04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੇਵਾ-ਮੁਕਤ ਬੈਂਕ ਅਧਿਕਾਰੀ ਨਾਲ 13.65 ਲੱਖ ਰੁ. ਦੀ ਹੋਈ ਸਾਈਬਰ ਠੱਗੀ

ਐੱਸ. ਏ.

Ad Position 21
No active advertisement
ਅਜੀਤ ਡੈਸਕ 04-08-2026
ਐੱਸ. ਏ. ਐੱਸ. ਨਗਰ, 3 ਅਗਸਤ (ਕਪਿਲ ਵਧਵਾ)-ਅਡਾਨੀ ਗੈਸ ਦਾ ਬਕਾਇਆ ਬਿੱਲ ਅੱਪਡੇਟ ਕਰਨ ਦੇ ਨਾਂਅ ‘ਤੇ ਭੇਜੇ ਗਏ ਫ਼ਰਜ਼ੀ ਵਟਸਐਪ ਸੰਦੇਸ਼ ‘ਤੇ ਕਲਿੱਕ ਕਰਨਾ ਸੇਵਾ-ਮੁਕਤ ਬੈਂਕ ਅਧਿਕਾਰੀ ਨੂੰ ਮਹਿੰਗਾ ਪੈ ਗਿਆ। ਠੱਗਾਂ ਨੇ ਕੇਵਲ ਦੋ ਮਿੰਟਾਂ ਵਿਚ ਉਸ ਦੇ ਬੈਂਕ ਖਾਤੇ, ਕ੍ਰੈਡਿਟ ਕਾਰਡ ਤੇ ਪਤਨੀ ਦੇ ਬੈਂਕ ਖਾਤੇ ‘ਚੋਂ ਕੁੱਲ 13.65 ਲੱਖ ਰੁ. ਕੱਢ ਲਏ। ਇਸ ਸੰਬੰਧੀ ਫੇਜ਼-4 ਮੁਹਾਲੀ ਦੇ ਰਹਿਣ ਵਾਲੇ 67 ਸਾਲਾ ਗੁਰਚਰਨ ਸਿੰਘ ਦੀ ਸ਼ਿਕਾਇਤ ‘ਤੇ ਸਾਇਬਰ ਕ੍ਰਾਈਮ ਥਾਣਾ ਮੁਹਾਲੀ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 1 ਜੂਨ ਨੂੰ ਉਨ੍ਹਾਂ ਨੂੰ ਅਡਾਨੀ ਗੈਸ ਦਾ ਬਿੱਲ ਬਕਾਇਆ ਹੋਣ ਦਾ ਸੰਦੇਸ਼ ਮਿਲਿਆ ਸੀ, ਜਿਸ ਵਿਚ 13 ਰੁ. ਜਮ੍ਹਾਂ ਕਰਵਾਉਣ ਲਈ ਇਕ ਲਿੰਕ ਭੇਜਿਆ ਗਿਆ ਸੀ। ਲਿੰਕ ‘ਤੇ ਕਲਿੱਕ ਕਰਦੇ ਹੀ ਠੱਗਾਂ ਨੇ ਮੋਬਾਈਲ ਦਾ ਐਕਸੈੱਸ ਹਾਸਿਲ ਕਰ ਲਿਆ ਅਤੇ ਉਨ੍ਹਾਂ ਦੇ ਖਾਤੇ ‘ਚੋਂ 7.27 ਲੱਖ ਰੁ., ਕ੍ਰੈਡਿਟ ਕਾਰਡ ‘ਚੋਂ 1.22 ਲੱਖ ਰੁ. ਅਤੇ ਉਨ੍ਹਾਂ ਦੀ ਪਤਨੀ ਦੇ ਖਾਤੇ ‘ਚੋਂ 5.14 ਲੱਖ ਰੁ. ਟਰਾਂਸਫ਼ਰ ਕਰ ਦਿੱਤੇ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਦੌਰਾਨ ਮੋਬਾਈਲ ਨੰਬਰਾਂ, ਬੈਂਕ ਖਾਤਿਆਂ ਅਤੇ ਡਿਜ਼ੀਟਲ ਟ੍ਰੇਲ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿੱਲ, ਕੇ. ਵਾਈ. ਸੀ. ਜਾਂ ਹੋਰ ਸੇਵਾਵਾਂ ਦੇ ਨਾਂਅ ‘ਤੇ ਆਉਣ ਵਾਲੇ ਕਿਸੇ ਵੀ ਸ਼ੱਕੀ ਲਿੰਕ ‘ ਤੇ ਕਲਿੱਕ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਅਡਾਨੀ ਗੈਸ ਦੇ ਬਿੱਲ ਦੇ ਨਾਂਅ ‘ਤੇ ਸਾਈਬਰ ਠੱਗੀ ਦੇ ਅਜਿਹੇ ਮਾਮਲੇ ਪਹਿਲਾਂ ਚੰਡੀਗੜ੍ਹ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਹ ਠੱਗੀ ਮੁਹਾਲੀ ਤੱਕ ਵੀ ਪਹੁੰਚ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਸਹਿਮ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਚ ਓਰੀਐਂਟੇਸ਼ਨ ਪ੍ਰੋਗਰਾਮ ਦੂਜੇ ਦਿਨ ਵਿਗਿਆਨ ਤੇ ਤਕਨਾਲੋਜੀ ਵਿਸ਼ਿਆਂ ’ਤੇ ਹੋਇਆ...
Ad Position 24
No active advertisement