, ਆਫਲਾਈਨ ਭੁਗਤਾਨ ਦੀ ਮੰਗ, ਰਾਤ ਸਮੇਂ ਵਾਧੂ ਕਿਰਾਇਆ ਵਸੂਲਣ, ਸ਼ਿਕਾਇਤਾਂ ਦੇ ਨਿਪਟਾਰੇ, ਦਫ਼ਤਰ ਤੱਕ ਪਹੁੰਚ ਤੇ ਯਾਤਰੀ ਸੁਰੱਖਿਆ ਵਰਗੇ ਮੁੱਦਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੰਪਨੀ ਨੇ ਆਪਣੇ ਸੁਰੱਖਿਆ ਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਦੀ ਵਿਰਾਸਤ ਨੂੰ ਤਸਵੀਰਾਂ ਰਾਹੀਂ ਕੀਤਾ ਗਿਆ ਸਾਕਾਰ, ਪ੍ਰਸ਼ਾਸਕ ਕਟਾਰੀਆ ਨੇ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਤੇਜ਼ ਰਫ਼ਤਾਰ ਸਕਾਰਪੀਓ ਨੇ ਇਰਟਿਗਾ ਕਾਰ ਨੂੰ ਮਾਰੀ ਟੱਕਰ
Ad Position 24
No active advertisement