05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪਾਵਰ ਫੈਕਟਰ ’ਚ ਸੁਧਾਰ ਕਰਨ ਨਾਲ ਘਟੇਗਾ ਬਿਜਲੀ ਬਿੱਲ- ਸੀ .ਪੀ. ਡੀ. ਐਲ

Ad Position 21
No active advertisement
ਅਜੀਤ ਡੈਸਕ 31-07-2026
ਚੰਡੀਗੜ੍ਹ, 30 ਜੁਲਾਈ (ਸੰਦੀਪ ਕੁਮਾਰ ਮਾਹਨਾ)- ਵਪਾਰਕ ਤੇ ਉਦਯੋਗਿਕ ਖਪਤਕਾਰ ਆਪਣੀ ਅਸਲ ਬਿਜਲੀ ਖਪਤ ਘਟਾਏ ਬਿਨਾਂ ਵੀ ਪਾਵਰ ਫੈਕਟਰ ਵਿੱਚ ਸੁਧਾਰ ਕਰਕੇ ਬਿਜਲੀ ਬਿੱਲਾਂ ਵਿੱਚ ਵੱਡੀ ਬਚਤ ਕਰ ਸਕਦੇ ਹਨ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਿਟੇਡ ਨੇ ਮੌਜੂਦਾ ਕਿਲੋਵੋਲਟ-ਐਂਪੀਅਰ ਘੰਟਾ ਆਧਾਰਿਤ ਟੈਰਿਫ ਪ੍ਰਣਾਲੀ ਤਹਿਤ ਪਾਵਰ ਫੈਕਟਰ ਦੀ ਅਹਿਮੀਅਤ ਬਾਰੇ ਖਪਤਕਾਰਾਂ ਨੂੰ ਜਾਣੂ ਕਰਵਾਉਂਦਿਆਂ ਬਿਜਲੀ ਸਿਸਟਮ ਦੀ ਤਕਨੀਕੀ ਜਾਂਚ ਕਰਵਾਉਣ ਅਤੇ ਲੋੜ ਅਨੁਸਾਰ ਉਚਿਤ ਉਪਕਰਨ ਲਗਾਉਣ ਦੀ ਅਪੀਲ ਕੀਤੀ ਹੈ। ਸੀ.ਪੀ.ਡੀ.ਐਲ. ਵਲੋਂ ਜਾਰੀ ਜਾਣਕਾਰੀ ਅਨੁਸਾਰ ਇਸ ਪਹਿਲ ਦਾ ਉਦੇਸ਼ ਉਨ੍ਹਾਂ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਵਿਚ ਜਾਗਰੂਕਤਾ ਪੈਦਾ ਕਰਨਾ ਹੈ, ਜਿਨ੍ਹਾਂ ਦੀ ਬਿਲਿੰਗ ਮੌਜੂਦਾ ਟੈਰਿਫ ਆਰਡਰ ਤਹਿਤ ਕਿਲੋਵੋਲਟ-ਐਂਪੀਅਰ ਪ੍ਰਤੀ ਘੰਟਾ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਕੰਪਨੀ ਨੇ ਸਪੱਸ਼ਟ ਕੀਤਾ ਕਿ ਇਹ ਜਾਣਕਾਰੀ ਸਿਰਫ਼ ਖਪਤਕਾਰਾਂ ਨੂੰ ਪਾਵਰ ਫੈਕਟਰ ਦੇ ਮਹੱਤਵ ਅਤੇ ਇਸ ਨਾਲ ਹੋਣ ਵਾਲੀ ਸੰਭਾਵਿਤ ਬਚਤ ਬਾਰੇ ਜਾਣੂ ਕਰਵਾਉਣ ਲਈ ਹੈ ਅਤੇ ਇਸ ਨਾਲ ਮੌਜੂਦਾ ਟੈਰਿਫ, ਬਿਲਿੰਗ ਪ੍ਰਣਾਲੀ ਜਾਂ ਨਿਯਮਕ ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸੀ.ਪੀ.ਡੀ.ਐਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਪਾਵਰ ਫੈਕਟਰ ਕੇਵੀਏਐਚ-ਆਧਾਰਿਤ ਟੈਰਿਫ ਅਧੀਨ ਵਪਾਰਕ ਅਤੇ ਉਦਯੋਗਿਕ ਖਪਤਕਾਰਾਂ ਦੀ ਬਿਲਿੰਗ ਦਾ ਇਕ ਮਹੱਤਵਪੂਰਨ, ਪਰ ਅਕਸਰ ਅਣਗੌਲਿਆ ਰਹਿ ਜਾਣ ਵਾਲਾ ਪੱਖ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਆਪਣੇ ਬਿਜਲੀ ਸਿਸਟਮ ਦੀ ਯੋਗ ਇਲੈਕਟ੍ਰੀਕਲ ਮਾਹਿਰਾਂ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ ਉਚਿਤ ਸਮਰੱਥਾ ਵਾਲੇ ਕੈਪੈਸਿਟਰ ਬੈਂਕ ਜਾਂ ਆਟੋਮੈਟਿਕ ਪਾਵਰ ਫੈਕਟਰ ਕਰੈਕਸ਼ਨ ਪੈਨਲ ਲਗਾਉਣੇ ਚਾਹੀਦੇ ਹਨ। ਕੰਪਨੀ ਨੇ ਖਪਤਕਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯੋਗ ਮਾਹਿਰਾਂ ਤੋਂ ਆਪਣੇ ਬਿਜਲੀ ਸਿਸਟਮ ਦੀ ਜਾਂਚ ਕਰਵਾਉਣ ਅਤੇ ਲੋੜ ਅਨੁਸਾਰ ਉਚਿਤ ਸਮਰੱਥਾ ਵਾਲੇ ਕੈਪੈਸਿਟਰ ਬੈਂਕ ਜਾਂ ਏ.ਪੀ.ਐਫ.ਸੀ. ਪੈਨਲ ਸਥਾਪਿਤ ਕਰਨ। ਸੰਭਾਵਿਤ ਬਚਤ ਦੀ ਉਦਾਹਰਨ ਦਿੰਦਿਆਂ ਸੀ.ਪੀ.ਡੀ.ਐਲ. ਵਲੋਂ ਦੱਸਿਆ ਗਿਆ ਕਿ ਜੇਕਰ ਕਿਸੇ ਐਲਟੀ ਉਦਯੋਗਿਕ ਖਪਤਕਾਰ ਦੀ ਬਿਜਲੀ ਖਪਤ 1,000 ਕੇ ਵੀ ਐਚ ਹੈ ਅਤੇ ਉਸ ਦਾ ਪਾਵਰ ਫੈਕਟਰ 0.70 ਹੈ ਤਾਂ ਮੌਜੂਦਾ ਟੈਰਿਫ ਅਨੁਸਾਰ ਉਸ ਦਾ ਊਰਜਾ ਸ਼ੁਲਕ 6,430 ਰੁਪਏ ਬਣਦਾ ਹੈ। ਜੇਕਰ ਉਹ ਪਾਵਰ ਫੈਕਟਰ ਵਧਾ ਕੇ 0.85 ਕਰ ਲੈਂਦਾ ਹੈ ਤਾਂ ਇਹ ਸ਼ੁਲਕ ਘਟ ਕੇ 5,292 ਰੁਪਏ ਰਹਿ ਜਾਂਦਾ ਹੈ, ਜਦਕਿ ਪਾਵਰ ਫੈਕਟਰ 1.00 ਹੋਣ ਦੀ ਸਥਿਤੀ ਵਿਚ ਊਰਜਾ ਸ਼ੁਲਕ ਸਿਰਫ਼ 4,500 ਰੁਪਏ ਰਹਿ ਜਾਂਦਾ ਹੈ।ਕੰਪਨੀ ਅਨੁਸਾਰ ਇਹ ਉਦਾਹਰਨ ਦਰਸਾਉਂਦੀ ਹੈ ਕਿ ਅਸਲ ਬਿਜਲੀ ਖਪਤ ਘਟਾਏ ਬਿਨਾਂ ਵੀ ਸਿਰਫ਼ ਪਾਵਰ ਫੈਕਟਰ ਵਿਚ ਸੁਧਾਰ ਕਰਕੇ ਬਿਜਲੀ ਬਿੱਲ ਵਿੱਚ ਮਹੱਤਵਪੂਰਨ ਕਮੀ ਲਿਆਂਦੀ ਜਾ ਸਕਦੀ ਹੈ
Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ਅਤੇ ਖਰੜ ’ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਪੁਲਿਸ ਵਲੋਂ ਹਥਿਆਰਾਂ ਤੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ, ਤਿੰਨ ਮੁਲਜ਼ਮ ਕਾਬੂ
Ad Position 24
No active advertisement